ਪੜਚੋਲ ਕਰੋ

Aditya Narayan Digital Break: ਆਦਿਤਿਆ ਨਾਰਾਇਣ ਨੇ ਸੋਸ਼ਲ ਮੀਡੀਆ ਤੋਂ ਲਿਆ ਬ੍ਰੇਕ, ਸਾਰੀਆਂ ਤਸਵੀਰਾਂ ਡਿਲੀਟ ਕਰਕੇ ਦੱਸਿਆ ਕਾਰਨ

Aditya Narayan Digital Break: ਗਾਇਕ ਆਦਿਤਿਆ ਨਰਾਇਣ ਨੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਲਿਆ ਹੈ। ਅਲਵਿਦਾ ਕਹਿਣ ਤੋਂ ਪਹਿਲਾਂ ਸਿੰਗਰ ਨੇ ਆਪਣੀਆਂ ਸਾਰੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ।

Aditya Narayan Digital Break: ਗਾਇਕ ਆਦਿਤਿਆ ਨਰਾਇਣ ਨੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਹੈ। ਆਦਿਤਿਆ ਨੇ ਇਸ ਬ੍ਰੇਕ ਦੇ ਐਲਾਨ ਤੋਂ ਪਹਿਲਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਸਾਰੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ। ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਦਿਤਿਆ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਉਹ ਹੁਣ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ ਅਤੇ ਡਿਜੀਟਲ ਬੱਬਲ ਤੋਂ ਦੂਰ ਅਸਲ ਦੁਨੀਆ 'ਚ ਰਹਿਣਾ ਚਾਹੁੰਦੇ ਹਨ।

ਆਦਿਤਿਆ ਨੇ ਲਿਆ ਡਿਜੀਟਲ ਬ੍ਰੇਕ

ਉਦਿਤ ਨਾਰਾਇਣ ਦੇ ਲਾਡਲੇ ਆਦਿਤਿਆ ਨਰਾਇਣ ਹੁਣ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੇ ਹਨ। ਇਸ ਦਾ ਐਲਾਨ ਕਰਦਿਆਂ ਹੋਇਆਂ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ, 'ਇਸ ਤੋਂ ਪਹਿਲਾਂ ਕਿ ਕੋਈ ਅੱਗੇ ਵਧੇ, ਮੈਂ ਆਪਣੇ ਸਾਰੇ ਸ਼ੁਭਚਿੰਤਕਾਂ ਨੂੰ ਦੱਸ ਦੇਵਾਂ ਕਿ ਮੈਂ ਬਿਲਕੁਲ ਠੀਕ ਹਾਂ। ਮੈਂ ਇੱਕ ਡਿਜੀਟਲ ਬ੍ਰੇਕ 'ਤੇ ਹਾਂ, ਆਪਣੀ ਪਹਿਲੀ ਐਲਬਮ ਸਾਂਸੇ ਨੂੰ ਅੰਤਿਮ ਰੂਪ ਦੇ ਰਿਹਾ ਹਾਂ। ਇਸ ਦੇ ਨਾਲ-ਨਾਲ ਆਪਣੀ ਧੀ, ਪਤਨੀ, ਮਾਤਾ-ਪਿਤਾ ਅਤੇ ਅਜ਼ੀਜ਼ਾਂ ਨਾਲ ਖੁਸ਼ੀ-ਖੁਸ਼ੀ ਸਮਾਂ ਬਿਤਾ ਰਿਹਾ ਹਾਂ। ਮੈਂ ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਨੂੰ ਡਿਲੀਟ ਕਿਉਂ ਕੀਤਾ ਹੈ? ਕਿਉਂਕਿ ਇਹ ਮੇਰੇ ਡਿਜੀਟਲ ਕੈਨਵਸ ਵਰਗਾ ਹੈ ਅਤੇ ਮੈਂ ਆਪਣੀਆਂ ਪਿਛਲੀਆਂ ਤਸਵੀਰਾਂ ਨੂੰ ਮਿਟਾਉਣਾ ਚਾਹੁੰਦਾ ਹਾਂ ਅਤੇ ਨਵੀਂ ਸ਼ੁਰੂਆਤ ਕਰਨਾ ਚਾਹੁੰਦਾ ਹਾਂ, ਜਿਵੇਂ ਕਿ ਇੱਕ ਨਵੀਂ ਪੇਂਟਿੰਗ ਸ਼ੁਰੂ ਕਰ ਰਿਹਾ ਹਾਂ। 

ਇਹ ਵੀ ਪੜ੍ਹੋ: Deepika Padukone: ਦੀਪਿਕਾ ਪਾਦੁਕੋਣ ਛੁੱਟੀਆਂ ਮਨਾਉਣ ਨਿਕਲੀ ਭੂਟਾਨ, ਫੈਨਜ਼ ਨਾਲ ਸੈਲਫੀ ਹੋਈ ਵਾਇਰਲ

ਉਨ੍ਹਾਂ ਨੇ ਅੱਗੇ ਲਿਖਿਆ, ਇਹ ਮੇਰਾ ਵਿਸ਼ਵਾਸ ਹੈ ਕਿ ਸਮੇਂ-ਸਮੇਂ 'ਤੇ ਸਾਨੂੰ ਆਪਣੇ ਮੌਜੂਦਾ ਸਮਾਜਿਕ ਬੰਧਨਾਂ ਤੋਂ ਆਪਣੇ ਆਪ ਨੂੰ ਵੱਖ ਕਰਨਾ ਚਾਹੀਦਾ ਹੈ, ਆਪਣੇ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਅਤੇ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਕਿਉਂਕਿ ਇੱਥੋਂ ਹੀ ਮੈਨੂੰ ਜ਼ਿੰਦਗੀ ਦੀ ਡੂੰਘੀ ਸਮਝ ਪ੍ਰਾਪਤ ਹੋਈ ਹੈ। ਚੰਗੀ ਸਿਹਤ ਤਾਂ ਹੀ ਹੁੰਦੀ ਹੈ ਜਦੋਂ ਇਹ ਬਹੁ-ਆਯਾਮੀ ਹੋਵੇ। ਸਰੀਰਕ, ਮਾਨਸਿਕ ਅਤੇ ਅਧਿਆਤਮਿਕ। ਮੈਂ ਇੱਕ ਸਿਹਤਮੰਦ ਜੀਵਨ ਜਿਉਣ ਦੀ ਇੱਛਾ ਰੱਖਦਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇੱਕ ਤਰ੍ਹਾਂ ਨਾਲ ਮੇਰੇ ਲਈ ਸਕੂਲ ਵਾਪਸ ਜਾਣ ਦਾ ਸਮਾਂ ਆ ਗਿਆ ਹੈ।' 

ਜੁਲਾਈ ਵਿੱਚ ਸੋਸ਼ਲ ਮੀਡੀਆ ‘ਤੇ ਕਰਨਗੇ ਵਾਪਸੀ

ਆਪਣੀ ਪੋਸਟ ਵਿੱਚ, ਉਨ੍ਹਾਂ ਨੇ ਅੱਗੇ ਲਿਖਿਆ, 'ਮੈਂ ਕੁਝ ਛੋਟੇ ਕੰਮਾਂ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਨਵੀਆਂ ਚੀਜ਼ਾਂ ਸਿੱਖਣਾ ਅਤੇ ਆਪਣੇ ਪੁਰਾਣੀਆਂ ਸਕਿਲਸ ਨੂੰ ਸੁਧਾਰਨਾ ਚਾਹੁੰਦਾ ਹਾਂ। ਰੀਅਲ ਵਰਲਡ ਵਿੱਚ ਵੱਧ ਤੋਂ ਵੱਧ ਸਮਾਂ ਬਿਤਾਓ, ਨਾ ਕਿ ਇਹ ਡਿਜੀਟਲ ਬੁਲਬੁਲਾ ਜਿਸ ਨੂੰ ਸਾਡੇ ਵਿੱਚੋਂ ਬਹੁਤਿਆਂ ਨੇ ਆਪਣੀ ਅਸਲੀਅਤ ਬਣਾ ਲਿਆ ਹੈ। ਇਹ ਬਹੁਤ ਸਧਾਰਨ ਹੈ। ਜੁਲਾਈ ਵਿੱਚ ਮਿਲਦੇ ਹਾਂ।

ਇਹ ਵੀ ਪੜ੍ਹੋ: ਐਸ਼ਵਰਿਆ ਰਾਏ ਨੇ ਸਭ ਦੇ ਸਾਹਮਣੇ ਅਭਿਸ਼ੇਕ ਬੱਚਨ ਨੂੰ ਕੱਢੀਆਂ ਅੱਖਾਂ, ਭਤੀਜੀ ਨਵਿਆ 'ਤੇ ਵੀ ਕੀਤਾ ਗੁੱਸਾ, ਵੀਡੀਓ ਵਾਇਰਲ

ਟਾਪ ਹੈਡਲਾਈਨ

ਆਮਿਰ ਖਾਨ ਦੇ ਭਾਣਜੇ ਤੇ ਅਦਾਕਾਰ ਇਮਰਾਨ ਖਾਨ ਨੂੰ ਭਾਰਤ ਛੱਡਣ ਦਾ ਨੋਟਿਸ; ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਆਮਿਰ ਖਾਨ ਦੇ ਭਾਣਜੇ ਤੇ ਅਦਾਕਾਰ ਇਮਰਾਨ ਖਾਨ ਨੂੰ ਭਾਰਤ ਛੱਡਣ ਦਾ ਨੋਟਿਸ; ਪੁਲਿਸ ਨੇ ਕੀਤੀ ਵੱਡੀ ਕਾਰਵਾਈ
Mad Sandhu Case: ਮੈਡ ਸੰਧੂ ਕਤਲ ਮਾਮਲੇ 'ਚ ਵੱਡਾ ਅਪਡੇਟ, ਹੁਣ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ, ਅੰਮ੍ਰਿਤਸਰ 'ਚ ਗੋਲੀਬਾਰੀ ਕਰਨ ਤੋਂ ਬਾਅਦ ਹੋਇਆ ਸੀ ਫਰਾਰ...
ਮੈਡ ਸੰਧੂ ਕਤਲ ਮਾਮਲੇ 'ਚ ਵੱਡਾ ਅਪਡੇਟ, ਹੁਣ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ, ਅੰਮ੍ਰਿਤਸਰ 'ਚ ਗੋਲੀਬਾਰੀ ਕਰਨ ਤੋਂ ਬਾਅਦ ਹੋਇਆ ਸੀ ਫਰਾਰ...
SAD News: ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਦੀ 34 ਸਾਲ ਦੀ ਉਮਰ 'ਚ ਮੌਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਦੀ 34 ਸਾਲ ਦੀ ਉਮਰ 'ਚ ਮੌਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਮਾਂ ਅਤੇ ਸੱਸ ਦੇ ਕਿਰਦਾਰ ਨਿਭਾ ਜਿੱਤਿਆ ਸੀ ਪ੍ਰਸ਼ੰਸਕਾਂ ਦਾ ਦਿਲ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਮਾਂ ਅਤੇ ਸੱਸ ਦੇ ਕਿਰਦਾਰ ਨਿਭਾ ਜਿੱਤਿਆ ਸੀ ਪ੍ਰਸ਼ੰਸਕਾਂ ਦਾ ਦਿਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਸਰ 'ਚ ਸਕਾਰਪੀਓ ਸਵਾਰ ਨੌਜਵਾਨ 'ਤੇ ਚਲਾਈਆਂ ਗੋਲੀਆਂ, ਕਮਰ 'ਚ ਲੱਗੀ ਗੋਲੀ; 25-30 ਰਾਊਂਡ ਫਾਇਰ ਚਲਾਏ
ਅੰਮ੍ਰਿਤਸਰ 'ਚ ਸਕਾਰਪੀਓ ਸਵਾਰ ਨੌਜਵਾਨ 'ਤੇ ਚਲਾਈਆਂ ਗੋਲੀਆਂ, ਕਮਰ 'ਚ ਲੱਗੀ ਗੋਲੀ; 25-30 ਰਾਊਂਡ ਫਾਇਰ ਚਲਾਏ
Gold Silver Rate Crash Today: ਗਾਹਕਾਂ ਦੀ ਲੱਗੀ ਮੌਜ, ਸੋਨੇ-ਚਾਂਦੀ ਲਗਾਤਾਰ ਗਿਰਾਵਟ ਤੋਂ ਮਗਰੋਂ ਹੋਇਆ ਸਸਤਾ, ਜਾਣੋ 11000 ਤੱਕ ਕੀਮਤਾਂ ਟੁੱਟਣ ਤੋਂ ਬਾਅਦ 10 ਗ੍ਰਾਮ ਸਣੇ 22-24 ਕੈਰੇਟ ਦਾ ਕੀ ਰੇਟ..
ਗਾਹਕਾਂ ਦੀ ਲੱਗੀ ਮੌਜ, ਸੋਨੇ-ਚਾਂਦੀ ਲਗਾਤਾਰ ਗਿਰਾਵਟ ਤੋਂ ਮਗਰੋਂ ਹੋਇਆ ਸਸਤਾ, ਜਾਣੋ 11000 ਤੱਕ ਕੀਮਤਾਂ ਟੁੱਟਣ ਤੋਂ ਬਾਅਦ 10 ਗ੍ਰਾਮ ਸਣੇ 22-24 ਕੈਰੇਟ ਦਾ ਕੀ ਰੇਟ..
ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਵੇਗਾ ਛੇਤੀ, ਵੱਡੀ ਅਪਡੇਟ ਆਈ ਸਾਹਮਣੇ; ਜਾਣੋ
ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਵੇਗਾ ਛੇਤੀ, ਵੱਡੀ ਅਪਡੇਟ ਆਈ ਸਾਹਮਣੇ; ਜਾਣੋ
ਪੰਜਾਬ ਚੰਡੀਗੜ੍ਹ 'ਚ ਬਾਰਿਸ਼ ਨੇ ਬਦਲਿਆ ਮੌਸਮ, ਪੱਟੀ 'ਚ ਪਏ ਗੜ੍ਹੇ, ਭਾਰੀ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ ਚੰਡੀਗੜ੍ਹ 'ਚ ਬਾਰਿਸ਼ ਨੇ ਬਦਲਿਆ ਮੌਸਮ, ਪੱਟੀ 'ਚ ਪਏ ਗੜ੍ਹੇ, ਭਾਰੀ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਕਤੂਬਰ 2026
ਪਰਵਿੰਦਰ ਝੋਟਾ ਕਤਲਕਾਂਡ ਦੇ ਮਾਮਲੇ 'ਚ ਅੱਜ ਪੰਜਾਬ ਬੰਦ, ਸਵੇਰੇ 6 ਵਜੇ ਤੋਂ 5 ਵਜੇ ਤੱਕ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੂਟ, ਜਾਣੋ ਕੀ ਖੁੱਲ੍ਹਿਆ ਕੀ ਬੰਦ
ਪਰਵਿੰਦਰ ਝੋਟਾ ਕਤਲਕਾਂਡ ਦੇ ਮਾਮਲੇ 'ਚ ਅੱਜ ਪੰਜਾਬ ਬੰਦ, ਸਵੇਰੇ 6 ਵਜੇ ਤੋਂ 5 ਵਜੇ ਤੱਕ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੂਟ, ਜਾਣੋ ਕੀ ਖੁੱਲ੍ਹਿਆ ਕੀ ਬੰਦ
IAS Arrested: ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਸਾਬਕਾ ਸੀਨੀਅਰ IAS ਅਫਸਰ ਨੂੰ ਕੀਤਾ ਗਿਆ ਗ੍ਰਿਫ਼ਤਾਰ, ਹਾਈ-ਪ੍ਰੋਫਾਈਲ ਮਾਮਲੇ ਨੇ ਸਿਆਸੀ ਹਲਕਿਆਂ 'ਚ ਵੀ ਮਚਾਇਆ ਘਮਸਾਣ...
ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਸਾਬਕਾ ਸੀਨੀਅਰ IAS ਅਫਸਰ ਨੂੰ ਕੀਤਾ ਗਿਆ ਗ੍ਰਿਫ਼ਤਾਰ, ਹਾਈ-ਪ੍ਰੋਫਾਈਲ ਮਾਮਲੇ ਨੇ ਸਿਆਸੀ ਹਲਕਿਆਂ 'ਚ ਵੀ ਮਚਾਇਆ ਘਮਸਾਣ...
Punjab Police ਦਾ ਮੁਲਾਜ਼ਮ ਹੀ ਨਿਕਲਿਆ ਨਸ਼ੇ ਦਾ ਸੌਦਾਗਰ! BSF ਨੇ 15 ਕਿਲੋ ਹੈਰੋਇਨ ਸਮੇਤ ਫੜਿਆ
Punjab Police ਦਾ ਮੁਲਾਜ਼ਮ ਹੀ ਨਿਕਲਿਆ ਨਸ਼ੇ ਦਾ ਸੌਦਾਗਰ! BSF ਨੇ 15 ਕਿਲੋ ਹੈਰੋਇਨ ਸਮੇਤ ਫੜਿਆ
Embed widget