ਪੜਚੋਲ ਕਰੋ
Advertisement
ਕਪਿਲ ਸ਼ਰਮਾ ਨੇ ਇਸ ਮਸ਼ਹੂਰ ਗਾਇਕ ਨਾਲ ਜੋੜਿਆ ਨੋਰਾ ਫਤੇਹੀ ਦਾ ਨਾਂ ,ਗੱਲਾਂ - ਗੱਲਾਂ 'ਚ ਖੋਲ੍ਹ ਦਿੱਤੀ ਪੋਲ
ਦਿ ਕਪਿਲ ਸ਼ਰਮਾ ਸ਼ੋਅ ਦੇ ਸਟੇਜ 'ਤੇ ਪਹੁੰਚੇ ਹਨੀ ਸਿੰਘ, ਗੁਰੂ ਰੰਧਾਵਾ ਅਤੇ ਦਿਵਿਆ ਖੋਸਲਾ ਕੁਮਾਰ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਹ ਤਿੰਨੇ ਸਿਤਾਰੇ ਆਪਣੇ ਨਵੇਂ ਗੀਤ ਡਿਜ਼ਾਈਨਰ ਨੂੰ ਲੈ ਕੇ ਸੁਰਖੀਆਂ 'ਚ ਹਨ।
The Kapil Sharma Show Latest Episode : ਦਿ ਕਪਿਲ ਸ਼ਰਮਾ ਸ਼ੋਅ ਦੇ ਸਟੇਜ 'ਤੇ ਪਹੁੰਚੇ ਹਨੀ ਸਿੰਘ, ਗੁਰੂ ਰੰਧਾਵਾ ਅਤੇ ਦਿਵਿਆ ਖੋਸਲਾ ਕੁਮਾਰ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਹ ਤਿੰਨੇ ਸਿਤਾਰੇ ਆਪਣੇ ਨਵੇਂ ਗੀਤ ਡਿਜ਼ਾਈਨਰ ਨੂੰ ਲੈ ਕੇ ਸੁਰਖੀਆਂ 'ਚ ਹਨ। ਹਨੀ ਸਿੰਘ ਅਤੇ ਗੁਰੂ ਰੰਧਾਵਾ ਦਾ ਨਵਾਂ ਗੀਤ ਬੀਤੇ ਦਿਨ ਰਿਲੀਜ਼ ਹੋ ਗਿਆ ਹੈ। ਜਿਸ 'ਚ ਦਿਵਿਆ ਖੋਸਲਾ ਕੁਮਾਰ ਨੇ ਆਪਣੇ ਹੁਸਨ ਦਾ ਜਲਵਾ ਦਿਖਾਇਆ ਹੈ।
ਆਪਣੀਆਂ ਅਦਾਵਾਂ ਦਾ ਪਰਚਮ ਲਹਿਰਾਉਂਦੇ ਹੋਏ ਦਿਵਿਆ ਨੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ ਪਰ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਇਸ ਖਬਰ 'ਚ ਨੋਰਾ ਦਾ ਨਾਂ ਕਿਉਂ ਸ਼ਾਮਲ ਕਰ ਰਹੇ ਹਾਂ। ਵੈਸੇ ਤੁਹਾਨੂੰ ਦੱਸ ਦੇਈਏ ਕਿ ਅਸੀਂ ਨੋਰਾ ਦਾ ਨਾਂ ਨਹੀਂ ਜੋੜਿਆ, ਸਗੋਂ ਕਪਿਲ ਨੇ ਖੁਦ ਗੱਲਾਂ ਗੱਲਾਂ 'ਚ ਜੋੜ ਦਿੱਤਾ ਹੈ। ਉਹ ਵੀ ਗੁਰੂ ਰੰਧਾਵਾ ਨਾਲ। ਆਖਿਰ ਡਿਜ਼ਾਈਨਰ ਗੀਤ ਨੂੰ ਪ੍ਰਮੋਟ ਕਰਨ ਆਏ ਗੁਰੂ ਰੰਧਾਵਾ ਨੂੰ ਕਪਿਲ ਨੇ ਨੋਰਾ ਦਾ ਤਾਅਨਾ ਮਾਰਿਆ।
ਸੋਨੀ ਟੀਵੀ ਨੇ ਕਪਿਲ ਸ਼ਰਮਾ ਦੇ ਸ਼ੋਅ ਦਾ ਨਵਾਂ ਪ੍ਰੋਮੋ ਰਿਲੀਜ਼ ਕੀਤਾ ਹੈ, ਜਿਸ ਵਿੱਚ ਹਨੀ ਸਿੰਘ ,ਦਿਵਿਆ ਅਤੇ ਗੁਰੂ ਰੰਧਾਵਾ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਇਨ੍ਹਾਂ ਤਿੰਨਾਂ ਸਿਤਾਰਿਆਂ ਦੀ ਪਛਾਣ ਦਿੰਦੇ ਹੋਏ ਕਪਿਲ ਨੇ ਗੱਲਾਂ ਗੱਲਾਂ 'ਚ ਨੋਰਾ ਦਾ ਨਾਂ ਗੁਰੂ ਰੰਧਾਵਾ ਨਾਲ ਜੋੜਦੇ ਹੋਏ ਉਸ ਦੀ ਖ਼ੂਬ ਟਾਂਗ ਖਿੱਚੀ। ਕਪਿਲ ਸ਼ਰਮਾ ਇਸ ਨਵੀਂ ਵੀਡੀਓ ਵਿੱਚ ਗੁਰੂ ਰੰਧਾਵਾ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ - ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਗੁਰੂ ਵੀ ਮੁੰਡਿਆਂ ਦੇ ਨਾਲ ਆਉਂਦਾ ਹੈ, ਪਹਿਲਾਂ ਮੈਂ ਸੋਚਿਆ ਕਿ ਉਹ ਨੋਰਾ ਫਤੇਹੀ ਤੋਂ ਬਿਨਾਂ ਘਰ ਤੋਂ ਨਹੀਂ ਨਿਕਲਦਾ...
ਜਦੋਂ ਤੋਂ ਇਹ ਪ੍ਰੋਮੋ ਆਇਆ ਹੈ, ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਮਜ਼ੇਦਾਰ ਚੁਟਕਲਿਆਂ ਨਾਲ ਭਰਪੂਰ ਇਸ ਵੀਡੀਓ ਨੂੰ ਫ਼ੈਨਜ ਕਾਫੀ ਪਸੰਦ ਕਰ ਰਹੇ ਹਨ। ਵੈਸੇ ਕਪਿਲ ਦੇ ਇਸ ਮਜ਼ਾਕ 'ਤੇ ਨੋਰਾ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਦਿਵਿਆ, ਹਨੀ ਅਤੇ ਗੁਰੂ ਦੇ ਲੇਟੈਸਟ ਗੀਤ ਡਿਜ਼ਾਈਨਰ ਨੂੰ 17 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਹ ਗੀਤ ਬੀਤੇ ਦਿਨ ਤੋਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ।
View this post on Instagram
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਚੰਡੀਗੜ੍ਹ
ਕਾਰੋਬਾਰ
Advertisement