![ABP Premium](https://cdn.abplive.com/imagebank/Premium-ad-Icon.png)
ਸੋਨਮ ਬਾਜਵਾ ਨੇ ਵੀਡੀਓ 'ਚ ਦਿਖਾਇਆ ਬੋਲਡ ਅਵਤਾਰ, ਲੋਕਾਂ ਨੇ ਬੁਰੀ ਤਰ੍ਹਾਂ ਕੀਤਾ ਟਰੋਲ, ਬੋਲੇ- 'ਤੁਹਾਡੇ ਤੋਂ ਉਮੀਦ ਨਹੀਂ ਸੀ'
Sonam Bajwa Trolled: ਸੋਨਮ ਬਾਜਵਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਅਦਾਕਾਰਾ ਦਾ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਇਸ ਵਿੱਚ ਉਸ ਦਾ ਚਿਹਰਾ ਨਹੀਂ, ਸਗੋਂ ਪਿੱਠ ਹੀ ਨਜ਼ਰ ਆ ਰਹੀ ਹੈ।
![ਸੋਨਮ ਬਾਜਵਾ ਨੇ ਵੀਡੀਓ 'ਚ ਦਿਖਾਇਆ ਬੋਲਡ ਅਵਤਾਰ, ਲੋਕਾਂ ਨੇ ਬੁਰੀ ਤਰ੍ਹਾਂ ਕੀਤਾ ਟਰੋਲ, ਬੋਲੇ- 'ਤੁਹਾਡੇ ਤੋਂ ਉਮੀਦ ਨਹੀਂ ਸੀ' sonam bajwa shares her extremely bold video on social media brutally trolled ਸੋਨਮ ਬਾਜਵਾ ਨੇ ਵੀਡੀਓ 'ਚ ਦਿਖਾਇਆ ਬੋਲਡ ਅਵਤਾਰ, ਲੋਕਾਂ ਨੇ ਬੁਰੀ ਤਰ੍ਹਾਂ ਕੀਤਾ ਟਰੋਲ, ਬੋਲੇ- 'ਤੁਹਾਡੇ ਤੋਂ ਉਮੀਦ ਨਹੀਂ ਸੀ'](https://feeds.abplive.com/onecms/images/uploaded-images/2023/04/08/9e2151a75441fdd8efc72c1c11e100701680940499048469_original.jpg?impolicy=abp_cdn&imwidth=1200&height=675)
Sonam Bajwa Trolled: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਦੀ ਖੂਬਸੂਰਤੀ ਤੇ ਐਕਟਿੰਗ ਦੇ ਟੈਲੇਂਟ ਦੇ ਪੂਰੀ ਦੁਨੀਆ 'ਚ ਦੀਵਾਨੇ ਹਨ। ਪਰ ਹੁਣ ਸੋਨਮ ਨਾਲ ਜੁੜੀ ਇੱਕ ਅਪਡੇਟ ਸਾਹਮਣੇ ਆ ਰਹੀ ਹੈ। ਸੋਨਮ ਬਾਜਵਾ ਆਪਣੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਕਰਕੇ ਮੁਸੀਬਤ ਵਿੱਚ ਆ ਗਈ ਹੈ।
ਇਹ ਵੀ ਪੜ੍ਹੋ: ਜਦੋਂ ਧਰਮਿੰਦਰ ਲੁਧਿਆਣਾ ਦੇ ਘੰਟਾ ਘਰ ਚਲਾਉਂਦੇ ਹੁੰਦੇ ਸੀ ਰਿਕਸ਼ਾ, ਵੀਡੀਓ ਤੁਹਾਨੂੰ ਕਰ ਦੇਵੇਗਾ ਹੈਰਾਨ
ਸੋਨਮ ਬਾਜਵਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਅਦਾਕਾਰਾ ਦਾ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਇਸ ਵਿੱਚ ਉਸ ਦਾ ਚਿਹਰਾ ਨਹੀਂ, ਸਗੋਂ ਪਿੱਠ ਹੀ ਨਜ਼ਰ ਆ ਰਹੀ ਹੈ। ਉਸ ਨੇ ਲਾਲ ਰੰਗ ਦੀ ਡਰੈੱਸ ਪਹਿਨੀ ਹੋਈ ਹੈ, ਜੋ ਕਿ ਬੈਕ ਤੋਂ ਕਾਫੀ ਜ਼ਿਆਦਾ ਡੀਪ ਹੈ। ਇਸ ਵੀਡੀਓ ਨੂੰ ਲੈਕੇ ਲੋਕਾਂ ਦੀਆਂ ਮਿਲੀਆਂ ਜੁਲੀਆਂ ਪ੍ਰਤੀਕਿਿਰਆਵਾਂ ਸਾਹਮਣੇ ਆ ਰਹੀਆਂ ਹਨ।
ਕਈ ਲੋਕ ਸੋਨਮ ਬਾਜਵਾ ਦੇ ਹੌਟ ਅੰਦਾਜ਼ ਨੂੰ ਪਸੰਦ ਕਰ ਰਹੇ ਹਨ, ਜਦਕਿ ਕੁੱਝ ਲੋਕ ਅਦਾਕਾਰਾ ਨੂੰ ਢੰਗ ਦੇ ਕੱਪੜੇ ਪਹਿਨਣ ਦੀ ਨਸੀਹਤ ਦੇ ਰਹੇ ਹਨ। ਪਹਿਲਾਂ ਤੁਸੀਂ ਦੇਖੋ ਇਹ ਵੀਡੀਓ:
View this post on Instagram
ਇਸ 'ਤੇ ਯੂਜ਼ਰਸ ਸੋਨਮ ਨੂੰ ਰੱਜ ਕੇ ਟਰੋਲ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਿਖਿਆ, 'ਇਹ ਸੋਨਮ ਨਹੀਂ ਹੋ ਸਕਦੀ।' ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਤੁਹਾਡੇ ਤੋਂ ਇਹ ਉਮੀਦ ਨਹੀਂ ਸੀ।' ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਹਾਲ ਹੀ ਸੋਨਮ ਬਾਜਵਾ ਕਾਫੀ ਜ਼ਿਆਦਾ ਸੁਰਖੀਆਂ 'ਚ ਰਹੀ ਸੀ। ਉਹ ਅਕਸ਼ੇ ਕੁਮਾਰ ਨਾਲ 'ਦ ਐਂਟਰਟੇਨਰਜ਼' ਕੰਸਰਟ ਲਈ ਅਮਰੀਕਾ ਵਿੱਚ ਸੀ। ਇਸ ਦੇ ਨਾਲ ਨਾਲ ਉਹ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਕਰਕੇ ਵੀ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਫਿਲਮ ਦਾ ਮੋਸ਼ਨ ਪੋਸਟਰ ਵੀ ਰਿਲੀਜ਼ ਹੋਇਆ ਹੈ। ਦੱਸ ਦਈਏ ਕਿ ਸੋਨਮ ਇਸ ਫਿਲਮ 'ਚ ਗਿੱਪੀ ਗਰੇਵਾਲ ਨਾਲ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)