ਪੜਚੋਲ ਕਰੋ

Suniel Shetty: ‘ਹੇਰਾ ਫੇਰੀ 3’ ‘ਚ ਅਕਸ਼ੇ ਕੁਮਾਰ ਜਗ੍ਹਾ ਕਾਰਤਿਕ ਆਰੀਅਨ ਨੂੰ ਲੈਣ ‘ਤੇ ਨਿਰਾਸ਼ ਹੋਏ ਸੁਨੀਲ ਸ਼ੈੱਟੀ, ਕਹੀ ਇਹ ਗੱਲ

Kartik Aryan Hera Pheri 3: ਅਕਸ਼ੇ ਕੁਮਾਰ ਦੇ ਫ਼ਿਲਮ ‘ਹੇਰਾ ਫੇਰੀ 3’ ’ਚ ਕੰਮ ਨਾ ਕਰਨ ਦੇ ਚਲਦਿਆਂ ਕਾਫੀ ਹੰਗਾਮਾ ਮਚਿਆ ਹੋਇਆ ਹੈ। ਜਦੋਂ ਤੋਂ ਪਤਾ ਲੱਗਾ ਹੈ ਕਿ ਅਕਸ਼ੇ ਫ਼ਿਲਮ ’ਚ ਨਹੀਂ ਹੋਣਗੇ, ਉਦੋਂ ਤੋਂ ਪ੍ਰਸ਼ੰਸਕ ਕਾਫੀ ਦੁਖ਼ੀ ਹਨ

Suniel Shetty On Akshay Kumar: ਅਕਸ਼ੇ ਕੁਮਾਰ ਦੇ ਫ਼ਿਲਮ ‘ਹੇਰਾ ਫੇਰੀ 3’ ’ਚ ਕੰਮ ਨਾ ਕਰਨ ਦੇ ਚਲਦਿਆਂ ਕਾਫੀ ਹੰਗਾਮਾ ਮਚਿਆ ਹੋਇਆ ਹੈ। ਜਦੋਂ ਤੋਂ ਪਤਾ ਲੱਗਾ ਹੈ ਕਿ ਅਕਸ਼ੇ ਫ਼ਿਲਮ ’ਚ ਨਹੀਂ ਹੋਣਗੇ, ਉਦੋਂ ਤੋਂ ਪ੍ਰਸ਼ੰਸਕ ਕਾਫੀ ਦੁਖ਼ੀ ਹਨ ਤੇ ਚਾਹੁੰਦੇ ਹਨ ਕਿ ਅਕਸ਼ੇ ਨੂੰ ਵਾਪਸ ਲਿਆ ਜਾਵੇ। ਉਥੇ ਅਜਿਹਾ ਕਿਹਾ ਜਾ ਰਿਹਾ ਹੈ ਕਿ ਫ਼ਿਲਮ ’ਚ ਅਕਸ਼ੇ ਦੀ ਜਗ੍ਹਾ ਕਾਰਤਿਕ ਆਰੀਅਨ ਹੋਣਗੇ।

ਅਸਲ ’ਚ ਇਕ ਫੈਨ ਨੇ ਪਰੇਸ਼ ਰਾਵਲ ਨੂੰ ਟਵਿਟਰ ’ਤੇ ਪੁੱਛਿਆ ਸੀ ਕਿ ਅਜਿਹਾ ਸੁਣਨ ’ਚ ਆ ਰਿਹਾ ਹੈ ਕਿ ਕਾਰਤਿਕ ਆਰੀਅਨ ‘ਹੇਰਾ ਫੇਰੀ 3’ ’ਚ ਲੀਡ ਰੋਲ ’ਚ ਹਨ ਤਾਂ ਇਸ ’ਤੇ ਪਰੇਸ਼ ਨੇ ਹਾਂ ਕਿਹਾ ਸੀ। ਇਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਅਕਸ਼ੇ ਦੀ ਜਗ੍ਹਾ ਕਾਰਤਿਕ ਆਰੀਅਨ ਫ਼ਿਲਮ ’ਚ ਸੁਨੀਲ ਸ਼ੈੱਟੀ ਤੇ ਪਰੇਸ਼ ਰਾਵਲ ਨਾਲ ਹੋਣਗੇ।

ਹੁਣ ਇਸ ’ਤੇ ਸੁਨੀਲ ਸ਼ੈੱਟੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸੁਨੀਲ ਨੇ ਹੁਣ ਜੋ ਇਸ ਖ਼ਬਰ ’ਤੇ ਗੱਲ ਆਖੀ ਹੈ, ਉਸ ਨੂੰ ਸੁਣ ਕੇ ਪ੍ਰਸ਼ੰਸਕ ਹੋਰ ਵੀ ਜ਼ਿਆਦਾ ਪ੍ਰੇਸ਼ਾਨ ਹੋ ਗਏ ਹਨ। ਬਾਲੀਵੁੱਡ ਹੰਗਾਮਾ ਨਾਲ ਗੱਲਬਾਤ ਕਰਦਿਆਂ ਸੁਨੀਲ ਨੇ ਕਿਹਾ, ‘‘ਅਜਿਹਾ ਕਿਹਾ ਜਾ ਰਿਹਾ ਹੈ ਕਿ ਅਕਸ਼ੇ ਨੂੰ ਫ਼ਿਲਮ ’ਚ ਕਾਰਤਿਕ ਆਰੀਅਨ ਨੇ ਰਿਪਲੇਸ ਕਰ ਦਿੱਤਾ ਹੈ ਪਰ ਦੇਖੋ ਕਿ ਅਕਸ਼ੇ ਨੂੰ ਕਦੇ ਰਿਪਲੇਸ ਨਹੀਂ ਕੀਤਾ ਜਾ ਸਕਦਾ ਹੈ। ਮੇਕਰਜ਼ ਕਾਰਤਿਕ ਆਰੀਅਨ ਨਾਲ ਗੱਲ ਕਰ ਰਹੇ ਹਨ ਪਰ ਇਕ ਅਲੱਗ ਕਿਰਦਾਰ ਨੂੰ ਲੈ ਕੇ ਤਾਂ ਰਿਪਲੇਸਮੈਂਟ ਨੂੰ ਲੈ ਕੇ ਕੋਈ ਬਹਿਸ ਨਹੀਂ ਹੈ।’’

ਸੁਨੀਲ ਨੇ ਅੱਗੇ ਕਿਹਾ, ‘‘ਇਸ ਮੁੱਦੇ ’ਤੇ ਗੱਲ ਤਾਂ ਹੁੰਦੀ ਰਹੇਗੀ। ਆਖੀਰ ’ਚ ਕੀ ਹੁੰਦਾ ਹੈ, ਇਹ ਦੇਖਦੇ ਹਾਂ। ਮੈਨੂੰ ਪਤਾ ਨਹੀਂ ਕਿ ਹੁਣ ਤਕ ਹੋਇਆ ਕੀ ਹੈ ਕਿਉਂਕਿ ਮੈਂ ਆਪਣੀ ਫ਼ਿਲਮ ‘ਧਾਰਵੀ ਬੈਂਕ’ ਨੂੰ ਲੈ ਕੇ ਰੁੱਝਿਆ ਹੋਇਆ ਸੀ। ਮੇਰੇ ਕੋਲ ਇੰਨਾ ਸਮਾਂ ਨਹੀਂ ਸੀ ਕਿ ਮੈਂ ਬਾਰੇ ਬੈਠ ਕੇ ਗੱਲ ਕਰਾਂ। 19 ਨਵੰਬਰ ਤੋਂ ਬਾਅਦ ਮੈਂ ਇਸ ਮਾਮਲੇ ’ਤੇ ਬੈਠ ਕੇ ਅਕਸ਼ੇ ਤੇ ਮੇਕਰਜ਼ ਨਾਲ ਗੱਲ ਕਰਾਂਗਾ ਤੇ ਦੇਖਦਾ ਹਾਂ ਕਿ ਅੱਗੇ ਕੀ ਹੁੰਦਾ ਹੈ।’’

ਅਕਸ਼ੇ ਨੇ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿਟ ਦੌਰਾਨ ਪੁਸ਼ਟੀ ਕੀਤੀ ਸੀ ਕਿ ਉਹ ‘ਹੇਰਾ ਫੇਰੀ 3’ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਸੀ, ‘‘ਮੈਨੂੰ ਫ਼ਿਲਮ ਆਫਰ ਹੋਈ ਸੀ ਪਰ ਮੈਨੂੰ ਸਕ੍ਰਿਪਟ ਪਸੰਦ ਨਹੀਂ ਆਈ। ਮੈਂ ਹੁਣ ਕੁਝ ਅਜਿਹਾ ਕਰਨਾ ਚਾਹੁੰਦਾ ਹਾਂ, ਜੋ ਦਰਸ਼ਕਾਂ ਨੂੰ ਪਸੰਦ ਆਵੇ ਤੇ ਉਸ ਹਿਸਾਬ ਨਾਲ ਮੈਨੂੰ ਸਕ੍ਰਿਪਟ ’ਚ ਉਹ ਕ੍ਰਿਏਟੀਵਿਟੀ ਨਹੀਂ ਦਿਖੀ, ਇਸ ਲਈ ਮੈਂ ਫ਼ਿਲਮ ਤੋਂ ਪਿੱਛੇ ਹਟਣ ਦਾ ਫ਼ੈਸਲਾ ਲਿਆ। ਮੇਰੀਆਂ ਇਸ ਫ਼ਿਲਮ ਨਾਲ ਚੰਗੀਆਂ ਯਾਦਾਂ ਰਹੀਆਂ ਹਨ ਪਰ ਮੈਂ ਵੀ ਕਾਫੀ ਦੁਖ਼ੀ ਹਾਂ।’’

ਅਕਸ਼ੇ ਨੇ ਅੱਗੇ ਕਿਹਾ ਸੀ, ‘‘ਮੈਂ ਸੋਸ਼ਲ ਮੀਡੀਆ ’ਤੇ ਦੇਖਿਆ ਹੈ ਕਿ ਪ੍ਰਸ਼ੰਸਕ ਟਵੀਟ ਕਰ ਰਹੇ ਸਨ ਕਿ ਨੋ ਰਾਜੂ ਨੋ ਹੇਰਾ ਫੇਰੀ। ਮੈਨੂੰ ਉਨ੍ਹਾਂ ਦਾ ਪਿਆਰ ਦੇਖ ਕੇ ਕਾਫੀ ਖ਼ੁਸ਼ੀ ਹੋਈ ਕਿ ਕਿਵੇਂ ਉਹ ਮੈਨੂੰ ਚਾਹੁੰਦੇ ਹਨ ਪਰ ਮੈਂ ਜਾਣਦਾ ਹਾਂ ਕਿ ਮੇਰੇ ਇਸ ਫ਼ੈਸਲੇ ਤੋਂ ਉਹ ਦੁਖ਼ੀ ਹਨ ਤੇ ਉਨ੍ਹਾਂ ਨੂੰ ਦੁਖ਼ੀ ਦੇਖ ਕੇ ਮੈਂ ਵੀ ਦੁਖ਼ੀ ਹਾਂ।’’

ਇਹ ਵੀ ਪੜ੍ਹੋ: ਝੁੱਗੀ ‘ਚ ਰਹਿਣ ਵਾਲੀਆਂ ਕੁੜੀਆਂ ਦੇ ਟੈਲੇਂਟ ਨੇ ਜਿੱਤਿਆ ਨੇਹਾ ਕੱਕੜ ਦਾ ਦਿਲ, ਗਾਇਕਾ ਨੇ ਵੀਡੀਓ ਸ਼ੇਅਰ ਕਰ ਕਹੀ ਇਹ ਗੱਲ

ਟਾਪ ਹੈਡਲਾਈਨ

Gauahar Khan : 'ਮੇਰੇ ਅੰਡਰਆਰਮਜ਼ ਸੁੰਘਦੇ ਹਨ ਅਤੇ...', ਪਤੀ ਦੀ ਇਸ ਹਰਕਤ ਤੋਂ ਪਰੇਸ਼ਾਨ ਹੈ ਬਾਲੀਵੁੱਡ ਅਦਾਕਾਰਾ!
Gauahar Khan : 'ਮੇਰੇ ਅੰਡਰਆਰਮਜ਼ ਸੁੰਘਦੇ ਹਨ ਅਤੇ...', ਪਤੀ ਦੀ ਇਸ ਹਰਕਤ ਤੋਂ ਪਰੇਸ਼ਾਨ ਹੈ ਬਾਲੀਵੁੱਡ ਅਦਾਕਾਰਾ!
SAD News: ਮੰਦਭਾਗੀ ਖਬਰ, ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...
SAD News: ਮੰਦਭਾਗੀ ਖਬਰ, ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Punjabi Singer Marriage Trouble: ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, 25 ਅਫਸਰਾਂ ਨੂੰ ਕਰਨਗੇ ਸਨਮਾਨਿਤ
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, 25 ਅਫਸਰਾਂ ਨੂੰ ਕਰਨਗੇ ਸਨਮਾਨਿਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
ਹੁਣ Pension ਫੰਡ ਨਾਲ ਵੀ ਹੋਵੇਗਾ ਇਲਾਜ, NPS Swasthya 'ਚ ਮੈਡੀਕਲ ਖਰਚੇ ਲਈ ਮਿਲੇਗਾ ਪੈਸਾ
ਹੁਣ Pension ਫੰਡ ਨਾਲ ਵੀ ਹੋਵੇਗਾ ਇਲਾਜ, NPS Swasthya 'ਚ ਮੈਡੀਕਲ ਖਰਚੇ ਲਈ ਮਿਲੇਗਾ ਪੈਸਾ
Embed widget