Sonam Bajwa New Pics: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆ ਸਭ ਤੋਂ ਖੂਬਸੂਰਤ, ਟੈਲੇਂਟਡ ਤੇ ਮਹਿੰਗੀਆ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਉਸ ਦੀ ਜਲਦ ਹੀ ਫਿਲਮ 'ਕੈਰੀ ਆਨ ਜੱਟਾ 3' ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਉਸ ਨੇ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਗੋਡੇ ਗੋਡੇ ਚਾਅ' 'ਚ ਵੀ ਖੂਬ ਧਮਾਲਾਂ ਪਾਈਆਂ ਹਨ। ਉਸ ਨੇ ਆਪਣੇ ਰਾਣੀ ਦੇ ਕਿਰਦਾਰ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਪਰ ਹੁਣ ਸੋਸ਼ਲ ਮੀਡੀਆ 'ਤੇ ਸੋਨਮ ਦੀ ਨਵੀਂ ਵੀਡੀਓ ਵੀ ਫੈਨਜ਼ ਦਾ ਦਿਲ ਜਿੱਤ ਰਹੀ ਹੈ। 


ਇਹ ਵੀ ਪੜ੍ਹੋ: ਅਦਾਕਾਰਾ ਤਾਨੀਆ ਨੇ ਮਰਦ ਪ੍ਰਧਾਨ ਸਮਾਜ 'ਤੇ ਕੱਸਿਆ ਤੰਜ, ਬੋਲੀ- 'ਕੁੜੀਆਂ ਦੀ ਤਰੱਕੀ ਇੱਥੇ ਬਰਦਾਸ਼ਤ ਨਹੀਂ ਕਰਦੇ'


ਸੋਨਮ ਬਾਜਵਾ ਸੋਸ਼ਲ ਮੀਡੀਆ ਫਰੀਕ ਹੈ। ਉਹ ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਵੀ ਆਪਣੇ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਉਹ ਆਪਣੀਆਂ ਇੱਕ ਤੋਂ ਇੱਕ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਸੋਨਮ ਬਾਜਵਾ ਦਾ ਇਹ ਵੀਡੀਓ ਖੂਬ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਵੀਡੀਓ 'ਚ ਸੋਨਮ ਦੀਆਂ ਕਾਤਿਲ ਅਦਾਵਾਂ ਦੇ ਫੈਨਜ਼ ਕਾਇਲ ਹੁੰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਬੈਕਗਰਾਊਂਡ 'ਚ 'ਕੈਰੀ ਆਨ ਜੱਟਾ 3' ਦਾ ਨਵਾਂ ਗਾਣਾ 'ਬੁਰਾ ਹਾਲ' ਚੱਲਦਾ ਸੁਣਿਆ ਜਾ ਸਕਦਾ ਹੈ। ਜੋ ਕਿ ਇਸ ਵੀਡੀਓ ਨੂੰ ਹੋਰ ਖੂਬਸੂਰਤ ਬਣਾ ਰਿਹਾ ਹੈ।









ਸੋਨਮ ਨੇ ਆਪਣੀ ਜੋ ਨਵੀ ਵੀਡੀਓ ਸੋਸਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸੋਨਮ ਬਾਜਵਾ ਬਰਾਊਨ ਰੰਗ ਦਾ ਲਹਿੰਗਾ ਪਹਿਨੇ ਨਜ਼ਰ ਆ ਰਹੀ ਹੈ। ਵੀਡੀਓ 'ਤੇ ਉਸ ਦੇ ਫੈਨਜ਼ ਕਮੈਂਟ ਕਰ ਅਦਾਕਾਰਾ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਨੈਸ਼ਨਲ ਕਰੱਸ਼', ਕੁੱਝ ਯੂਜ਼ਰਸ ਅੱਗ ਤੇ ਦਿਲ ਵਾਲੀਆਂ ਇਮੋਜੀਆਂ ਦੇ ਕਮੈਂਟ ਕਰ ਰਹੇ ਹਨ। ਪੜ੍ਹੋ ਇਹ ਕਮੈਂਟਸ:






ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਹਾਲ ਹੀ 'ਚ ਫਿਲਮ 'ਗੋਡੇ ਗੋਡੇ ਚਾਅ' 'ਚ ਨਜ਼ਰ ਆਈ ਸੀ। ਇਸ ਫਿਲਮ ਨੇ ਹੁਣ ਤੱਕ ਬਾਕਸ ਆਫਿਸ 'ਤੇ 25 ਕਰੋੜ ਰੁਪਏ ਤੋਂ ਜ਼ਿਆਦਾ ਦਾ ਬਿਜ਼ਨਸ ਕੀਤਾ ਹੈ। ਇਸ ਫਿਲਮ ਨੂੰ ਪੰਜਾਬੀਆਂ ਦਾ ਭਰਵਾਂ ਹੁੰਗਾਰਾ ਮਿਿਲਿਆ ਹੈ।


ਇਹ ਵੀ ਪੜ੍ਹੋ: ਕੀ ਗਜਨੀ ਅਦਾਕਾਰਾ ਆਸਿਨ ਦਾ ਸੱਚਮੁੱਚ ਪਤੀ ਰਾਹੁਲ ਸ਼ਰਮਾ ਨਾਲ ਹੋਇਆ ਤਲਾਕ? ਦੇਖੋ ਅਦਾਕਾਰਾ ਨੇ ਕੀ ਦਿੱਤਾ ਜਵਾਬ