ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Tenet Release Date: ਭਾਰਤੀ ਦਰਸ਼ਕਾਂ ਲਈ ਖ਼ਤਮ ਹੋਇਆ ਫਿਲਮ Tenet ਦਾ ਇੰਤਜ਼ਾਰ, ਇਸ ਦਿਨ ਹੋਵੇਗੀ ਰਿਲੀਜ਼
ਵਾਰਨਰ ਬ੍ਰਦਰਜ਼ ਪਿਕਚਰਜ਼ ਦੁਆਰਾ ਬਣਾਈ ਗਈ ਫਿਲਮ 'ਟੇਨੇਟ' ਦੇ ਰਿਲੀਜ਼ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਕ੍ਰਿਸਟੋਫਰ ਨੋਲਨ ਦੁਆਰਾ ਡਾਇਰੈਕਟਡ ਇਹ ਫਿਲਮ ਭਾਰਤੀ ਦਰਸ਼ਕਾਂ ਲਈ ਰਿਲੀਜ਼ ਕੀਤੀ ਜਾ ਰਹੀ ਹੈ। ਟੇਨੇਟ 4 ਦਸੰਬਰ, 2020 ਨੂੰ ਇੰਗਲਿਸ਼, ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ।
![Tenet Release Date: ਭਾਰਤੀ ਦਰਸ਼ਕਾਂ ਲਈ ਖ਼ਤਮ ਹੋਇਆ ਫਿਲਮ Tenet ਦਾ ਇੰਤਜ਼ਾਰ, ਇਸ ਦਿਨ ਹੋਵੇਗੀ ਰਿਲੀਜ਼ Tenet Release Date Announcement Christopher Nolans Tenet Most Awaited Movie releases on 4 december Tenet Release Date: ਭਾਰਤੀ ਦਰਸ਼ਕਾਂ ਲਈ ਖ਼ਤਮ ਹੋਇਆ ਫਿਲਮ Tenet ਦਾ ਇੰਤਜ਼ਾਰ, ਇਸ ਦਿਨ ਹੋਵੇਗੀ ਰਿਲੀਜ਼](https://static.abplive.com/wp-content/uploads/sites/5/2020/11/22215805/tenet.jpg?impolicy=abp_cdn&imwidth=1200&height=675)
ਵਾਰਨਰ ਬ੍ਰਦਰਜ਼ ਪਿਕਚਰਜ਼ ਦੁਆਰਾ ਬਣਾਈ ਗਈ ਫਿਲਮ 'ਟੇਨੇਟ' ਦੇ ਰਿਲੀਜ਼ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਕ੍ਰਿਸਟੋਫਰ ਨੋਲਨ ਦੁਆਰਾ ਡਾਇਰੈਕਟਡ ਇਹ ਫਿਲਮ ਭਾਰਤੀ ਦਰਸ਼ਕਾਂ ਲਈ ਰਿਲੀਜ਼ ਕੀਤੀ ਜਾ ਰਹੀ ਹੈ। ਟੇਨੇਟ 4 ਦਸੰਬਰ, 2020 ਨੂੰ ਇੰਗਲਿਸ਼, ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ । ਟੇਨੇਟ ਨੇ ਹੁਣ ਤੱਕ ਦੁਨੀਆ ਭਰ ਵਿੱਚ 350 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ।
ਡਾਇਰੈਕਟਰ ਨੋਲਨ ਅਤੇ ਵਾਰਨਰ ਬ੍ਰਦਰਜ਼ ਦੁਆਰਾ 200 ਮਿਲੀਅਨ ਡਾਲਰ ਤੋਂ ਵੱਧ ਦੇ ਬਜਟ ਵਿੱਚ ਬਣਾਈ ਗਈ ਇਸ ਫਿਲਮ ਦੇ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਰਿਲੀਜ਼ ਹੋਈ ਇਸ ਫਿਲਮ ਨੂੰ ਕ੍ਰਿਟਿਕਸ ਦੀ ਕਾਫ਼ੀ ਤਾਰੀਫ ਮਿਲੀ ਹੈ। ਫਿਲਮ ਦੁਨੀਆ ਦੇ ਵੱਖ ਵੱਖ ਹਿੱਸਿਆਂ 'ਚ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ। ਇਸ ਫਿਲਮ ਦੇ ਮੇਕਰਸ ਨੂੰ ਇੰਡੀਅਨ ਆਡੀਅਨਸ ਤੋਂ ਕਾਫੀ ਉਮੀਦਾਂ ਹਨ। ਇਸ ਦੇ ਮੱਦੇਨਜ਼ਰ ਹੀ ਮੇਕਰਸ ਨੇ ਫਿਲਮ 'ਟੇਨੇਟ' ਨੂੰ ਇੰਡੀਆ 'ਚ ਰਿਲੀਜ਼ ਕਰਨ ਦਾ ਪਲਾਨ ਕੀਤਾ ਹੈ।
ਇਸ ਹਾਲੀਵੁਡ ਫਿਲਮ 'ਚ ਇਕ ਇੰਡੀਅਨ ਚਿਹਰਾ ਵੀ ਹੈ। ਉਹ ਹੈ ਅਭਿਨੇਤਰੀ ਡਿੰਪਲ ਕਪਾਡੀਆ ਦਾ, ਜੋ ਕਿ ਫਿਲਮ 'ਚ ਅਹਿਮ ਭੂਮਿਕਾ ਨਿਭਾ ਰਹੀ ਹੈ, ਡਿੰਪਲ ਦੀ ਬੇਟੀ ਟਵਿੰਕਲ ਖੰਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਡਿੰਪਲ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਡਿੰਪਲ ਕਪਾਡੀਆ ਨੇ ਫਿਲਮ 'ਟੇਨੇਟ' ਦੀ ਰਿਲੀਜ਼ ਬਾਰੇ ਦੱਸਿਆ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਤਕਨਾਲੌਜੀ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)