ਪੜਚੋਲ ਕਰੋ
ਸਿੱਧੂ ਮੂਸੇ ਵਾਲੇ ਦਾ ਇੱਕ ਹੋਰ ਧਮਾਕਾ

ਚੰਡੀਗੜ੍ਹ: ਸਿੱਧੂ ਮੂਸੇ ਵਾਲਾ ਇੱਕ ਤੋਂ ਬਾਅਦ ਇੱਕ ਹਿੱਟ ਦੇਣ ਵਾਲੇ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਥੋੜ੍ਹੇ ਸਮੇਂ ‘ਚ ਹੀ ਇੰਡਸਟਰੀ ‘ਚ ਕਾਫੀ ਵੱਡਾ ਮੁਕਾਮ ਹਾਸਲ ਕਰ ਲਿਆ। ਸਿੱਧੂ ਮੂਸੇ ਵਾਲਾ ਇੱਕ ਵਾਰ ਫਿਰ ਆਪਣਾ ਸੈਡ ਸੌਂਗ ‘ਕੱਟ ਆਫ’ ਲੈ ਕੇ ਹਾਜ਼ਰ ਹੋ ਚੁੱਕੇ ਹਨ। ਗਾਣਾ ਕਾਫੀ ਖੂਬਸੂਰਤ ਹੈ ਤੇ ਗਾਣੇ ਦੇ ਬੋਲ ਦਿਲ ਨੂੰ ਛੂੰਹਦੇ ਹਨ। ਹਮੇਸ਼ਾ ਦੀ ਤਰ੍ਹਾਂ ਗਾਣੇ ਦੇ ਬੋਲ ਸਿੱਧੂ ਮੂਸੇ ਵਾਲੇ ਦੇ ਆਪਣੇ ਹੀ ਹਨ। ਗਾਣੇ ਦਾ ਮਿਊਜ਼ਿਕ ਗੇਮ ਚੇਂਜਰਜ਼ ਵੱਲੋਂ ਦਿੱਤਾ ਗਿਆ ਹੈ ਤੇ ਵੀਡੀਓ ਟਰੂ ਰੂਟਜ਼ ਵੱਲੋਂ ਬਣਾਇਆ ਗਿਆ ਹੈ। ਕੁਝ ਦਿਨ ਪਹਿਲਾਂ ਗਾਣੇ ਦੀ ਟੀਜ਼ਰ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਫੈਨਸ ਨੂੰ ਗੀਤ ਦੀ ਬੇਸਬਰੀ ਨਾਲ ਉਡੀਕ ਸੀ।
ਸਿੱਧੂ ਮੂਸੇ ਵਾਲੇ ਦੀ ਇਸ ਕੱਟ ਆਫ ਗੀਤ ਨੂੰ ਪਲੈਨੇਟ ਰਿਕਾਡਜ਼ ਦੇ ਯੂ ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਸਿੱਧੂ ਦਾ ਹਾਲ ਹੀ ‘ਚ ਲੈਜੇਂਡ ਗੀਤ ਰਿਲੀਜ਼ ਹੋਇਆ ਹੈ ਜਿਸ ਨੂੰ ਔਡੀਅੰਸ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਗਾਣੇ ਨੂੰ ਯੂ ਟਿਊਬ ‘ਤੇ 30 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ। ਦੇਖਣਾ ਹੋਵੇਗਾ ਸਿੱਧੂ ਮੂਸੇ ਵਾਲੇ ਦੇ ਇਸ ਗੀਤ ਨੂੰ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।View this post on Instagram"Cut Off" Out Now @harrychahalll @truerootsproductions @planetrecordz @raja_gamechangerz
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ





















