ਪੜਚੋਲ ਕਰੋ
Advertisement
ਅਯੂਸ਼ਮਾਨ ਖੁਰਾਨਾ ਨੇ 'ਗੇਅ' ਬਣ ਦਰਸ਼ਕਾਂ ਨੂੰ ਕੀਤਾ ਹੈਰਾਨ
ਬਾਲੀਵੁੱਡ ਅਦਾਕਾਰ ਅਯੂਸ਼ਮਾਨ ਖੁਰਾਨਾ ਅਕਸਰ ਸਮਾਜ ਦੇ ਗੰਭੀਰ ਮੁੱਦਿਆਂ 'ਤੇ ਫਿਲਮਾਂ ਬਣਾ ਕੇ ਆਪਣੇ ਦਰਸ਼ਕਾਂ ਨੂੰ ਹੈਰਾਨ ਕਰ ਦਿੰਦੇ ਹਨ। ਇਸ ਵਾਰ ਵੀ ਅਯੂਸ਼ਮਾਨ ਨੇ ਕੁਝ ਅਜਿਹਾ ਹੀ ਕੀਤਾ। ਆਯੂਸ਼ਮਾਨ ਖੁਰਾਨਾ ਦੀ ਨਵੀਂ ਫਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਅਯੂਸ਼ਮਾਨ ਖੁਰਾਨਾ ਅਕਸਰ ਸਮਾਜ ਦੇ ਗੰਭੀਰ ਮੁੱਦਿਆਂ 'ਤੇ ਫਿਲਮਾਂ ਬਣਾ ਕੇ ਆਪਣੇ ਦਰਸ਼ਕਾਂ ਨੂੰ ਹੈਰਾਨ ਕਰ ਦਿੰਦੇ ਹਨ। ਇਸ ਵਾਰ ਵੀ ਅਯੂਸ਼ਮਾਨ ਨੇ ਕੁਝ ਅਜਿਹਾ ਹੀ ਕੀਤਾ। ਆਯੂਸ਼ਮਾਨ ਖੁਰਾਨਾ ਦੀ ਨਵੀਂ ਫਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਕਾਫ਼ੀ ਮਜ਼ੇਦਾਰ ਤੇ ਕਾਮੇਡੀ ਨਾਲ ਭਰਿਆ ਹੋਇਆ ਹੈ। ਫਿਲਮ 'ਚ ਅਯੂਸ਼ਮਾਨ ਇੱਕ 'ਗੇਅ' ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ।
ਆਯੂਸ਼ਮਾਨ ਖੁਰਾਨਾ ਨੇ ਟ੍ਰੇਲਰ ਸ਼ੇਅਰ ਕਰਦਿਆਂ ਲਿਖਿਆ, "ਜੀਤੇਗਾ ਪਿਆਰ ਮਾਨੇਗਾ ਪੂਰਾ ਪਰਿਵਾਰ।" ਆਯੂਸ਼ਮਾਨ ਦੇ ਨਾਲ ਫਿਲਮ 'ਚ ਜੀਤੇਂਦਰ ਕੁਮਾਰ ਪਾਰਟਨਰ ਦੇ ਰੂਪ 'ਚ ਨਜ਼ਰ ਆਉਣਗੇ। ਇਸ 'ਚ ਨੀਨਾ ਗੁਪਤਾ ਆਯੂਸ਼ਮਾਨ ਦੀ ਮਾਂ ਤੇ ਗਜਰਾਜ ਰਾਵ ਪਿਤਾ ਦਾ ਕਿਰਦਾਰ ਨਿਭਾਅ ਰਹੇ ਹਨ। ਟ੍ਰੇਲਰ 'ਚ ਆਯੂਸ਼ਮਾਨ ਆਪਣੇ ਪਿਆਰ ਨੂੰ ਪਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਜਦਕਿ ਪੂਰਾ ਸਮਾਜ ਉਨ੍ਹਾਂ ਖ਼ਿਲਾਫ਼ ਨਜ਼ਰ ਆ ਰਿਹਾ ਹੈ। ਟ੍ਰੇਲਰ ਰਾਹੀਂ ਇੱਕ ਗੰਭੀਰ ਮੁੱਦੇ ਨੂੰ ਬਹੁਤ ਹੀ ਆਸਾਨੀ ਤੇ ਹਾਸੇ-ਮਜ਼ਾਕ ਦੇ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਟ੍ਰੇਲਰ ਦੇਖਣ ਤੋਂ ਬਾਅਦ ਸੋਸ਼ਲ ਮੀਡਿਆ 'ਤੇ ਇਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਫਿਲਮ ਦਾ ਨਿਰਦੇਸ਼ਨ ਹਿਤੇਸ਼ ਕੇਵਾਲੀਆ ਨੇ ਕੀਤਾ ਹੈ। ਇਸ ਤੋਂ ਇਲਾਵਾ ਸਕ੍ਰਿਪਟ ਵੀ ਹਿਤੇਸ਼ ਨੇ ਹੀ ਲਿਖੀ ਹੈ। 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' 20 ਫਰਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ, ਜਿਸ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।Jeetega pyaar, maanega pura parivaar! #ShubhMangalZyadaSaavdhan 👬 ♥ trailer out now!https://t.co/8IHmIPdHFi@smzsofficial@raogajraj @Neenagupta001 @Farjigulzar @iammanurishi @SunitaRajwar @maanvigagroo @Panawasthy_31 #NeerajSingh Written and directed by @HiteshKewalya
— Ayushmann Zyada Khurrana (@ayushmannk) January 20, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਚੰਡੀਗੜ੍ਹ
Advertisement