Sonam Bajwa New Pics: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਸੋਨਮ ਲਈ ਸਾਲ 2023 ਕਾਫੀ ਵਧੀਆ ਰਿਹਾ ਹੈ। ਇਸ ਸਾਲ ਸੋਨਮ ਦੀਆਂ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਸੀ। ਇਹ ਦੋਵੇਂ ਹੀ ਫਿਲਮਾਂ ਬਲਾਕਬਸਟਰ ਰਹੀਆਂ ਅਤੇ ਦੋਵੇਂ ਫਿਲਮਾਂ ਨੇ ਕਰੋੜਾਂ 'ਚ ਕਮਾਈ ਕੀਤੀ।  


ਇਸ ਦੇ ਨਾਲ ਨਾਲ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸੋਨਮ ਬਾਜਵਾ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਸੋਨਮ ਪਿੰਕ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। 


ਸੋਨਮ ਬਾਜਵਾ ਦੀ ਇਸ ਲੁੱਕ 'ਤੇ ਫੈਨਜ਼ ਫਿਦਾ ਹੋ ਰਹੇ ਹਨ। ਸੋਨਮ ਨੇ ਬੈਕਲੈੱਸ ਡਰੈੱਸ ਪਹਿਨੀ ਹੋਈ ਹੈ। ਇਸ ਦੇ ਨਾਲ ਉਸ ਨੇ ਮਿਨੀਮਲ ਮੇਕਅੱਪ ਤੇ ਨੋ ਜਿਊਲਰੀ ਲੁੱਕ ਨੂੰ ਅਪਣਾਇਆ ਹੈ। ਉਸ ਨੇ ਆਪਣੀ ਲੁੱਕ ਨੂੰ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ। ਇਸ ਦੇ ਨਾਲ ਹੀ ਸੋਨਮ ਨੇ ਹਾਈ ਹੀਲਜ਼ ਵੀ ਪਹਿਨੀਆਂ ਹੋਈਆਂ ਹਨ। 









ਸੋਨਮ ਬਾਜਵਾ ਇਨ੍ਹਾਂ ਤਸਵੀਰਾਂ 'ਚ ਬਾਰਬੀ ਡੌਲ ਤੋਂ ਘੱਟ ਨਹੀਂ ਲੱਗ ਰਹੀ ਹੈ। ਉਸ ਦੀਆਂ ਤਸਵੀਰਾਂ 'ਤੇ ਫੈਨਜ਼ ਦਿਲ ਹਾਰ ਬੈਠੇ ਹਨ। ਉਹ ਸੋਸ਼ਲ ਮੀਡੀਆ 'ਤੇ ਕਮੈਂਟ ਕਰ ਅਦਾਕਾਰਾ 'ਤੇ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ। ਕਈ ਯੂਜ਼ਰ ਕਮੈਂਟ ਬਾਕਸ ਵਿੱਚ ਸੋਨਮ ਨੂੰ ਬਾਰਬੀ ਡੌਲ ਲਿਖ ਰਹੇ ਹਨ। ਜਦਕਿ ਜ਼ਿਆਦਾਤਰ ਲੋਕਾਂ ਨੇ ਕਮੈਂਟ 'ਚ ਦਿਲ ਵਾਲੀਆਂ ਇਮੋਜੀਆਂ ਪੋਸਟ ਕੀਤੀਆਂ ਹਨ।






ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਹ ਪਹਿਲੀ ਵਾਰ ਦਿਲਜੀਤ ਦੋਸਾਂਝ ਦੇ ਨਾਲ ਫਿਲਮ 'ਪੰਜਾਬ 84' 'ਚ ਨਜ਼ਰ ਆਈ ਸੀ। ਹੁਣ ਸੋਨਮ ਬਾਜਵਾ ਮੁੜ ਤੋਂ ਦਿਲਜੀਤ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੀ ਹੈ। ਸੋਨਮ ਬਾਜਵਾ ਫਿਲਮ 'ਰੰਨਾਂ 'ਚ ਧੰਨਾਂ' ਵਿੱਚ ਦਿਲਜੀਤ ਤੇ ਸ਼ਹਿਨਾਜ਼ ਨਾਲ ਐਕਟਿੰਗ ਕਰਦੀ ਨਜ਼ਰ ਆਵੇਗੀ।