ਪੜਚੋਲ ਕਰੋ
Advertisement
ਹਾਰ ਮੰਨ ਚੁੱਕੀ ਟੀਮ ਨੂੰ ਅਕਸ਼ੇ ਲੈ ਪਹੁੰਚੇ ਮੰਗਲ, ਬਾਅਦ ‘ਚ ਕਿਹਾ ‘ਕਾਪੀ ਦੈਟ’
ਇੱਕ ਹੋਰ ਸੱਚੀ ਘਟਨਾ ‘ਤੇ ਆਧਾਰਤ ਕਹਾਣੀ ਲੈ ਕੇ ਅਕਸ਼ੇ ਕੁਮਾਰ ਆਪਣੀ ਵਿਗਿਆਨੀਆਂ ਦੀ ਟੀਮ ਨਾਲ ਤਿਆਰ ਹਨ। ਜੀ ਹਾਂ, ਅਕਸ਼ੇ ਦੀ ਬਹੁਚਰਚਿਤ ਫ਼ਿਲਮ ‘ਮੰਗਲ ਮਿਸ਼ਨ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ‘ਚ ਸਾਇੰਸ, ਪੁਲਾੜ, ਸੈਟੇਲਾਈਟ ਦੀ ਗੱਲ ਕੀਤੀ ਹੈ।
ਮੁੰਬਈ: ਇੱਕ ਹੋਰ ਸੱਚੀ ਘਟਨਾ ‘ਤੇ ਆਧਾਰਤ ਕਹਾਣੀ ਲੈ ਕੇ ਅਕਸ਼ੇ ਕੁਮਾਰ ਆਪਣੀ ਵਿਗਿਆਨੀਆਂ ਦੀ ਟੀਮ ਨਾਲ ਤਿਆਰ ਹਨ। ਜੀ ਹਾਂ, ਅਕਸ਼ੇ ਦੀ ਬਹੁਚਰਚਿਤ ਫ਼ਿਲਮ ‘ਮੰਗਲ ਮਿਸ਼ਨ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ‘ਚ ਸਾਇੰਸ, ਪੁਲਾੜ, ਸੈਟੇਲਾਈਟ ਦੀ ਗੱਲ ਕੀਤੀ ਹੈ। ਫ਼ਿਲਮ ‘ਚ ਅਕਸ਼ੇ ਨਾਲ ਤਾਪਸੀ ਪਨੂੰ, ਵਿਦਿਆ ਬਾਲਨ, ਸਰਮਨ ਜੋਸ਼ੀ, ਨਿਤਿਆ ਮੈਨਨ, ਕਿਰਤੀ ਕੁਲਹਰੀ, ਸੋਨਾਕਸ਼ੀ ਸਿਨ੍ਹਾ ਜਿਹੇ ਸਟਾਰਸ ਵੀ ਹਨ।
ਟ੍ਰੇਲਰ ਰਿਲੀਜ਼ ਕਰਨ ਤੋਂ ਪਹਿਲਾਂ ਮੇਕਰਸ ਨੇ ਇਸ ਫ਼ਿਲਮ ਦਾ ਪੋਸਟਰ ਤੇ ਟੀਜ਼ਰ ਰਿਲੀਜ਼ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਟ੍ਰੇਲਰ ਦੇ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ। ਅੱਜ ਯਾਨੀ 18 ਜੁਲਾਈ ਨੂੰ ‘ਮੰਗਲ ਮਿਸ਼ਨ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦੋ ਮਿੰਟ 52 ਸੈਕਿੰਡ ਦੇ ਟ੍ਰੇਲਰ ਨੂੰ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ਵੀ ਦਿੱਤਾ ਹੈ।
ਫ਼ਿਲਮ ‘ਮੰਗਲ ਮਿਸ਼ਨ’ ‘ਚ ਅਕਸੇ ਨਾਲ ਸਾਰੇ ਕਿਰਦਾਰ ਵਿਗਿਆਨੀਆਂ ਦਾ ਰੋਲ ਪਲੇਅ ਕਰ ਰਹੇ ਹਨ। ਅਕਸ਼ੇ ਦੇ ਕਿਰਦਾਰ ਦਾ ਨਾਂ ਰਾਕੇਸ਼ ਧਵਨ ਹੈ ਜੋ ਮੰਗਲ ‘ਤੇ ਸੈਟੇਲਾਈਟ ਭੇਜਣ ਲਈ ਆਪਣੀ ਟੀਮ ਨੂੰ ਲੀਡ ਕਰਦਾ ਹੈ। ਵਿਦਿਆ ਵੀ ਅੱਕੀ ਦੀ ਤਰ੍ਹਾਂ ਸਾਇੰਟਿਸਟ ਹੈ ਜਿਸ ਦਾ ਨਾਂ ਫ਼ਿਲਮ ‘ਚ ਤਾਰਾ ਸ਼ਿੰਦੇ ਹੈ। ਫ਼ਿਲਮ ਨੂੰ ਜਗਨ ਸ਼ਕਤੀ ਨੇ ਡਾਇਰੈਕਟ ਕੀਤਾ ਹੈ। ਫ਼ਿਲਮ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਜਿਸ ਨਾਲ ਬਾਕਸ ਆਫਿਸ ‘ਤੇ ਜੌਨ ਅਬ੍ਰਹਾਮ ਦੀ ਵੀ ਸੱਚੀ ਘਟਨਾ ‘ਤੇ ਆਧਾਰਿਤ ਫ਼ਿਲਮ ‘ਬਟਲਾ ਹਾਉਸ’ ਰਿਲੀਜ਼ ਹੋ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਦੋਵਾਂ ਦੀ ਫ਼ਿਲਮਾਂ ‘ਚ ਕਰੜੀ ਟੱਕਰ ਦੇਖਣ ਨੂੰ ਮਿਲਦੀ ਰਹੀ ਹੈ। ਇਸ ਵਾਰ ਬਾਕਸਆਫਿਸ ਦੇ ਰੇਸ ਕੌਣ ਜਿੱਤਦਾ ਹੈ, ਇਹ ਦੇਖਣਾ ਦਿਲਚਸਪ ਹੋਣ ਵਾਲਾ ਹੈ।Yeh sirf ek kahaani nahi balki ek misaal hai uss namumkin sapne ki jise mumkin kiya India ne.#MissionMangalTrailer out now https://t.co/9nDaX29Jo5@taapsee @SonakshiSinha @vidya_balan @TheSharmanJoshi @menennithya @IamKirtiKulhari @Jaganshakti @foxstarhindi #HopeProductions @isro
— Akshay Kumar (@akshaykumar) 18 July 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement