ਸਿੱਧੂ ਮੂਸੇਵਾਲਾ ਦੀ ਅਗਲੀ ਫਿਲਮ 'Yes I'm Student', ਇਸ ਤਰੀਕ ਨੂੰ ਰਿਲੀਜ਼ ਹੋਵੇਗਾ Promo
ਪੰਜਾਬੀ ਫਿਲਮ ਰੱਬ ਦਾ ਰੇਡੀਓ ਦੇ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਅਲੱਗ ਨਾਮ ਬਣਾਇਆ ਹੈ।
ਪੰਜਾਬੀ ਫਿਲਮ ਰੱਬ ਦਾ ਰੇਡੀਓ ਦੇ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਅਲੱਗ ਨਾਮ ਬਣਾਇਆ ਹੈ। ਸਾਲ 2018 ਵਿੱਚ ਤਰਨਵੀਰ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕੀਤਾ ਸੀ। ਫਿਲਮ ਦਾ ਨਾਮ ਹੈ 'yes I'm student'. ਇਹ ਫਿਲਮ ਸਾਲ 2020 ਵਿੱਚ ਰਿਲੀਜ਼ ਹੋਣ ਵਾਲੀ ਸੀ। ਪਰ ਕੋਰੋਨਾ ਕਾਰਨ, ਇਸ ਦੀ ਰਿਲੀਜ਼ ਡੇਟ ਨੂੰ ਕਾਫੀ ਪੋਸਟਪੋਨ ਕੀਤਾ ਗਿਆ। ਹੁਣ ਫਾਇਨਲੀ ਤਰਨਵੀਰ ਸਿੰਘ ਨੇ ਇਸ ਫਿਲਮ ਦੇ ਪ੍ਰੋਮੋ ਦੇ ਰਿਲੀਜ਼ ਹੋਣ ਦਾ ਹਿੰਟ ਦਿੱਤਾ ਹੈ।
ਸਿੱਧੂ ਮੂਸੇਵਾਲਾ ਦੀ ਫਿਲਮ 'yes I'm student' ਜਲਦੀ ਹੀ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦਾ ਆਫੀਸ਼ੀਅਲ ਪ੍ਰੋਮੋ 9 ਅਕਤੂਬਰ ਨੂੰ ਸਵੇਰੇ 9 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਕੋ ਐਕਟਰ ਬਾਰੇ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਸੀਨੀਅਰ ਅਦਾਕਾਰਾ ਮੈਂਡੀ ਤੱਖਰ ਨਾਲ ਸਕ੍ਰੀਨ ਸ਼ੇਅਰ ਕਰਨਗੇ। ਇਹ ਪਹਿਲੀ ਵਾਰ ਹੈ ਜਦੋਂ ਇਹ ਦੋਵੇਂ ਕਲਾਕਾਰ ਇਕੱਠੇ ਕੰਮ ਕਰਨ ਜਾ ਰਹੇ ਹਨ। ਦਰਸ਼ਕ ਦੋਨਾਂ ਦੀ ਕੈਮਿਸਟਰੀ ਨੂੰ ਸਿਲਵਰ ਸਕ੍ਰੀਨ 'ਤੇ ਦੇਖਣ ਲਈ ਐਕਸਾਈਟੇਡ ਹਨ।
ਇਸੇ ਦੌਰਾਨ ਸਿੱਧੂ ਮੂਸੇਵਾਲਾ ਦੀ ਪਹਿਲੀ ਫਿਲਮ 'ਮੂਸਾ ਜੱਟ' ਨੂੰ ਵੀ ਮੁੜ ਰਿਲੀਜ਼ ਡੇਟ ਮਿਲ ਗਈ ਹੈ। ਇਹ ਫਿਲਮ ਇੰਡੀਆ ਦੇ ਵਿੱਚ 8 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਪਹਿਲਾ ਇਹ ਫਿਲਮ 1 ਅਕਤੂਬਰ ਨੂੰ ਰਿਲੀਜ਼ ਹੋਣੀ ਸੀ, ਪਰ ਕੁਝ ਕਾਰਨਾਂ ਦੇ ਕਰਕੇ ਇਹ ਫਿਲਮ ਇਸ ਤਰੀਕ ਨੂੰ ਇੰਡੀਆ 'ਚ ਰਿਲੀਜ਼ ਨਹੀਂ ਹੋ ਪਾਈ। ਸਾਲ 2018 ਵਿੱਚ ਤਰਨਵੀਰ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕੀਤਾ ਸੀ।
https://apps.apple.com/in/app/