ਪੜਚੋਲ ਕਰੋ
Advertisement
ਤਾਪਸੀ ਪੰਨੂੰ ਨੂੰ ਲੌਕਡਾਊਨ 'ਚ ਬਿਜਲੀ ਬਿੱਲ ਦਾ ਝੱਟਕਾ, ਅਭਿਨੇਤਰੀ ਨੇ ਸੋਸ਼ਲ ਮੀਡੀਆ ਤੇ ਕੱਢੀ ਭੜਾਸ
ਬਿਜਲੀ ਬਿੱਲ ਦਾ ਸਦਮਾ ਆਮ ਲੋਕਾਂ ਨੂੰ ਹਮੇਸ਼ਾਂ ਮਹਿਸੂਸ ਹੁੰਦਾ ਹੀ ਰਹਿੰਦਾ ਹੈ।ਪਰ ਅਭਿਨੇਤਰੀ ਤਾਪਸੀ ਨਾਲ ਅਜਿਹਾ ਕੁਝ ਵਾਪਰੇਗਾ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ।
ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਤਾਪਸੀ ਪੰਨੂੰ ਆਪਣੇ ਵਿਚਾਰ ਖੁੱਲ੍ਹ ਕੇ ਜ਼ਾਹਰ ਕਰਨ ਲਈ ਜਾਣੀ ਜਾਂਦੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਵੱਖ-ਵੱਖ ਮੁੱਦਿਆਂ 'ਤੇ ਵੀ ਆਪਣੇ ਵਿਚਾਰ ਪ੍ਰਗਟ ਕਰਦੀ ਰਹਿੰਦੀ ਹੈ। ਪਰ ਇਸ ਵਾਰ ਉਸਨੇ ਆਪਣੇ ਬਿਜਲੀ ਬਿੱਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਤਾਪਸੀ ਪੰਨੂੰ ਨੇ ਟਵੀਟ ਨਾਲ ਬਿਜਲੀ ਦਾ ਬਿੱਲ ਵੀ ਸਾਂਝਾ ਕੀਤਾ ਹੈ।
ਦਰਅਸਲ, ਬਿਜਲੀ ਬਿੱਲ ਦਾ ਸਦਮਾ ਆਮ ਲੋਕਾਂ ਨੂੰ ਹਮੇਸ਼ਾਂ ਮਹਿਸੂਸ ਹੁੰਦਾ ਹੀ ਰਹਿੰਦਾ ਹੈ।ਪਰ ਅਭਿਨੇਤਰੀ ਤਾਪਸੀ ਨਾਲ ਅਜਿਹਾ ਕੁਝ ਵਾਪਰੇਗਾ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ।ਤਾਪਸੀ ਨੇ ਟਵਿੱਟਰ 'ਤੇ ਲਿਖਿਆ, "ਲੌਕਾਡਾਊਨ ਨੂੰ ਤਿੰਨ ਮਹੀਨੇ ਹੋਏ ਹਨ ਅਤੇ ਮੈਂ ਸੋਚ ਰਹੀ ਹਾਂ ਕਿ ਮੈਂ ਪਿਛਲੇ ਮਹੀਨੇ ਅਪਾਰਟਮੈਂਟ ਵਿੱਚ ਕਿਹੜਾ ਉਪਕਰਣ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੈ ਜਾਂ ਲਿਆਇਆ ਹੈ ਜਿਸ ਨਾਲ ਮੇਰਾ ਬਿਜਲੀ ਦਾ ਬਿੱਲ ਇੰਨਾ ਵਧ ਗਿਆ ਹੈ।" ਇਸਦੇ ਨਾਲ, ਤਾਪਸੀ ਨੇ ਅਡਾਨੀ ਇਲੈਕਟ੍ਰੀਸਿਟੀ ਮੁੰਬਈ ਨੂੰ ਟੈਗ ਕੀਤਾ ਅਤੇ ਪੁੱਛਿਆ ਕਿ ਤੁਸੀਂ ਕਿੰਨਾ ਚਾਰਜ ਲੈਂਦੇ ਹੋ।
ਇਸ ਤੋਂ ਇਲਾਵਾ, ਉਸਨੇ ਇੱਕ ਹੋਰ ਟਵੀਟ ਕੀਤਾ, ਜਿਸ ਵਿੱਚ ਉਸਨੇ ਲਿਖਿਆ, "ਇਹ ਉਸ ਅਪਾਰਟਮੈਂਟ ਲਈ ਹੈ ਜਿੱਥੇ ਕੋਈ ਨਹੀਂ ਰਹਿੰਦਾ ਅਤੇ ਸਿਰਫ ਹਫ਼ਤੇ ਵਿੱਚ ਇੱਕ ਵਾਰ ਸਫਾਈ ਦੇ ਉਦੇਸ਼ ਨਾਲ ਜਾਈਦਾ ਹੈ। ਹੁਣ ਮੈਨੂੰ ਚਿੰਤਾ ਹੈ ਕਿ ਕੋਈ ਸਾਡੀ ਜਾਣਕਾਰੀ ਤੋਂ ਬਗੈਰ ਸਾਡੇ ਅਪਾਰਟਮੈਂਟ ਦਾ ਇਸਤੇਮਾਲ ਤਾਂ ਨਹੀਂ ਕਰ ਰਿਹਾ ਅਤੇ ਤੁਸੀਂ ਇਸਦਾ ਖੁਲਾਸਾ ਕਰਨ ਵਿੱਚ ਸਾਡੀ ਸਹਾਇਤਾ ਕਰ ਰਹੇ ਹੋ।3 months of lockdown and I wonder what appliance(s) I have newly used or bought in the apartment only last month to have such an insane rise in my electricity bill. @Adani_Elec_Mum what kind of POWER r u charging us for? pic.twitter.com/jZMMoxDMgj
— taapsee pannu (@taapsee) June 28, 2020
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡAnd this one is for an apartment where no one stays n it’s only visited once in a week for cleaning purpose @Adani_Elec_Mum I am now worried if someone is actually using the apartment without our knowledge and you have helped us uncover the reality 🤷🏻♀️ pic.twitter.com/GeBQUSJaft
— taapsee pannu (@taapsee) June 28, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਯਾਤਰਾ
ਪੰਜਾਬ
ਦੇਸ਼
Advertisement