ਪੜਚੋਲ ਕਰੋ
Advertisement
ਹੌਲੀਵੁੱਡ ਤੋਂ ਬੁਰੀ ਖ਼ਬਰ! 'ਐਵੈਂਜਰਜ਼' ਸਟਾਰ ਦੀ ਕੋਰੋਨਾਵਾਇਰਸ ਨਾਲ ਮੌਤ
ਕੋਰੋਨਾਵਾਇਰਸ ਦਾ ਡਰ ਦੁਨੀਆ ਭਰ ਵਿੱਚ ਫੈਲ ਗਿਆ ਹੈ। 'ਸਟਾਰ ਵਾਰਜ਼' ਦੇ ਅਦਾਕਾਰ ਐਂਡਰਿਉ ਜੈਕ ਦੀ ਮੰਗਲਵਾਰ ਨੂੰ ਕਰੋਨਾ ਕਾਰਨ ਮੌਤ ਹੋ ਗਈ। ਇਸ 76 ਸਾਲਾ ਐਕਟਰ ਨੇ ਕੋਰੋਨਵਾਇਰਸ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਕੋਰੋਨਾਵਾਇਰਸ: ਕੋਰੋਨਾਵਾਇਰਸ ਦਾ ਡਰ ਦੁਨੀਆ ਭਰ ਵਿੱਚ ਫੈਲ ਗਿਆ ਹੈ। 'ਸਟਾਰ ਵਾਰਜ਼' ਦੇ ਅਦਾਕਾਰ ਐਂਡਰਿਉ ਜੈਕ ਦੀ ਮੰਗਲਵਾਰ ਨੂੰ ਕਰੋਨਾ ਕਾਰਨ ਮੌਤ ਹੋ ਗਈ। ਇਸ 76 ਸਾਲਾ ਐਕਟਰ ਨੇ ਕੋਰੋਨਵਾਇਰਸ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਹਸਪਤਾਲ ਵਿੱਚ ਆਖਰੀ ਸਾਹ ਲਿਆ।
ਮੈਕੂਲੌ ਨੇ ਦੱਸਿਆ ਕਿ ਐਂਡਰਿਉ ਲੰਡਨ ‘ਚ ਟੇਮਜ਼ ਨਦੀ ਦੇ ਪੁਰਾਣੇ ਪਰ ਚੰਗੀ ਤਰ੍ਹਾਂ ਦੇਖ-ਭਾਲ ਵਾਲੇ ਹਾਊਸ ਕਿਸ਼ਤੀਆਂ ‘ਚ ਰਹਿੰਦਾ ਸੀ। ਉਹ ਆਪਣੀ ਪਤਨੀ ਦਾ ਸਭ ਤੋਂ ਨਜ਼ਦੀਕ ਸੀ। ਐਂਡਰਿਉ ਦੀ ਪਤਨੀ ਗੈਬਰੀਅਲ ਰੋਜਰਸ ਨੇ ਟਵਿੱਟਰ 'ਤੇ ਉਨ੍ਹਾਂ ਦੀ ਮੌਤ 'ਤੇ ਸੋਗ ਜ਼ਾਹਿਰ ਕੀਤਾ। ਐਂਡਰਿਉ ਇੱਕ ਡਾਇਲੇਕਟ ਕੋਚ ਵੀ ਸੀ।
ਗੈਬਰੀਅਲ ਨੇ ਟਵੀਟ ਕੀਤਾ ਕਿ ਅਸੀਂ ਉਸ ਨੂੰ ਅੱਜ ਗਵਾ ਦਿੱਤਾ। ਦੋ ਦਿਨ ਪਹਿਲਾਂ ਦੱਸਿਆ ਗਿਆ ਸੀ ਕਿ ਉਹ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਨੇ ਫੈਨਸ ਨੂੰ ਉਸਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਤੇ ਉਸ ਨੂੰ ਪਿਆਰ ਨਾਲ ਯਾਦ ਕਰਨ ਲਈ ਕਿਹਾ। ਮੌਤ ਦੇ ਸਮੇਂ ਉਸ ਨੂੰ ਕੋਈ ਤਕਲੀਫ਼ ਨਹੀਂ ਹੋਈ ਤੇ ਉਹ ਸ਼ਾਂਤੀ ਨਾਲ ਚਲੇ ਗਏ ਕਿਉਂਕਿ ਉਹ ਜਾਣਦਾ ਸੀ ਕਿ ਉਸਦਾ ਪਰਿਵਾਰ ਉਸ ਦੇ ਨਾਲ ਹੈ।
ਹਾਸਲ ਜਾਣਕਾਰੀ ਲਈ ਦੱਸ ਦੇਈਏ ਕਿ ਐਂਡਰਿਉ ਜੈਕ ਨੇ ਸਟਾਰ ਵਾਰਜ਼ ਵਿੱਚ ਜਨਰਲ ਐਮਮੇਟ ਦੀ ਭੂਮਿਕਾ ਤੋਂ ਇਲਾਵਾ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਹ ਕਈ ਐਕਸ਼ਨ ਅਤੇ ਸੁਪਰਹੀਰੋ ਫ਼ਿਲਮਾਂ ਦਾ ਹਿੱਸਾ ਰਿਹਾ ਹੈ। ਇਨ੍ਹਾਂ ‘ਚ 'ਮੈਨ ਇਨ ਬਲੈਕ: ਇੰਟਰਨੈਸ਼ਨਲ', 'ਥੌਰ: ਰੈਗਨਾਰੋਕ', 'ਦ ਲੌਰਡ ਆਫ਼ ਦ ਰਿੰਗਸ ਟ੍ਰਿਲੋਜੀ' ਤੇ ਦੋ 'ਐਵੈਂਜਰਸ' ਵਰਗੀਆਂ ਫ਼ਿਲਮਾਂ ਸ਼ਾਮਲ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement