ਪੜਚੋਲ ਕਰੋ
Advertisement
ਸੰਨੀ ਲਿਓਨ ਨੇ ਕਿਸੇ ਦੀ ਨਿੱਜੀ ਜਾਣਕਾਰੀ ਕੀਤੀ ਲੀਕ, ਹੁਣ ਮੰਗੀ ਮੁਆਫੀ
ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਆਪਣੀ ਹਾਲ ਹੀ ‘ਚ ਆਈ ਫ਼ਿਲਮ ‘ਅਰਜੁਨ ਪਟਿਆਲਾ’ ਕਰਕੇ ਸੁਰਖੀਆਂ ‘ਚ ਹੈ। ਫ਼ਿਲਮ ਦੇ ਇੱਕ ਸੀਨ ‘ਚ ਸੰਨੀ ਆਪਣਾ ਮੋਬਾਇਲ ਨੰਬਰ ਬੋਲਦੀ ਦੱਸਦੀ ਹੈ ਜਿਸ ਤੋਂ ਬਾਅਦ ਇਹ ਨੰਬਰ ਵਾਇਰਲ ਹੋ ਜਾਂਦਾ ਹੈ।
ਮੁੰਬਈ: ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਆਪਣੀ ਹਾਲ ਹੀ ‘ਚ ਆਈ ਫ਼ਿਲਮ ‘ਅਰਜੁਨ ਪਟਿਆਲਾ’ ਕਰਕੇ ਸੁਰਖੀਆਂ ‘ਚ ਹੈ। ਫ਼ਿਲਮ ਦੇ ਇੱਕ ਸੀਨ ‘ਚ ਸੰਨੀ ਆਪਣਾ ਮੋਬਾਇਲ ਨੰਬਰ ਬੋਲਦੀ ਦੱਸਦੀ ਹੈ ਜਿਸ ਤੋਂ ਬਾਅਦ ਇਹ ਨੰਬਰ ਵਾਇਰਲ ਹੋ ਜਾਂਦਾ ਹੈ। ਇਹ ਨੰਬਰ ਅਸਲ ‘ਚ ਵਰਤੋਂ ‘ਚ ਹੈ ਅਤੇ ਦਿੱਲੀ ਦੇ ਪੁਨੀਤ ਅਗਰਵਾਲ ਦਾ ਹੈ ਜਿਸ ਤੋਂ ਪੁਨੀਤ ਨੂੰ ਹਰ ਰੋਜ਼ ਘੱਟੋ-ਘੱਟ 500 ਫੋਨ ਕਾਲ ਆਉਣੇ ਸ਼ੁਰੂ ਹੋ ਗਏ।
ਹਾਲ ਹੀ ‘ਚ ਇੱਕ ਇਵੈਂਟ ਦੌਰਾਨ ਸੰਨੀ ਨੇ ਫ਼ਿਲਮ ਮੇਕਰਸ ਦੀ ਇਸ ਗਲਤੀ ਕਰਕੇ ਪੁਨੀਤ ਤੋਂ ਮੁਆਫੀ ਮੰਗੀ ਹੈ। ਇਸ ਦੌਰਾਨ ਉਸ ਨੇ ਕਿਹਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ। ਇਸ ਦੇ ਨਾਲ ਹੀ ਸੰਨੀ ਮਜ਼ਾਕ ‘ਚ ਕਹਿੰਦੀ ਹੈ ਕਿ ਉਮੀਦ ਕਰਦੀ ਹਾਂ ਕਿ ਉਨ੍ਹਾਂ ਨੂੰ ਮਜ਼ੇਦਾਰ ਕਾਲ ਆਏ ਹੋਣਗੇ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਜਲੰਧਰ
Advertisement