ਪੜਚੋਲ ਕਰੋ
Advertisement
‘ਸੋਨ ਚਿੜਿਆ’ ਲਈ ਸੁਸ਼ਾਂਤ ਬਣੇ ਚੰਬਲ ਦੇ ਡਾਕੂ
ਮੁੰਬਈ: ਸੁਸ਼ਾਂਤ ਸਿੰਘ ਤੇ ਭੂਮੀ ਪੇਡਨੇਕਰ ਦੀ ਮਲਟੀ ਸਟਾਰਰ ਫ਼ਿਲਮ ‘ਸੋਨ ਚਿੜਿਆ’ ਦਾ ਦੂਜਾ ਪੋਸਟਰ ਰਿਲੀਜ਼ ਹੋਇਆ ਹੈ। ਇਸ ‘ਚ ਸੁਸ਼ਾਂਤ, ਭੂਮੀ, ਮਨੋਜ ਵਾਜਪਾਈ ਤੇ ਰਣਵੀਰ ਸ਼ੌਰੀ ਨਜ਼ਰ ਆ ਰਹੇ ਹਨ। ਪੋਸਟਰ ‘ਚ ਸਭ ਚੰਬਲ ਦੇ ਡਾਕੂਆਂ ਦੀ ਲੁੱਕ ‘ਚ ਹੀ ਨਜ਼ਰ ਆ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਕਾਫੀ ਸਮੇਂ ਤੋਂ ਚਲ ਰਹੀ ਸੀ।
ਸਾਹਮਣੇ ਆਏ ਪੋਸਟਰ ਦੇ ਨਾਲ ਹੀ ਇਸ ਦੇ ਟੀਜ਼ਰ ਦੀ ਰਿਲੀਜ਼ ਡੇਟ ਦਾ ਵੀ ਐਲਾਨ ਹੋ ਗਿਆ ਹੈ। ‘ਸੋਨ ਚਿੜਿਆ’ ਦੀ ਕਹਾਣੀ ਚੰਬਲ ਦੇ ਡਾਕੂਆਂ ‘ਤੇ ਅਧਾਰਤ ਹੈ ਤੇ ਇਹ ਕ੍ਰਾਈਮ ਬੇਸਡ ਫ਼ਿਲਮ ਹੋਵੇਗੀ। ਇਸ ‘ਚ ਸੁਸ਼ਾਂਤ ਸਿੰਘ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਸੁਸ਼ਾਂਤ ਨੇ ਆਪਣੇ ਇਸ ਕਿਰਦਾਰ ਲਈ ਪਿਛਲੇ ਕਈ ਦਿਨਾਂ ਤੋਂ ਸਖ਼ਤ ਮਿਹਨਤ ਕੀਤੀ ਹੈ।
‘ਸੋਨ ਚਿੜਿਆ’ ‘ਚ ਭੂਮੀ ਪੇਡਨੇਕਰ ਵੀ ਡਕੈਤ ਦਾ ਰੋਲ ਹੀ ਕਰ ਰਹੀ ਹੈ। ਹੁਣ ਤਕ ਭੂਮੀ ਵੱਖ-ਵੱਖ ਜੌਨਰ ਦੀਆਂ ਫ਼ਿਲਮਾਂ ਕਰਕੇ ਲੋਕਾਂ ਦਾ ਦਿਲ ਜਿੱਤ ਚੁੱਕੀ ਹੈ। ਫੈਨਸ ਨੂੰ ਇਸ ਦੇ ਟ੍ਰੇਲਰ ਦੇ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਫ਼ਿਲਮ ਦੀ ਰਿਲੀਜ਼ ਦੀ ਗੱਲ ਕਰੀਏ ਤਾਂ ਫ਼ਿਲਮ ਅਗਲੇ ਸਾਲ ਫਰਵਰੀ ‘ਚ ਰਿਲੀਜ਼ ਹੋਣੀ ਹੈ ਜਿਸ ਦੀ ਤਾਰੀਖ ਦਾ ਅਜੇ ਐਲਾਨ ਨਹੀਂ ਹੋਇਆ।Ahead of #SonChiriyaTeaser, here's the first look poster of #SonChiriya... Stars Sushant Singh Rajput, Bhumi Pednekar, Manoj Bajpayee, Ranvir Shorey and Ashutosh Rana... Directed by Abhishek Chaubey... #SonChiriya teaser out at 12 noon. pic.twitter.com/JumTpscUkQ
— taran adarsh (@taran_adarsh) December 7, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement