ਨਮ ਅੱਖਾਂ ਨਾਲ ਦੇਖੀ ਗਈ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ 'ਦਿਲ ਬੇਚਾਰਾ'
ਰਸ਼ਿਮ ਦੇਸਾਈ, ਆਰਤੀ ਸਿੰਘ ਅਤੇ ਹਿਮਾਂਸ਼ੀ ਖੁਰਾਣਾ ਸਮੇਤ ਕਈ ਟੀਵੀ ਸੈਲੇਬਸ ਨੇ ਆਪਣੇ ਘਰ 'ਚ ਹੀ ਨਮ ਅੱਖਾਂ ਨਾਲ ਫ਼ਿਲਮ ਦੇਖੀ। ਬਿਗ ਬੌਸ 13 ਦੇ ਪ੍ਰਤੀਭਾਗੀਆਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਅੰਤਿਮ ਫ਼ਿਲਮ ਸਕਰੀਨ 'ਤੇ ਦੇਖਣ ਮਗਰੋਂ ਸੋਸ਼ਲ ਮੀਡੀਆ 'ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ।
ਚੰਡੀਗੜ੍ਹ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ 'ਦਿਲ ਬੇਚਾਰਾ' ਦਾ ਪ੍ਰੀਮੀਅਰ 24 ਜੁਲਾਈ ਨੂੰ ਡਿਜ਼ਨੀ+ਹੌਟਸਟਾਰ 'ਤੇ ਰਿਲੀਜ਼ ਕੀਤਾ ਗਿਆ। ਪ੍ਰਸ਼ੰਸਕ ਫ਼ਿਲਮ ਦੇ ਟ੍ਰੇਲਰ ਰਿਲੀਜ਼ ਤੋਂ ਬਾਅਦ ਹੀ ਇਸ ਰੋਮਾਂਟਿਕ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
ਉਨ੍ਹਾਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਕੇ ਆਪਣੇ ਪਸੰਦੀਦਾ ਅਦਾਕਾਰ ਲਈ ਪਿਆਰ ਜਤਾਇਆ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਟਵਿੱਟਰ 'ਤੇ ਹੈਸ਼ਟੈਗ #DilBecharaDay ਟ੍ਰੈਂਡ ਕਰ ਰਿਹਾ ਸੀ।
ਰਸ਼ਿਮੀ ਦੇਸਾਈ, ਆਰਤੀ ਸਿੰਘ ਅਤੇ ਹਿਮਾਂਸ਼ੀ ਖੁਰਾਣਾ ਸਮੇਤ ਕਈ ਟੀਵੀ ਸੈਲੇਬਸ ਨੇ ਆਪਣੇ ਘਰ 'ਚ ਹੀ ਨਮ ਅੱਖਾਂ ਨਾਲ ਫ਼ਿਲਮ ਦੇਖੀ। ਬਿਗ ਬੌਸ 13 ਦੇ ਪ੍ਰਤੀਭਾਗੀਆਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਅੰਤਿਮ ਫ਼ਿਲਮ ਸਕਰੀਨ 'ਤੇ ਦੇਖਣ ਮਗਰੋਂ ਸੋਸ਼ਲ ਮੀਡੀਆ 'ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਰਸ਼ਿਮੀ ਦੇਸਾਈ ਨੇ ਕਿਹਾ "ਦਿਲ ਬੇਚਾਰਾ ਦੇਖਣ ਤੋਂ ਬਾਅਦ ਆਪਣੇ ਹੰਝੂ ਨਹੀਂ ਰੋਕ ਸਕੀ।"
Felt so heavy while watching him.. his energetic soul and that that smile.. Couldn’t stop my tears.. so many memories.. felt sooo real while seeing him in the reel.. Beautiful message and on that note #Seri my friend.. #LoveYou 💝#DilBechara #SushantSinghRajput pic.twitter.com/tn6vqzmq97
— Rashami Desai (@TheRashamiDesai) July 24, 2020
ਚੀਨੀ ਰਾਸ਼ਟਰਪਤੀ ਨਾਲ ਪੰਗਾ ਲੈਣਾ ਪਿਆ ਮਹਿੰਗਾ, ਕਾਰੋਬਾਰੀ ਨੂੰ ਮਿਲੀ ਇਹ ਸਜ਼ਾ
ਨਾਗਿਨ-4 ਦੀ ਅਦਾਕਾਰਾ ਨੇ ਟਵੀਟ ਕਰਕੇ ਕਿਹਾ "ਉਸ ਨੂੰ ਦੇਖ ਕੇ ਬਹੁਤ ਭਾਰੀ ਮਹਿਸੂਸ ਹੋਇਆ...ਉਸਦੀ ਊਰਜਾਵਾਨ ਆਤਮਾ ਤੇ ਉਹ ਮੁਸਕਾਨ...ਮੇਰੇ ਹੰਝੂ ਨਹੀਂ ਰੋਕ ਸਕੇ.....ਏਨੀਆਂ ਸਾਰੀਆਂ ਯਾਦਾਂ...."।
ਆਰਤੀ ਸਿੰਘ ਨੇ ਲਿਖਿਆ "ਇਸ ਨੂੰ ਦੇਖ ਕੇ ਬਹੁਤ ਚੰਗਾ ਲੱਗਾ...ਤੇ ਦਿਲ ਹੀ ਇਕ ਗੱਲ ਆਈ...ਕਾਸ਼ ਅੱਖਾਂ ਖੁੱਲ੍ਹਣ 'ਤੇ ਲੱਗੇ ਇਹ ਸਭ ਇਕ ਸੁਫ਼ਨਾ ਹੈ, ਤੁਸੀਂ ਬਹੁਤ ਪਿਆਰੇ ਹੋ, ਤੁਸੀਂ ਹਮੇਸ਼ਾਂ ਯਾਦ ਕੀਤੇ ਜਾਓਗੇ...ਸੁਸ਼ਾਂਤ"।
ਹਿਮਾਂਸ਼ੀ ਖੁਰਾਣਾ ਨੇ ਕੈਪਸ਼ਨ ਨਾਲ 'ਦੇਲ ਬੇਚਾਰਾ' ਦੀ ਤਸਵੀਰ ਸਾਂਝੀ ਕੀਤੀ ਤੇ ਲਿਖਿਆ-"ਰਾਜਾ ਤਾਂ ਮਰ ਗਿਆ"।
'ਦਿਲ ਬੇਚਾਰਾ' ਫ਼ਿਲਮ ਜੌਨ ਗ੍ਰੀਨ ਦੇ ਲੇਖ 'ਦ ਫਾਲਟ ਇਨ ਅਵਰ ਸਟਾਰਸ' ਦਾ ਹਿੰਦੀ ਰੂਪਾਂਤਰਣ ਹੈ। ਸੰਜਨਾ ਸਾਂਘੀ ਅਦਾਕਾਰ ਇਸ 'ਚ ਸੁਸ਼ਾਂਤ ਨਾਲ ਨਜ਼ਰ ਆ ਰਹੀ ਹੈ।
ਦੁਨੀਆਂ ਭਰ 'ਚ ਕੋਰੋਨਾ ਮਾਮਲਿਆਂ 'ਚ ਰਿਕਾਰਡ ਵਾਧਾ, ਇਕ ਦਿਨ 'ਚ ਪੌਣੇ ਤਿੰਨ ਲੱਖ ਤੋਂ ਵੱਧ ਕੇਸ
ਕੋਰੋਨਾ ਨੇ ਉਲਝਾਈ ਕੈਪਟਨ ਸਰਕਾਰ, ਹੁਣ ਆਪਣੇ ਬਣਾਏ ਨਿਯਮਾਂ ਖਿਲਾਫ ਹੀ ਜ਼ੁਰਮਾਨਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ