ਪੜਚੋਲ ਕਰੋ
Advertisement
'ਤਾਨਾਜੀ' ਨੇ 5ਵੇਂ ਦਿਨ ਵੀ ਕੀਤੀ ਸ਼ਾਨਦਾਰ ਕਮਾਈ, 100 ਕਰੋੜੀ ਕਲੱਬ 'ਚ ਐਂਟਰ
ਅਜੈ ਦੇਵਗਨ, ਕਾਜੋਲ ਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ 'ਤਾਨਾਜੀ-ਦ ਅਨਸੰਗ ਵਾਰੀਅਰ' ਨੇ ਬਾਕਸ ਆਫਿਸ 'ਤੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।
ਮੁੰਬਈ: ਅਜੈ ਦੇਵਗਨ, ਕਾਜੋਲ ਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ 'ਤਾਨਾਜੀ-ਦ ਅਨਸੰਗ ਵਾਰੀਅਰ' ਨੇ ਬਾਕਸ ਆਫਿਸ 'ਤੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫ਼ਿਲਮ ਦੀ ਕਮਾਈ ਦੇ ਅੰਕੜੇ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਵੈਰੀਫਾਈਡ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਜਾਰੀ ਕੀਤੇ ਹਨ।
ਇਸ ਤਰ੍ਹਾਂ ਅਜੇ ਦੇਵਗਨ ਦੀ ਫ਼ਿਲਮ ਰਿਲੀਜ਼ ਤੋਂ ਬਾਅਦ ਪਹਿਲੇ ਹਫਤੇ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਰਿਕਾਰਡ ਬਣਾ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਤਾਨਾਜੀ ਸਾਲ 2020 'ਚ ਰਿਲੀਜ਼ ਹੋਣ ਵਾਲੀ ਪਹਿਲੀ ਫ਼ਿਲਮ ਹੈ ਜੋ 100 ਕਰੋੜ ਦੇ ਕਲੱਬ 'ਚ ਦਾਖਲ ਹੋਈ ਹੈ। ਫ਼ਿਲਮ ਦੀ ਕਹਾਣੀ ਸੱਚੀਆਂ ਘਟਨਾਵਾਂ 'ਤੇ ਅਧਾਰਤ ਹੈ ਤੇ ਅਜੈ ਦੇਵਗਨ ਇਸ 'ਚ ਤਾਨਾਜੀ ਮਲੁਸਰੇ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਓਮ ਰਾਉਤ ਨੇ ਕੀਤਾ ਹੈ।
150 ਕਰੋੜ ਦੇ ਬਜਟ 'ਚ ਬਣੀ ਫ਼ਿਲਮ ਦੇ ਪਹਿਲੇ ਹਫਤੇ ਦੇ ਪੂਰਾ ਹੋਣ ਤੋਂ ਪਹਿਲਾਂ ਕਲੱਬ 'ਚ 100 ਕਰੋੜ ਦੀ ਐਂਟਰੀ ਲੈਣ ਤੋਂ ਬਾਅਦ, ਹੁਣ ਵੇਖਣਾ ਇਹ ਹੈ ਕਿ ਫ਼ਿਲਮ ਦਾ ਕੁਲ ਅੰਕੜਾ ਕਿੰਨਾ ਰਹਿੰਦਾ ਹੈ। ਦੱਸ ਦੇਈਏ ਕਿ ਮੰਗਲਵਾਰ ਤੱਕ ਫ਼ਿਲਮ ਨੇ 90 ਕਰੋੜ 96 ਲੱਖ ਦੀ ਕਮਾਈ ਕੀਤੀ ਸੀ। ਇਸ ਫ਼ਿਲਮ 'ਚ ਸੈਫ ਅਲੀ ਨੇ ਨੈਗਟਿਵ ਰੋਲ ਪਲੇਅ ਕੀਤਾ ਹੈ।#Tanhaji - #AjayDevgn's 100th film - hits ₹ 💯 cr today [Day 6]... Chasing a big total today.
— taran adarsh (@taran_adarsh) January 15, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement