Rajinikanth Highest Tax Paying Actor: ਦੱਖਣ ਦੇ ਸੁਪਰਸਟਾਰ ਰਜਨੀਕਾਂਤ ਨੂੰ ਭਾਰਤੀ ਫਿਲਮ ਇੰਡਸਟਰੀ ਦਾ ਸਭ ਤੋਂ ਵੱਡਾ ਅਭਿਨੇਤਾ ਮੰਨਿਆ ਜਾਂਦਾ ਹੈ। ਰਜਨੀਕਾਂਤ ਜਿਸ ਵੀ ਫ਼ਿਲਮ ਵਿੱਚ ਨਜ਼ਰ ਆਉਂਦੇ ਹਨ, ਉਹ ਹਿੱਟ ਮੰਨੀ ਜਾਂਦੀ ਹੈ। ਰਜਨੀਕਾਂਤ ਨੇ ਰੋਬੋਟ, ਲਿੰਗਾ, ਸ਼ਿਵਾਜੀ ਦਿ ਬੌਸ ਅਤੇ 2.0 ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਜਿੱਥੇ ਸਾਊਥ ਦੇ ਸੁਪਰਸਟਾਰ ਫਿਲਮਾਂ ਤੋਂ ਕਾਫੀ ਕਮਾਈ ਕਰਦੇ ਹਨ, ਉਥੇ ਹੀ ਉਹ ਟੈਕਸ ਦੇਣ 'ਚ ਵੀ ਸਭ ਤੋਂ ਅੱਗੇ ਹਨ। ਹਾਲ ਹੀ ਵਿੱਚ, ਭਾਰਤ ਦੇ ਆਮਦਨ ਕਰ ਵਿਭਾਗ ਨੇ ਵੀ ਨਿਯਮਤ ਅਧਾਰ 'ਤੇ ਟੈਕਸ ਅਦਾ ਕਰਨ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਐਸ਼ਵਰਿਆ ਨੇ ਆਪਣੇ ਪਿਤਾ ਨੂੰ ਮਿਲੇ ਸਨਮਾਨ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ
ਰਜਨੀਕਾਂਤ ਲਈ, ਉਨ੍ਹਾਂ ਦੀ ਧੀ ਐਸ਼ਵਰਿਆ ਨੇ ਚੇਨਈ ਵਿੱਚ ਇੱਕ ਸਮਾਗਮ ਵਿੱਚ ਤੇਲੰਗਾਨਾ ਦੇ ਰਾਜਪਾਲ ਤਮਿਲੀਸਾਈ ਸੁੰਦਰਰਾਜਨ ਤੋਂ ਸਰਟੀਫਿਕੇਟ ਪ੍ਰਾਪਤ ਕੀਤਾ। ਐਸ਼ਵਰਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪ੍ਰੋਗਰਾਮ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਫੋਟੋ ਸ਼ੇਅਰ ਕਰਨ ਦੇ ਨਾਲ ਹੀ ਐਸ਼ਵਰਿਆ ਨੇ ਕੈਪਸ਼ਨ 'ਚ ਲਿਖਿਆ, '“ਤਾਮਿਲਨਾਡੂ ਤੇ ਪੁਡੂਚੇਰੀ ਦੇ ਇਨਕਮ ਟੈਕਸ ਵਿਭਾਗ ਨੇ ਟੈਕਸ ਡੇਅ 2022 ਮੌਕੇ ਪਾਪਾ (ਰਜਨੀਕਾਂਤ) ਨੂੰ ਸਨਮਾਨਤ ਕੀਤਾ। ਇਨਕਮ ਟੈਕਸ ਵਿਭਾਗ ਦਾ ਬਹੁਤ ਧੰਨਵਾਦ। ਪਾਪਾ ਤੁਹਾਡੀ ਧੀ ਹੋਣ ‘ਤੇ ਮਾਣ ਹੈ।"
ਰਜਨੀਕਾਂਤ ਦੀ ਕੁੱਲ ਜਾਇਦਾਦ
ਦੂਜੇ ਪਾਸੇ, IMDb ਦੇ ਅਨੁਸਾਰ, ਉਹ ਤਾਮਿਲ ਫਿਲਮ ਉਦਯੋਗ ਵਿੱਚ ਸਭ ਤੋਂ ਵੱਧ ਫੀਸ ਲੈਣ ਵਾਲੇ ਅਦਾਕਾਰ ਹਨ। ਰਿਪੋਰਟ ਮੁਤਾਬਕ ਸ਼ਿਵਾਜੀ ਐਕਟਰ ਦੀ ਕੁੱਲ ਜਾਇਦਾਦ 400 ਕਰੋੜ ਰੁਪਏ ਦੇ ਕਰੀਬ ਹੈ ਅਤੇ ਉਹ ਹਰ ਫਿਲਮ ਲਈ 40 ਕਰੋੜ ਤੋਂ 60 ਕਰੋੜ ਰੁਪਏ ਤੱਕ ਚਾਰਜ ਕਰਦੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਰਜਨੀਕਾਂਤ ਹੁਣ ਤੱਕ 100 ਤੋਂ 120 ਕਰੋੜ ਰੁਪਏ ਦਾ ਟੈਕਸ ਅਦਾ ਕਰ ਚੁੱਕੇ ਹਨ।
ਰਜਨੀਕਾਂਤ ਦਾ ਚੇਨਈ ਵਿੱਚ ਆਲੀਸ਼ਾਨ ਘਰ
ਰਜਨੀਕਾਂਤ ਦੇ ਘਰ ਦੀ ਗੱਲ ਕਰੀਏ ਤਾਂ ਚੇਨਈ 'ਚ ਉਨ੍ਹਾਂ ਦਾ ਕਾਫੀ ਆਲੀਸ਼ਾਨ ਘਰ ਹੈ। ਕਰੋੜਾਂ ਦੀ ਕੀਮਤ ਵਾਲੇ ਘਰ ਵਿੱਚ ਸਾਰੀਆਂ ਸਹੂਲਤਾਂ ਉਪਲਬਧ ਹਨ। ਰਜਨੀਕਾਂਤ ਨੇ ਆਪਣੇ ਘਰ 'ਚ ਇਕ ਤੋਂ ਇੱਕ ਸ਼ਾਨਦਾਰ ਚੀਜ਼ ਲਗਾਈ ਹੈ।
ਮਹਿੰਗੀਆਂ ਕਾਰਾਂ ਦੇ ਸ਼ੌਕੀਨ ਰਜਨੀਕਾਂਤ
ਰਜਨੀਕਾਂਤ ਕੋਲ ਹੋਰ ਸਿਤਾਰਿਆਂ ਵਾਂਗ ਕਾਰਾਂ ਦਾ ਵੱਡਾ ਕਲੈਕਸ਼ਨ ਨਹੀਂ ਹੈ। ਉਨ੍ਹਾਂ ਕੋਲ ਗਿਣਤੀ ਦੀਆਂ ਤਿੰਨ ਕਾਰਾਂ ਹਨ, ਜਿਨ੍ਹਾਂ ਵਿੱਚ ਟੋਇਟਾ ਇਨੋਵਾ ਦੇ ਨਾਲ ਰੇਂਜ ਰੋਵਰ, ਬੈਂਟਲੇ ਸ਼ਾਮਲ ਹਨ। ਰਜਨੀਕਾਂਤ ਇਨ੍ਹਾਂ ਕਾਰਾਂ 'ਚ ਸਫਰ ਕਰਨਾ ਪਸੰਦ ਕਰਦੇ ਹਨ। ਰਜਨੀਕਾਂਤ ਦੇ ਪ੍ਰਸ਼ੰਸਕ ਉਨ੍ਹਾਂ ਦੀ ਅਗਲੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਜੇਲਰ' ਦਾ ਪਹਿਲਾ ਪੋਸਟਰ ਰਿਲੀਜ਼ ਹੋਇਆ ਹੈ। ਪੋਸਟਰ ਬਹੁਤ ਦਮਦਾਰ ਹੈ ਅਤੇ ਪ੍ਰਸ਼ੰਸਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ ਹੈ।