ਪੜਚੋਲ ਕਰੋ

ਨਵਾਂ ਖੁਲਾਸਾ! ਮੌਤ ਸਾਹਮਣੇ ਵੇਖ ਕੇ ਵੀ ਡਰਿਆ ਨਹੀਂ ਸੀ ਸਿੱਧੂ ਮੂਸੇਵਾਲਾ, ਸਾਹਮਣੇ ਆਟੋਮੈਟਿਕ ਤੇ ਆਧੁਨਿਕ ਹਥਿਆਰ ਹੋਣ ਕਰਕੇ ਨਹੀਂ ਚੱਲਿਆ ਕੋਈ ਵੱਸ

ਸਿੱਧੂ ਮੂਸੇਵਾਲਾ ਮੌਤ ਸਾਹਮਣੇ ਵੇਖ ਕੇ ਡਰਿਆ ਨਹੀਂ ਸੀ। ਉਸ ਨੇ ਹਮਲਾਵਰਾਂ 'ਤੇ ਆਪਣੇ ਪਿਸਟਲ ਨਾਲ ਫਾਇਰੰਗ ਕੀਤੀ ਸੀ ਪਰ ਸਾਹਮਣੇ ਆਧੁਨਿਕ ਹਥਿਆਰ ਹੋਣ ਕਰਕੇ ਉਹ ਕੁਝ ਨਾ ਕਰ ਸਕਿਆ।

ਚੰਡੀਗੜ੍ਹ: ਸਿੱਧੂ ਮੂਸੇਵਾਲਾ ਮੌਤ ਸਾਹਮਣੇ ਵੇਖ ਕੇ ਡਰਿਆ ਨਹੀਂ ਸੀ। ਉਸ ਨੇ ਹਮਲਾਵਰਾਂ 'ਤੇ ਆਪਣੇ ਪਿਸਟਲ ਨਾਲ ਫਾਇਰੰਗ ਕੀਤੀ ਸੀ ਪਰ ਸਾਹਮਣੇ ਆਧੁਨਿਕ ਹਥਿਆਰ ਹੋਣ ਕਰਕੇ ਉਹ ਕੁਝ ਨਾ ਕਰ ਸਕਿਆ। ਇਹ ਖੁਲਾਸਾ ਸਿੱਧੂ ਮੂਸੇਵਾਲਾ ਨਾਲ ਜ਼ਖਮੀ ਹੋਏ ਦੋ ਨੌਜਵਾਨਾਂ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਖੀਰਲੇ ਸਮੇਂ ਵੀ ਸਿੱਧੂ ਮੂਸੇਵਾਲਾ ਮੌਤ ਸਾਹਮਣੇ ਦੇਖ ਕੇ ਜ਼ਰਾ ਵੀ ਨਹੀਂ ਡਰਿਆ ਬਲਕਿ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ।

ਸਿੱਧੂ ਮੂਸੇਵਾਲਾ ਨਾਲ ਥਾਰ ਗੱਡੀ ’ਚ ਸਵਾਰ ਦੋ ਕਰੀਬੀ ਦੋਸਤਾਂ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ’ਚ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਹਮਲਾਵਰਾਂ ਨੂੰ ਸਾਹਮਣੇ ਦੇਖ ਕੇ ਡਰਨ ਦੀ ਥਾਂ ਆਪਣੇ ਲਾਇਸੈਂਸੀ ਹਥਿਆਰ ’ਚੋਂ ਗੋਲੀਆਂ ਚਲਾਈਆਂ ਸਨ ਪਰ ਹਮਲਾਵਰ ਗਿਣਤੀ ’ਚ ਜ਼ਿਆਦਾ ਸਨ ਤੇ ਉਨ੍ਹਾਂ ਕੋਲ ਆਧੁਨਿਕ ਹਥਿਆਰ ਸਨ।

ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦੀ ਗੱਡੀ ਨੂੰ ਚਾਰੇ ਪਾਸਿਓਂ ਘੇਰ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜੋ ਸਿੱਧੂ ਮੂਸੇਵਾਲਾ ਦੇ ਸਰੀਰ ਨੂੰ ਛਲਣੀ ਕਰ ਗਈਆਂ ਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਹਮਲੇ ਮੌਕੇ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਕਰੀਬੀ ਦੋਸਤ ਗੁਰਪ੍ਰੀਤ ਸਿੰਘ ਉਸ ਨਾਲ ਅੱਗੇ ਵਾਲੀ ਸੀਟ ’ਤੇ ਜਦੋਂਕਿ ਗੁਰਵਿੰਦਰ ਸਿੰਘ ਪਿੱਛੇ ਬੈਠਾ ਸੀ।

ਦੋਵਾਂ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੀ ਮਾਸੀ, ਜੋ ਬਰਨਾਲਾ ਦੇ ਪਿੰਡ ’ਚ ਰਹਿੰਦੀ ਹੈ, ਦਾ ਪਤਾ ਲੈਣ ਲਈ ਘਰੋਂ ਨਿਕਲੇ ਸਨ। ਗੱਡੀ ’ਚ 5 ਲੋਕਾਂ ਦੇ ਬੈਠਣ ਲਈ ਥਾਂ ਨਹੀਂ ਸੀ, ਜਿਸ ਕਰਕੇ ਗਾਇਕ ਨੇ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਨਾਲ ਨਹੀਂ ਬਿਠਾਇਆ ਤੇ ਦੂਸਰੀ ਗੱਡੀ ’ਚ ਆਉਣ ਲਈ ਆਖਿਆ।

ਗੁਰਵਿੰਦਰ ਸਿੰਘ ਅਨੁਸਾਰ ਜਿਵੇਂ ਹੀ ਉਹ ਪਿੰਡ ਤੋਂ ਕੁਝ ਦੂਰ ਪੁੱਜੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ’ਤੇ ਪਿੱਛੋਂ ਇੱਕ ਫਾਇਰ ਹੋਇਆ ਸੀ। ਇੱਕ ਗੱਡੀ ਉਨ੍ਹਾਂ ਦੇ ਅੱਗੇ ਆ ਕੇ ਰੁਕ ਗਈ ਸੀ। ਪਿੱਛੇ ਵਾਲਾ ਫਾਇਰ ਉਸ ਦੀ ਬਾਂਹ ’ਤੇ ਲੱਗਿਆ ਤੇ ਉਹ ਥੱਲੇ ਝੁਕ ਗਿਆ। ਇੱਕ ਨੌਜਵਾਨ ਅੰਨ੍ਹੇਵਾਹ ਗੋਲੀਆਂ ਚਲਾਉਂਦਾ ਗੱਡੀ ਦੇ ਸਾਹਮਣੇ ਆਇਆ ਤੇ ਉਸ ਨੇ ਕਈ ਫਾਇਰ ਕੀਤੇ।

ਗੁਰਵਿੰਦਰ ਸਿੰਘ ਅਨੁਸਾਰ ਮੂਸੇਵਾਲਾ ਨੇ ਵੀ ਆਪਣੇ ਪਿਸਤੌਲ ਤੋਂ ਜਵਾਬੀ ਫਾਇਰ ਕੀਤੇ ਪਰ ਸਾਹਮਣੇ ਵਾਲੇ ਹਮਲਾਵਰ ਕੋਲ ਆਟੋਮੈਟਿਕ ਗੰਨ ਹੋਣ ਕਾਰਨ ਉਹ ਲਗਾਤਾਰ ਫਾਇਰਿੰਗ ਕਰਦਾ ਜਾ ਰਿਹਾ ਸੀ। ਜਿਵੇਂ ਹੀ ਸਿੱਧੂ ਮੂਸੇਵਾਲਾ ਨੇ 2 ਫਾਇਰ ਕੀਤੇ ਤਾ ਉਨ੍ਹਾਂ ’ਤੇ ਤਿੰਨ ਪਾਸਿਓਂ ਫਾਇਰਿੰਗ ਹੋਣ ਲੱਗੀ। ਗੁਰਵਿੰਦਰ ਨੇ ਇਹ ਵੀ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਇੱਕ ਵਾਰ ਗੱਡੀ ਭਜਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਨ੍ਹਾਂ ਨੂੰ ਦੋਵੇਂ ਪਾਸਿਓਂ ਘੇਰ ਲਿਆ ਗਿਆ ਸੀ। ਸਿੱਧੂ ਮੂਸੇਵਾਲਾ ਨੇ ਬਿਨਾਂ ਡਰੇ ਸ਼ੇਰਾਂ ਵਾਂਗ ਮੁਕਾਬਲਾ ਕੀਤਾ ਤੇ ਖੁਦ ਵੀ ਗੋਲੀਆਂ ਚਲਾਈਆਂ ਪਰ ਸਾਹਮਣਿਓਂ ਗੋਲੀਆਂ ਦੀ ਬੁਛਾੜ ਹੋਣ ਕਾਰਨ ਉਸ ਨੂੰ ਗੋਲੀਆਂ ਲੱਗੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

 

ਟਾਪ ਹੈਡਲਾਈਨ

ਮਨੋਰੰਜਨ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਪੰਜਾਬੀ ਸਿੰਗਰ ਨੂੰ ਆਇਆ ਹਾਰਟ ਅਟੈਕ; ਵੀਡੀਓ ਸ਼ੇਅਰ ਕਰ ਕੀਤਾ...
ਮਨੋਰੰਜਨ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਪੰਜਾਬੀ ਸਿੰਗਰ ਨੂੰ ਆਇਆ ਹਾਰਟ ਅਟੈਕ; ਵੀਡੀਓ ਸ਼ੇਅਰ ਕਰ ਕੀਤਾ...
Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ
Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ
Punjabi Singer: ਮਸ਼ਹੂਰ ਪੰਜਾਬੀ ਗਾਇਕਾ ਬੋਲੀ- 'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...', ਇਹ ਸੁਣ ਪ੍ਰਸ਼ੰਸਕਾਂ ਦੇ ਅਟਕੇ ਸਾਹ; ਜਾਣੋ ਕੌਣ...
ਮਸ਼ਹੂਰ ਪੰਜਾਬੀ ਗਾਇਕਾ ਬੋਲੀ- 'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...', ਇਹ ਸੁਣ ਪ੍ਰਸ਼ੰਸਕਾਂ ਦੇ ਅਟਕੇ ਸਾਹ; ਜਾਣੋ ਕੌਣ...
ਪ੍ਰੈਗਨੈਂਸੀ 'ਚ ਵੀ ਦੀਪਿਕਾ ਦਾ ਜਜ਼ਬਾ ਬਰਕਰਾਰ, 'ਰਾਕਾ' ਲਈ ਕੀਤੇ ਖ਼ਤਰਨਾਕ ਐਕਸ਼ਨ ਸੀਨ
ਪ੍ਰੈਗਨੈਂਸੀ 'ਚ ਵੀ ਦੀਪਿਕਾ ਦਾ ਜਜ਼ਬਾ ਬਰਕਰਾਰ, 'ਰਾਕਾ' ਲਈ ਕੀਤੇ ਖ਼ਤਰਨਾਕ ਐਕਸ਼ਨ ਸੀਨ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਸਾਬਕਾ CM ਚਰਨਜੀਤ ਚੰਨੀ ਅਤੇ ਰੰਧਾਵਾ ਨੂੰ ਕੀਤਾ ਗਿਆ ਡਿਟੇਨ, ਜਾਣੋ ਪੂਰਾ ਮਾਮਲਾ...
Big News: ਵੱਡੀ ਖਬਰ, ਸਾਬਕਾ CM ਚਰਨਜੀਤ ਚੰਨੀ ਅਤੇ ਰੰਧਾਵਾ ਨੂੰ ਕੀਤਾ ਗਿਆ ਡਿਟੇਨ, ਜਾਣੋ ਪੂਰਾ ਮਾਮਲਾ...
Sonam Wangchuk News : ਸਫਦਰਜੰਗ ਤੋਂ ਮੇਦਾਂਤਾ ਹਸਪਤਾਲ ਸ਼ਿਫਟ ਹੋਣਗੇ ਸੋਨਮ ਵਾਂਗਚੁਕ, ਦਿੱਲੀ ਹਾਈ ਕੋਰਟ ਦਾ ਵੱਡਾ ਹੁਕਮ
Sonam Wangchuk News : ਸਫਦਰਜੰਗ ਤੋਂ ਮੇਦਾਂਤਾ ਹਸਪਤਾਲ ਸ਼ਿਫਟ ਹੋਣਗੇ ਸੋਨਮ ਵਾਂਗਚੁਕ, ਦਿੱਲੀ ਹਾਈ ਕੋਰਟ ਦਾ ਵੱਡਾ ਹੁਕਮ
Punjab News: ਪੰਜਾਬ ਸਿਆਸਤ ‘ਚ ਮੱਚੀ ਹਲਚਲ! ਕਾਂਗਰਸ ਨੂੰ ਲੱਗਿਆ ਝਟਕਾ; ਵੱਡੀ ਗਿਣਤੀ ਵਿੱਚ ਕਈ ਸੀਨੀਅਰ ਆਗੂ ਤੇ ਵਰਕਰ 'AAP' 'ਚ ਹੋਏ ਸ਼ਾਮਲ...
ਪੰਜਾਬ ਸਿਆਸਤ ‘ਚ ਮੱਚੀ ਹਲਚਲ! ਕਾਂਗਰਸ ਨੂੰ ਲੱਗਿਆ ਝਟਕਾ; ਵੱਡੀ ਗਿਣਤੀ ਵਿੱਚ ਕਈ ਸੀਨੀਅਰ ਆਗੂ ਤੇ ਵਰਕਰ 'AAP' 'ਚ ਹੋਏ ਸ਼ਾਮਲ...
Punjab News: ਪੰਜਾਬ 'ਚ ਫਿਰੋਜ਼ਪੁਰ-ਜੰਮੂ ਟ੍ਰੇਨ ਨੂੰ ਉਡਾਉਣ ਦੀ ਸਾਜ਼ਿਸ਼ ਨਾਕਾਮ, ਯੂਕੇ ਬੈਠੇ ਅੱਤਵਾਦੀ ਦੇ 17 ਸਾਥੀ ਗ੍ਰਿਫਤਾਰ; ਜਾਣੋ ਕਿਵੇਂ ਆਏ ਕਾਬੂ...
ਪੰਜਾਬ 'ਚ ਫਿਰੋਜ਼ਪੁਰ-ਜੰਮੂ ਟ੍ਰੇਨ ਨੂੰ ਉਡਾਉਣ ਦੀ ਸਾਜ਼ਿਸ਼ ਨਾਕਾਮ, ਯੂਕੇ ਬੈਠੇ ਅੱਤਵਾਦੀ ਦੇ 17 ਸਾਥੀ ਗ੍ਰਿਫਤਾਰ; ਜਾਣੋ ਕਿਵੇਂ ਆਏ ਕਾਬੂ...
Floods News: ਅਚਾਨਕ ਆਏ ਹੜ੍ਹਾਂ ਨੇ ਮਚਾਈ ਭਾਰੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਦੀ ਦਰਦਨਾਕ ਮੌਤ, 100 ਤੋਂ ਵੱਧ ਲਾਪਤਾ...
ਅਚਾਨਕ ਆਏ ਹੜ੍ਹਾਂ ਨੇ ਮਚਾਈ ਭਾਰੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਦੀ ਦਰਦਨਾਕ ਮੌਤ, 100 ਤੋਂ ਵੱਧ ਲਾਪਤਾ...
ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਮੰਗਲਵਾਰ ਨੂੰ ਇਸ ਜ਼ਿਲ੍ਹੇ 'ਚ ਆਂਗਨਵਾੜੀ ਕੇਂਦਰ ਤੇ ਸਕੂਲ ਰਹਿਣਗੇ ਬੰਦ
ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਮੰਗਲਵਾਰ ਨੂੰ ਇਸ ਜ਼ਿਲ੍ਹੇ 'ਚ ਆਂਗਨਵਾੜੀ ਕੇਂਦਰ ਤੇ ਸਕੂਲ ਰਹਿਣਗੇ ਬੰਦ
50 Rupee: 100- 200 ਹੀ ਨਹੀਂ 50 ਦਾ ਨੋਟ ਵੀ ਹੋ ਸਕਦਾ ਨਕਲੀ, ਇਦਾਂ ਕਰੋ ਅਸਲੀ ਨੋਟ ਦੀ ਪਛਾਣ; ਜਾਣੋ ਤਰੀਕਾ
50 Rupee: 100- 200 ਹੀ ਨਹੀਂ 50 ਦਾ ਨੋਟ ਵੀ ਹੋ ਸਕਦਾ ਨਕਲੀ, ਇਦਾਂ ਕਰੋ ਅਸਲੀ ਨੋਟ ਦੀ ਪਛਾਣ; ਜਾਣੋ ਤਰੀਕਾ
CJP ਪ੍ਰਦਰਸ਼ਨ 'ਚ ਹੰਗਾਮਾ: 118 ਪੁਲਿਸ ਮੁਲਾਜ਼ਮ ਜ਼ਖ਼ਮੀ, ਹਿਰਾਸਤ 'ਚ 78 ਪ੍ਰਦਰਸ਼ਨਕਾਰੀ, ਕਈ ਗੱਡੀਆਂ ਦਾ ਹੋਇਆ ਨੁਕਸਾਨ; ਮੱਚਿਆ ਹੜਕੰਪ
CJP ਪ੍ਰਦਰਸ਼ਨ 'ਚ ਹੰਗਾਮਾ: 118 ਪੁਲਿਸ ਮੁਲਾਜ਼ਮ ਜ਼ਖ਼ਮੀ, ਹਿਰਾਸਤ 'ਚ 78 ਪ੍ਰਦਰਸ਼ਨਕਾਰੀ, ਕਈ ਗੱਡੀਆਂ ਦਾ ਹੋਇਆ ਨੁਕਸਾਨ; ਮੱਚਿਆ ਹੜਕੰਪ
Embed widget