ਪੜਚੋਲ ਕਰੋ
Advertisement
ਮੁੜ ਦਿਖਿਆ ਗਾਇਕ ਸ਼ੈਰੀ ਮਾਨ ਦਾ ਪੁਰਾਣਾ ਅੰਦਾਜ਼
ਪੰਜਾਬੀ ਗਾਇਕ ਸ਼ੈਰੀ ਮਾਨ ਦੀ ਗਾਇਕੀ ਤੇ ਪਰਸਨੈਲਿਟੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਲੰਬੇ ਸਮੇਂ ਤੋਂ ਫੈਨਜ਼ ਪੁਰਾਣੇ ਸ਼ੈਰੀ ਦੇ ਇੰਤਜ਼ਾਰ ਵਿਚ ਸੀ। ਮਤਲਬ ਜਿਸ ਤਰ੍ਹਾਂ ਦੇ ਗੀਤ ਸ਼ੈਰੀ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਕੀਤੇ ਸੀ ਉਸ ਤਰ੍ਹਾਂ ਦੇ ਕੋਨਟੈਂਟ ਨੂੰ ਫੈਨਜ਼ ਕਾਫੀ ਮਿਸ ਕਰ ਰਹੇ ਸੀ। ਹੁਣ ਫਾਇਨਲੀ ਸ਼ੈਰੀ ਨੇ ਆਪਣੇ ਫੈਨਜ਼ ਦਾ ਇੰਤਜ਼ਾਰ ਖਤਮ ਕਰਦੇ ਹੋਏ ਪੁਰਾਣੇ ਸ਼ੈਰੀ ਨੂੰ ਫੈਨਜ਼ ਦੇ ਰੂਬਰੂ ਕੀਤਾ ਹੈ।

ਸ਼ੈਰੀ ਮਾਨ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ ਜਿਸ ਦਾ ਨਾਮ ਹੈ 'ਦਿਲਵਾਲੇ'। ਅਕਸਰ ਹੀ ਫੈਨਜ਼ ਸ਼ੈਰੀ ਦੇ ਇਸ ਤਰ੍ਹਾਂ ਦੇ ਗੀਤ ਨੂੰ ਕਾਫੀ ਪਸੰਦ ਕਰਦੇ ਹਨ। ਦਿਲਵਾਲੇ ਗੀਤ ਦੇ ਭਾਵੇ ਬੋਲਾ ਦੀ ਗੱਲ ਕਰੀਏ ਜਾਂ ਸ਼ੈਰੀ ਦੇ ਅੰਦਾਜ਼ ਦੀ ਹਰ ਪੱਖੋਂ ਇਹ ਗਾਣਾ ਕਾਫੀ ਕਮਾਲ ਲਗ ਰਿਹਾ ਹੈ। ਸ਼ੈਰੀ ਮਾਨ ਪਹਿਲਾ ਆਪਣੇ ਗੀਤ ਤਕਰੀਬਨ ਆਪ ਲਿਖਦੇ ਹੁੰਦੇ ਸੀ, ਪਰ ਸ਼ੈਰੀ ਨੂੰ ਲੰਬੇ ਸਮੇਂ ਤੋਂ ਖੁਦ ਦਾ ਲਿਖਿਆ ਗੀਤ ਗਾਏ ਹੋਏ ਨੂੰ ਨਹੀਂ ਦੇਖਿਆ ਗਿਆ। ਸ਼ੈਰੀ ਦਾ ਇਹ ਗੀਤ ਵੀ ਲਿਰਿਸਿਸਟ ਦਿਲਵਾਲੇ ਨੇ ਲਿਖਿਆ ਹੈ।
ਜੇਕਰ ਹੁਣ ਵੀਡੀਓ ਦੇ ਕਨਸੈਪਟ ਦੀ ਗੱਲ ਕਰੀਏ ਤਾਂ ਵੀਡੀਓ ਵਿਚ ਕੁਝ ਪੁਰਾਣਾ ਦੌਰ ਦਿਖਾਇਆ ਗਿਆ ਹੈ। ਦਿਲਵਾਲੇ ਦਾ ਵੀਡੀਓ ਇਨ੍ਹਾਂ ਕੁ ਦਿਲ ਨੂੰ ਛੁਹ ਲੈਣ ਵਾਲਾ ਹੈ ਇਕ ਵਾਰੀ ਆਪ ਸਭ ਨੂੰ ਵੀ ਇਮੋਸ਼ਨਲ ਜਰੂਰ ਕਰੇਗਾ। ਫੈਨਜ਼ ਇਸਦੇ ਵੀਡੀਓ ਦੀ ਵੀ ਕਾਫੀ ਤਾਰੀਫ ਕਰ ਰਹੇ ਹਨ। ਮੈਪਲ ਮਿਊਜ਼ਿਕ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਦੀ ਵੀਡੀਓ ਨੂੰ ਸ਼ੈਰੀ ਦੇ ਸਾਥੀ ਤੇ ਦੋਸਤ ਜ਼ੋਰਾਵਰ ਬਰਾੜ ਨੇ ਡਾਇਰੈਕਟ ਕੀਤਾ ਹੈ। ਸ਼ੈਰੀ ਮਾਨ ਦੇ ਨਾਲ ਇਸ ਗੀਤ ਦੇ ਵਿਚ ਸਨਾ ਸੁਲਤਾਨਾ ਖਾਨ ਵੀ ਨਜ਼ਰ ਆਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/https://apps.apple.com/in/app/
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਸਿਹਤ
Advertisement