ਚੰਡੀਗੜ੍ਹ: ਮਸ਼ਹੂਰ ਕਲਾਕਾਰ ਕੌਰ ਬੀ ਦੀ ਕੋਠੀ ਵੀ ਪੰਚਾਇਤੀ ਜ਼ਮੀਨ ‘ਤੇ ਨਜਾਇਜ ਕਬਜ਼ੇ ਵਾਲੀ ਥਾ ‘ਤੇ ਬਣੀ ਹੋਈ ਹੈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਖਨੌਰੀ ਨੇੜਲੇ ਪਿੰਡ ਨਵਾਂ ਗਾਓਂ ਵਿੱਚ ਸਰਕਾਰ ਦੇ ਨਿਯਮਾਂ ਮੁਤਾਬਕ ਵਾਹੀਯੋਗ ਜ਼ਮੀਨ ਦੀ ਮਿਣਤੀ ਕਰਵਾਈ ਜਾ ਰਹੀ ਸੀ। ਮਿਣਤੀ ਮੁਤਾਬਕ ਕਰਤਾਰ ਸਿੰਘ ਹੋਤੀਪੁਰ, ਗਾਇਕ ਕੌਰ ਬੀ ਦੇ ਪਰਿਵਾਰ ਤੇ ਅਮਰਜੀਤ ਸਿੰਘ ਹੋਤੀਪੁਰ ਨੇ ਪੰਚਾਇਤ ਦੀ ਵਾਹੀਯੋਗ ਜ਼ਮੀਨ 'ਤੇ ਆਪਣਾ ਕਬਜ਼ਾ ਕਰਕੇ ਖੇਤੀ ਕਰ ਰਹੇ ਹਨ। 


ਇਸ ਤੋਂ ਇਲਾਵਾ ਕੌਰ ਬੀ ਦੇ ਪਰਿਵਾਰ ਨੇ ਪੰਚਾਇਤੀ ਜ਼ਮੀਨ 'ਤੇ ਕੋਠੀ ਪਾਈ ਹੋਈ ਹੈ। ਜਦੋਂ ਇਸ ਸਬੰਧੀ ਕਬਜ਼ਾਧਾਰਕਾਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਦੇ ਇਸ ਫ਼ੈਸਲੇ ਨਾਲ ਸਹਿਮਤ ਹਾਂ, ਜੇ ਸਾਡੇ ਕੋਲ ਪੰਚਾਇਤ ਦੀ ਵਾਹੀਯੋਗ ਜ਼ਮੀਨ ਸੀ, ਉਸ ਦਾ ਕਬਜ਼ਾ ਛੱਡ ਰਹੇ ਹਾਂ। ਕੌਰ ਬੀ ਦੇ ਭਰਾ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਪੰਚਾਇਤੀ ਜ਼ਮੀਨ ਛੁਡਾਉਣ ਦਾ ਫ਼ੈਸਲਾ ਸ਼ਲਾਘਾਯੋਗ ਹੈ। ਅਸੀਂ ਸਰਕਾਰ ਦੇ ਨਿਯਮਾਂ ਨੂੰ ਸਿਰ ਮੱਥੇ ਮੰਨਦੇ ਹਾਂ ਤੇ ਸਰਕਾਰੀ ਫ਼ੈਸਲੇ ਨਾਲ ਸਹਿਮਤ ਹਾਂ।



ਦੱਸ ਦਈਏ ਕਿ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਕੌਰ ਬੀ ਦੀ ਕੋਠੀ ਪੰਚਾਇਤ ਵੱਲੋਂ ਮਿਣਤੀ ਦੌਰਾਨ ਪੰਚਾਇਤੀ ਜ਼ਮੀਨ ਦੇ ਘੇਰੇ ਵਿੱਚ ਆ ਜਾਣਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਛੁਡਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਖਨੌਰੀ ਨੇੜਲੇ ਪਿੰਡ ਨਵਾਂ ਗਾਓਂ ਦੀ ਪੰਚਾਇਤ ਵੱਲੋਂ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਮਿਣਤੀ ਕਰਵਾਈ ਗਈ। ਇਸ ਤਹਿਤ ਪੰਚਾਇਤ ਵੱਲੋਂ ਕਰਾਈ ਗਈ ਮਿਣਤੀ ਵਿੱਚ ਕਈ ਜ਼ਿਮੀਂਦਾਰਾ ਦੇ ਹਲ ਹੇਠੋਂ ਵਾਹੀਯੋਗ ਜ਼ਮੀਨ ਨਿਕਲੀ ਹੈ।


ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਕੁਲਵੰਤ ਸਿੰਘ ਨਵਾਂਗਾਉਂ ਨੇ ਦੱਸਿਆ ਕਿ ਸਰਕਾਰ ਦੇ ਨਿਯਮਾਂ ਮੁਤਾਬਕ ਕਰਾਈ ਵਾਹੀਯੋਗ ਜ਼ਮੀਨ ਦੀ ਮਿਣਤੀ ਵਿੱਚ ਕਰਤਾਰ ਸਿੰਘ ਹੋਤੀਪੁਰ, ਗਾਇਕ ਕੌਰ ਬੀ ਦੇ ਪਰਿਵਾਰ ਤੇ ਅਮਰਜੀਤ ਸਿੰਘ ਹੋਤੀਪੁਰ ਵੱਲੋਂ ਪੰਚਾਇਤ ਦੀ ਵਾਹੀਯੋਗ ਜ਼ਮੀਨ 'ਤੇ ਆਪਣਾ ਕਬਜ਼ਾ ਕਰਕੇ ਖੇਤੀ ਕਰ ਰਹੇ ਹਨ।


ਇਸ ਮੌਕੇ ਸਰਪੰਚ ਨੇ ਕਿਹਾ ਕਿ ਇਸ ਤੋਂ ਇਲਾਵਾ ਕੌਰ ਬੀ ਦੇ ਪਰਿਵਾਰ ਨੇ ਕੋਠੀ ਵੀ ਪੰਚਾਇਤੀ ਜ਼ਮੀਨ ਵਿੱਚ ਪਾਈ ਹੋਈ ਹੈ। ਜਦੋਂ ਇਸ ਸਬੰਧੀ ਕਰਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੇ ਇਸ ਫੈਸਲੇ ਨਾਲ ਸਹਿਮਤ ਹਾਂ। ਜੋ ਸਾਡੇ ਕੋਲ ਪੰਚਾਇਤ ਦੀ ਵਾਹੀਯੋਗ ਜ਼ਮੀਨ ਸੀ ਅਸੀਂ ਉਸ ਦਾ ਕਬਜ਼ਾ ਛੱਡ ਰਹੇ ਹਾਂ।