ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Sonu Sood taken Vaccine: ਅਦਾਕਾਰ ਸੋਨੂੰ ਸੂਦ ਲਗਵਾਈ ਕੋਰੋਨਾ ਵੈਕਸੀਨ, ਲੋਕਾਂ ਲਈ ਚੁੱਕਿਆ ਇੱਕ ਹੋਰ ਕਦਮ
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਹੈ। ਅਦਾਕਾਰਾ ਨੇ ਇਸ ਦੀ ਜਾਣਕਾਰੀ ਟਵਿੱਟਰ ਰਾਹੀਂ ਦਿੱਤੀ। ਕੋਰੋਨਾਵਾਇਰਸ ਦੀ ਦੂਸਰੀ ਲਹਿਰ ਤੋਂ ਬਾਅਦ ਦੇਸ਼ ਭਰ 'ਚ ਕੇਸਾਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਬਾਲੀਵੁੱਡ ਦੇ ਕਈ ਕਲਾਕਾਰਾਂ ਕਾਫੀ ਚੌਕੰਨੇ ਹੋ ਗਏ ਹਨ।
![Sonu Sood taken Vaccine: ਅਦਾਕਾਰ ਸੋਨੂੰ ਸੂਦ ਲਗਵਾਈ ਕੋਰੋਨਾ ਵੈਕਸੀਨ, ਲੋਕਾਂ ਲਈ ਚੁੱਕਿਆ ਇੱਕ ਹੋਰ ਕਦਮ Sonu sood take Corona vaccine, another step taken for the people Sonu Sood taken Vaccine: ਅਦਾਕਾਰ ਸੋਨੂੰ ਸੂਦ ਲਗਵਾਈ ਕੋਰੋਨਾ ਵੈਕਸੀਨ, ਲੋਕਾਂ ਲਈ ਚੁੱਕਿਆ ਇੱਕ ਹੋਰ ਕਦਮ](https://static.abplive.com/wp-content/uploads/sites/2/2020/07/26175349/SONU-SOOD.jpg?impolicy=abp_cdn&imwidth=1200&height=675)
SONU-SOOD
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਹੈ। ਅਦਾਕਾਰਾ ਨੇ ਇਸ ਦੀ ਜਾਣਕਾਰੀ ਟਵਿੱਟਰ ਰਾਹੀਂ ਦਿੱਤੀ। ਕੋਰੋਨਾਵਾਇਰਸ ਦੀ ਦੂਸਰੀ ਲਹਿਰ ਤੋਂ ਬਾਅਦ ਦੇਸ਼ ਭਰ 'ਚ ਕੇਸਾਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਬਾਲੀਵੁੱਡ ਦੇ ਕਈ ਕਲਾਕਾਰਾਂ ਕਾਫੀ ਚੌਕੰਨੇ ਹੋ ਗਏ ਹਨ।
ਹਾਲ ਹੀ 'ਚ ਬਾਲੀਵੁੱਡ ਦੇ ਕਈ ਕਲਾਕਾਰ ਜਿਵੇ ਕਿ ਅਕਸ਼ੇ ਕੁਮਾਰ, ਕੈਟਰੀਨਾ ਕੈਫ, ਗੋਵਿੰਦਾ, ਆਲੀਆ ਭੱਟ, ਮਨੋਜ ਬਾਜਪਾਈ, ਰਣਬੀਰ ਕਪੂਰ, ਵਿੱਕੀ ਕੌਸ਼ਲ, ਭੂਮੀ ਪੇਡਨੇਕਰ, ਕਾਰਤਿਕ ਆਰੀਅਨ ਤੇ ਕਈ ਹੋਰ ਕਲਾਕਾਰ ਇਸ ਗੰਭੀਰ ਬਿਮਾਰੀ ਦੇ ਸ਼ਿਕਾਰ ਹੋ ਚੁਕੇ ਹਨ।
ਜਿਸ ਕਾਰਨ ਸਲਮਾਨ ਖਾਨ ਤੇ ਸੰਜੇ ਦੱਤ ਨੇ ਵੀ ਕੋਵਿਡ ਦੀ ਪਹਿਲੀ ਵੈਕਸੀਨੇਸ਼ਨ ਲਗਵਾ ਲਈ ਹੈ। ਇਹੀ ਕਾਰਨ ਹੈ ਕਿ ਸੋਨੂੰ ਸੂਦ ਵੀ ਹੁਣ ਕੋਰੋਨਾ ਦਾ ਟੀਕਾ ਲਗਵਾਉਣ ਵਾਲੇ ਕਲਾਕਾਰਾਂ ਦੀ ਲਿਸਟ 'ਚ ਸ਼ਾਮਿਲ ਹੋ ਗਏ ਹਨ।
ਸੋਨੂੰ ਸੂਦ ਨੇ ਵੈਕਸੀਨ ਲਗਵਾਉਂਦੇ ਦੀ ਤਸਵੀਰ ਸਾਂਝੀ ਕਰ ਲਿਖਿਆ," ਅੱਜ ਮੈ ਆਪਣੀ ਵੈਕਸੀਨ ਲਗਵਾ ਲਈ ਹੈ ਅਤੇ ਹੁਣ ਸਮਾਂ ਹੋ ਗਿਆ ਹੈ ਪੂਰੇ ਦੇਸ਼ ਨੂੰ Vaccinated ਕਰਨ ਦਾ। ਸਭ ਤੋਂ ਵੱਡੀ ਵੈਕਸੀਨੇਸ਼ਨ ਡਰਾਈਵ 'ਸੰਜੀਵਨੀ' ਦੀ ਸ਼ੁਰੂਆਤ ਹੋ ਗਈ ਹੈ। ਜੋ ਲੋਕਾਂ ਨੂੰ ਵੈਕਸੀਨੇਸ਼ਨ ਲਗਵਾਉਣ ਲਈ ਜਾਗਰੂਕ ਕਰੇਗੀ।
ਹਾਲ ਹੀ 'ਚ ਸੋਨੂੰ ਸੂਦ ਨੇ ਹੀ ਇਸ ਵੈਕਸੀਨੇਸ਼ਨ ਡਰਾਈਵ ਦੀ ਖਬਰ ਸ਼ੇਅਰ ਕੀਤੀ ਸੀ। ਇਸ ਦਾ ਜ਼ਿੰਮਾ ਸੋਨੂੰ ਸੂਦ ਨੇ ਖੁਦ ਉਠਾਇਆ ਹੈ। ਲੋਕ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਲੋਕਾਂ ਦੇ ਮਸੀਹੇ ਨੇ ਇਹ ਕਦਮ ਚੁੱਕਿਆ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)