ਐਮੀ ਵਿਰਕ ਦੇ ਹੱਕ 'ਚ ਖੜ੍ਹੇ ਹੋਏ ਸਿੱਧੂ, ਕਹੀ ਵੱਡੀ ਗੱਲ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਐਮੀ ਵਿਰਕ ਦੀ ਸਪੋਰਟ 'ਚ ਸਾਹਮਣੇ ਆਇਆ ਹੈ।ਐਮੀ ਵਿਰਕ ਨੂੰ ਬੌਲੀਵੁੱਡ ਫ਼ਿਲਮ 'ਭੁਜ-ਦਾ ਪਰਾਇਡ ਆਫ ਇੰਡੀਆ' 'ਚ ਕੰਮ ਕਰਨ ਦੇ ਕਰਕੇ ਕਾਫੀ ਨਿੰਦਿਆ ਗਿਆ।
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਐਮੀ ਵਿਰਕ ਦੀ ਸਪੋਰਟ 'ਚ ਸਾਹਮਣੇ ਆਇਆ ਹੈ।ਐਮੀ ਵਿਰਕ ਨੂੰ ਬੌਲੀਵੁੱਡ ਫ਼ਿਲਮ 'ਭੁਜ-ਦਾ ਪਰਾਇਡ ਆਫ ਇੰਡੀਆ' 'ਚ ਕੰਮ ਕਰਨ ਦੇ ਕਰਕੇ ਕਾਫੀ ਨਿੰਦਿਆ ਗਿਆ।ਇਸ ਦੇ ਨਾਲ ਹੀ ਅਦਾਕਾਰ ਅਜੇ ਦੇਵਗਨ ਨਾਲ ਫ਼ਿਲਮ ਦੀ ਪ੍ਰਮੋਸ਼ਨ ਕਰਨ ਆਏ ਐਮੀ ਦਾ ਪੰਜਾਬ ਦੇ ਲੋਕਾਂ ਨੇ ਕਾਫੀ ਵਿਰੋਧ ਕੀਤਾ।
ਇਥੋਂ ਤੱਕ ਕਿ ਐਮੀ ਵਿਰਕ ਖਿਲਾਫ ਪ੍ਰਦਰਸ਼ਨ ਵੀ ਕੀਤੇ ਗਏ।ਹਾਲਾਂਕਿ ਐਮੀ ਵਿਰਕ ਨੇ ਸਾਹਮਣੇ ਆ ਕੇ ਇਸ ਮਾਮਲੇ 'ਤੇ ਸਫਾਈ ਵੀ ਪੇਸ਼ ਕਰ ਦਿੱਤੀ ਹੈ, ਕਿ ਉਨ੍ਹਾਂ ਦਾ ਇਹ ਕੌਂਟਰੈਕਟ ਸਾਲ 2019 ਦਾ ਹੈ।

ਇਸ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਐਮੀ ਵਿਰਕ ਦੇ ਹੱਕ ਦੀ ਗੱਲ ਕਰਦੇ ਹੋਏ ਲਿਖਿਆ, "ਆਪਾਂ ਰਲ ਮਿਲ ਕੇ ਜਿੱਤ ਸਕਦੇ ਹਾਂ। ਜੇ ਆਪਾਂ ਆਪਣਿਆਂ ਦੀ ਹੀ ਨਿੰਦਾ ਕਰਨ ਲਗ ਪਏ ਤਾਂ ਬਾਹਰ ਲਿਆਂ ਤੋਂ ਕੀ ਉਮੀਦ ਰੱਖਾਂਗੇ। ਐਮੀ ਵਿਰਕ ਕੱਲ੍ਹ ਵੀ ਆਪਣੇ ਨਾਲ ਸੀ ਤੇ ਅੱਜ ਵੀ ਆਪਣੇ ਨਾਲ ਹੀ ਰਹੁ, ਇਹੀ ਇਕ ਰਸਤਾ ਹੈ ਜਿਸ ਦੇ ਨਾਲ ਅਸੀਂ ਕੁਝ ਪਾ ਸਕਦੇ ਹਾਂ।"
ਸਿੱਧੂ ਮੂਸੇਵਾਲਾ ਤੋਂ ਪਹਿਲਾਂ ਕਈ ਕਲਾਕਾਰਾਂ ਨੇ ਐਮੀ ਵਿਰਕ ਦੀ ਇਸ ਮਾਮਲੇ ਤੇ ਪੂਰੀ ਸਪੋਰਟ ਕੀਤੀ ਹੈ।ਇਥੋਂ ਤੱਕ ਕਿ ਐਮੀ ਨੇ ਵੀ ਇਸ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :























