ਪੜਚੋਲ ਕਰੋ
Advertisement
ਕਪਿਲ ਨਾਲ ਦੁਬਾਰਾ ਕੰਮ ਕਰਨ 'ਤੇ ਸੁਨੀਲ ਨੇ ਪਹਿਲੀ ਵਾਰ ਤੋੜੀ ਚੁੱਪ !
ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗ੍ਰੋਵਰ ਦੀ ਜੋੜੀ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਕਰੀਬ ਦੋ ਸਾਲ ਹੋ ਗਏ ਹਨ, ਦੋਵਾਂ ਨੂੰ ਅਜੇ ਤਕ ਕੋਈ ਪਰਦੇ ‘ਤੇ ਇਕੱਠੇ ਲੈ ਕੇ ਨਹੀਂ ਆ ਸਕਿਆ।
ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗ੍ਰੋਵਰ ਦੀ ਜੋੜੀ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਕਰੀਬ ਦੋ ਸਾਲ ਹੋ ਗਏ ਹਨ, ਦੋਵਾਂ ਨੂੰ ਅਜੇ ਤਕ ਕੋਈ ਪਰਦੇ ‘ਤੇ ਇਕੱਠੇ ਲੈ ਕੇ ਨਹੀਂ ਆ ਸਕਿਆ। ਇਹ ਸਭ ਦੋਵਾਂ ਦੀ ਉਡਾਣ ਵਿੱਚ ਹੋਈ ਇੱਕ ਲੜਾਈ ਤੋਂ ਬਾਅਦ ਹੋਇਆ। ਹੁਣ ਹਾਲ ਹੀ ‘ਚ ਸੁਨੀਲ ਗ੍ਰੋਵਰ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ‘ਚ ਨਜ਼ਰ ਆਏ।
ਅਜਿਹੇ ‘ਚ ਕਪਿਲ ਨੇ ਸੁਨੀਲ ਨੂੰ ਉਸ ਦੀ ਫ਼ਿਲਮ ਦੇ ਲਈ ਸੋਸ਼ਲ ਮੀਡੀਆ ‘ਤੇ ਟਵੀਟ ਕਰ ਸ਼ੁਭਕਾਮਨਾਵਾਂ ਦਿੱਤੀਆਂ ਤੇ ਸੁਨੀਲ ਨੇ ਵੀ ਧੰਨਵਾਦ ਕਹਿ ਕੇ ਇਸ ਦਾ ਜਵਾਬ ਦਿੱਤਾ। ਇਸ ਛੋਟੀ ਜਿਹੀ ਪਹਿਲ ਦੇ ਨਾਲ ਹੀ ਇੱਕ ਵਾਰ ਫੇਰ ਫੈਨਜ਼ ਨੂੰ ਦੁਬਾਰਾ ਉਮੀਦ ਜਾਗੀ ਹੈ ਕਿ ਸ਼ਾਇਦ ਦੋਵੇਂ ਇੱਕ ਵਾਰ ਫੇਰ ਤੋਂ ਕੰਮ ਕਰਦੇ ਨਜ਼ਰ ਆ ਸਕਦੇ ਹਨ। ਇਸ ਬਾਰੇ ਜਦੋਂ ਇੱਕ ਇੰਟਰਵਿਊ ‘ਚ ਸੁਨੀਲ ਨੂੰ ਪੁੱਛਿਆ ਤਾਂ ਉਸ ਨੇ ਕਿਹਾ “ਭਗਵਾਨ ਜਾਣੇ।”
ਸਿਰਫ ਇਹੀ ਨਹੀਂ, ਕਪਿਲ ਦੇ ਸ਼ੋਅ ‘ਤੇ ‘ਭਾਰਤ’ ਦੀ ਪ੍ਰੋਮੋਸ਼ਨ ਲਈ ਸਿਰਫ ਕੈਟਰੀਨਾ ਕੈਫ ਤੇ ਸਲਮਾਨ ਖ਼ਾਨ ਹੀ ਗਏ ਸੀ। ਇਸ ਬਾਰੇ ਗੱਲ ਕਰਦਿਆਂ ਸੁਨੀਲ ਨੇ ਕਿਹਾ ਕਿ ਸਲਮਾਨ ਦੀ ਫ਼ਿਲਮ ਨੂੰ ਪ੍ਰੋਮੋਸ਼ਨ ਦੀ ਲੋੜ ਨਹੀਂ ਤੇ ਮੇਰਾ ਜਾਣਾ ਜ਼ਰੂਰੀ ਨਹੀਂ ਸੀ। ਮੇਰਾ ਦਿਲ ਨਹੀਂ ਕੀਤਾ, ਇਸ ਲਈ ਮੈਂ ਨਹੀਂ ਗਿਆ। ਇਸ ਤੋਂ ਇਲਾਵਾ ਸੁਨੀਲ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਕਿਹਾ ਕਿ ਉਹ ਬਹਿਤਰੀਨ ਟੀਵੀ ਸ਼ੋਅ ਦਾ ਇੰਤਜ਼ਾਰ ਕਰ ਰਹੇ ਹਨ।#Bharat is releasing worldwide today .. my best wishes to @BeingSalmanKhan bhai #katrinakaif @WhoSunilGrover paji @aliabbaszafar n the entire team of Bharat 🤗 go n watch with ur family 🙏
— Kapil Sharma (@KapilSharmaK9) 5 June 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement