ਅਮੈਲੀਆ ਪੰਜਾਬੀ ਦੀ ਰਿਪੋਰਟ


Sidhu Moose Wala Mother Charan Kaur: ਸਾਲ 2022 ਪੰਜਾਬ ਲਈ ਬੇਹੱਦ ਮੰਦਭਾਗਾ ਸੀ। ਉਸ ਸਾਲ 'ਚ ਪੰਜਾਬ ਨੇ ਆਪਣੇ 3 ਹੀਰੇ ਦੀਪ, ਸੰਦੀਪ ਤੇ ਮੂਸੇਵਾਲਾ ਨੂੰ ਹਮੇਸ਼ਾ ਲਈ ਗਵਾ ਦਿੱਤਾ। ਇਹ ਉਹ ਘਾਟਾ ਹੈ, ਜਿਸ ਨੂੰ ਕਦੇ ਵੀ ਕੋਈ ਪੂਰਾ ਨਹੀਂ ਕਰ ਸਕੇਗਾ। ਤਿੰਨੇ ਹੀ ਆਪਣੇ ਮਾਪਿਆਂ ਦੇ ਜਵਾਨ ਤੇ ਕਮਾਊ ਪੁੱਤ ਸੀ। 


ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਨੇ ਲੰਬੇ ਸਮੇਂ ਬਾਅਦ ਕੀਤਾ ਨਵੇਂ ਗਾਣੇ ਦਾ ਐਲਾਨ, ਇਸ ਦਿਨ ਰਿਲੀਜ਼ ਹੋਵੇਗਾ 'ਜੱਟ ਦਿਸਦਾ'


ਹੁਣ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ 'ਤੇ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਹਰ ਅੱਖ ਨਮ ਹੋ ਰਹੀ ਹੈ। ਉਨ੍ਹਾਂ ਨੇ ਦੀਪ, ਸੰਦੀਪ ਤੇ ਮੂਸੇਵਾਲਾ ਦੀ ਇਕੱਠਿਆਂ ਤਸਵੀਰ ਸ਼ੇਅਰ ਕੀਤੀ, ਹਾਲਾਂਕਿ ਇਹ ਤਸਵੀਰ ਐਡੀਟਿੰਗ ਦਾ ਕਮਾਲ ਹੈ, ਪਰ ਤਿੰਨੇ ਨੂੰ ਇਕੱਠੇ ਦੇਖਣਾ ਬਹੁਤ ਹੀ ਚੰਗਾ ਲੱਗਦਾ ਹੈ। ਇਹ ਤਸਵੀਰ ਦੇ ਨਾਲ ਨਾਲ ਕੈਪਸ਼ਨ 'ਚ ਚਰਨ ਕੌਰ ਨੇ ਅਜਿਹੀਆਂ ਗੱਲਾਂ ਲਿਖੀਆਂ, ਜਿਸ ਨੂੰ ਪੜ੍ਹ ਕੇ ਤੁਸੀਂ ਭਾਵੁਕ ਹੋ ਜਾਓਗੇ। ਉਨ੍ਹਾਂ ਨੇ ਲਿਿਖਿਆ, 'ਇੱਕ ਸਾਲ ਵਿੱਚ ਤਿੰਨ ਦੀਪ ਬਾਝਾਤੇ ਪਾਪੀਆਂ ਨੇ ਹਾਲੇ ਤੱਕ ਕੋਈ ਇਨਸਾਫ ਨੀ ਮਿਲਿਆ ਇੱਥੇ ਸੱਚ ਬੋਲਣ ਵਾਲੇ ਨਾਲੋਂ ਝੂਠ ਤੇ ਪਾਪ ਕਮਾਉਣ ਵਾਲਿਆਂ ਨੂੰ ਜਿਆਦਾ ਤਰਜੀਹ ਦਿੱਤੀ ਜਾਂਦੀ ਐ ਮੈ ਤੁਹਾਨੂੰ ਇਹੀ ਕਹੂੰਗੀ ਕਿ ਮੇਰੇ ਤਿੰਨ ਅਣਖੀ ਯੋਧੇ ਤਾਂ ਅਪਣੀ ਸ਼ਹਾਦਤ ਆਪ ਲਿਖ ਕੇ ਆਪ ਗਾਕੇ ਤੇ ਬੋਲ ਕੇ ਗਏ ਆ ਜੋ ਅਪਣੀ ਮਨ ਚਾਹੀ ਮੌਤ ਮਰ ਸਕਦੇ ਆ ਜਿੰਨਾਂ ਦੀ ਮਰਨੀ ਤੇ ਬੋਲੇ ਬੋਲ ਸੱਚੇ ਹੋਣ ਉਹ ਅਪਣਾ ਇਨਸਾਫ ਵੀ ਆਪ ਕਰਨਗੇ ਤੁਸੀ ਅਪਣੀ ਰਾਜਨੀਤੀ ਜਾਰੀ ਰੱਖੋ ਤੇ ਅਸੀਂ ਸਬਰ ਤੇ ਉਸ ਵਾਹਿਗੁਰੂ ਤੇ ਭਰੋਸਾ ਜਾਰੀ ਰੱਖਾਂਗੇ 🏴🙏'।









ਕਾਬਿਲੇਗ਼ੌਰ ਹੈ ਕਿ ਦੀਪ ਸਿੱਧੂ, ਸੰਦੀਪ ਅੰਬੀਆਂ ਤੇ ਸਿੱਧੂ ਮੂਸੇਵਾਲਾ ਤਿੰਨੇ ਹੀ ਪੰਜਾਬ ਤੇ ਸਿੱਖ ਕੌਮ ਦੇ ਹੀਰੇ ਸਨ। ਇਨ੍ਹਾਂ ਤਿੰਨਾਂ ਦੀ ਪਿਛਲੇ ਸਾਲ ਯਾਨਿ 2022 'ਚ ਮੰਦਭਾਗੀ ਮੌਤਾਂ ਹੋਈਆਂ ਸੀ। ਸੰਦੀਪ ਅੰਬੀਆਂ ਤੇ ਮੂਸੇਵਾਲਾ ਨੂੰ ਗੋਲੀਆਂ ਮਾਰ ਕਤਲ ਕੀਤਾ ਗਿਆ, ਜਦਕਿ ਦੀਪ ਸਿੱਧੂ ਦੀ ਐਕਸੀਡੈਂਟ 'ਚ ਭੇਦਭਰੀ ਮੌਤ ਹੋਈ ਸੀ।


ਇਹ ਵੀ ਪੜ੍ਹੋ: ਜੀਆ ਖਾਨ ਸੁਸਾਈਡ ਕੇਸ ਤੋਂ ਬਰੀ ਹੋਣ ਤੋਂ ਬਾਅਦ ਸੂਰਜ ਪੰਚੋਲੀ ਨੇ ਤੋੜੀ ਚੁੱਪੀ, ਬੋਲਿਆ, 'ਉਸ ਦੇ ਨਾਲ ਜੋ ਹੋਇਆ ਉਹ...'