ਟ੍ਰੇਲਰ ਰਿਲੀਜ਼ ਦੇ ਨਾਲ ਹੀ ਇਸ ਨੇ ਲੋਕਾਂ ਦਾ ਦਿਲ ਲੁੱਟ ਲਿਆ ਹੈ। ਟ੍ਰੇਲਰ ‘ਚ ਕਈ ਅਜਿਹੇ ਸੀਨ ਤੇ ਤੱਤ ਹਨ ਜਿਨ੍ਹਾਂ ਕਰਕੇ ਫ਼ਿਲਮ ਸਾਲ ਦੀ ਪਹਿਲੀ ਸੁਪਰਹਿੱਟ ਫ਼ਿਲਮ ਬਣਨ ਦਾ ਦਾਅਵਾ ਕਰਦੀ ਹੈ। ਇਸ ‘ਚ ਰਾਣੀ ਲਕਸ਼ਮੀ ਬਾਈ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅੰਗਰੇਜ਼ਾਂ ਨਾਲ ਲੜਾਈ ਤਕ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ।
ਟ੍ਰੇਲਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਕੰਗਨਾ ਨੇ ‘ਮਣੀਕਰਨੀਕਾ’ ਬਾਰੇ ਜੋ ਵੀ ਪਲਾਨਿੰਗ ਕੀਤੀ ਸੀ ਉਹ ਕਾਮਯਾਬ ਹੋਈ ਹੈ। ਜੇਕਰ ਟ੍ਰੇਲਰ ‘ਚ ਅੰਕਿਤਾ ਦੀ ਮੌਜੂਦਗੀ ਦੀ ਗੱਲ ਕਰੀਏ ਤਾਂ ਟ੍ਰੇਲਰ ‘ਚ ਉਸ ਦੀ ਝਲਕ ਇੱਕ ਵਾਰ ਹੀ ਨਜ਼ਰ ਆਉਂਦੀ ਹੈ।