ਕਿੰਗ ਖਾਨ ਸ਼ਾਹਰੁਖ ਖਾਨ ਅੱਜ ਆਪਣਾ 55 ਵਾਂ ਜਨਮ ਦਿਨ ਮਨਾ ਰਹੇ ਹਨ। ਸ਼ਾਹਰੁਖ ਦੇ ਫੈਨਜ਼ ਕਿੰਗ ਖਾਨ ਦੇ ਜਨਮ ਦਿਨ ਨੂੰ ਵਰਚੁਅਲੀ ਗ੍ਰੈਂਡ ਸੈਲੀਬ੍ਰੇਟ ਕਰਨ ਜਾ ਰਹੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਸ਼ਾਹਰੁਖ ਆਪਣੇ ਘਰ ਮੰਨਤ ਦੀ ਬਾਲਕੋਨੀ 'ਚ ਨਹੀਂ ਆਉਣਗੇ ਤੇ ਫੈਨਜ਼ ਨੂੰ ਨਹੀਂ ਮਿਲਣਗੇ। ਨਾ ਹੀ ਫੈਨਜ਼ ਵੱਡੀ ਗਿਣਤੀ 'ਚ ਸ਼ਾਹਰੁਖ ਦੇ ਘਰ ਬਾਹਰ ਇਕੱਠੇ ਹੋਣਗੇ। ਸ਼ਾਹਰੁਖ ਦੇ ਫੈਨ ਕਲੱਬ ਨੇ ਉਨ੍ਹਾਂ ਦੇ ਜਨਮ ਦਿਨ ਲਈ ਇਕ ਗ੍ਰੈਂਡ ਵਰਚੁਅਲ ਪਾਰਟੀ ਦਾ ਪ੍ਰਬੰਧ ਕੀਤਾ ਹੈ।
ਕਿੰਗ ਖਾਨ ਇਨ੍ਹੀਂ ਦਿਨੀਂ ਦੁਬਈ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਅਦਾਕਾਰ ਸ਼ਾਹਰੁਖ ਨੇ ਹੀ ਆਪਣੇ ਫੈਨਜ਼ ਨੂੰ ਕਿਹਾ ਸੀ, ਇਸ ਬਾਰ ਪਿਆਰ ਥੋੜ੍ਹੀ ਦੂਰ ਸੇ ਯਾਰ। ਰਿਪੋਰਟਸ ਅਨੁਸਾਰ ਸ਼ਾਹਰੁਖ ਦੇ ਫੈਨ ਕਲੱਬ ਦੇ ਮੈਂਬਰ ਯਸ਼ ਨੇ ਕਿਹਾ, ਕਿ ਉਨ੍ਹਾਂ ਦੇ ਫੈਨਜ਼ ਆਪਣੇ ਆਪਣੇ ਘਰਾਂ ਤੋਂ ਕੇਕ ਕੱਟ ਕੇ ਲਾਈਵ ਕਿੰਗ ਖਾਨ ਦਾ ਜਨਮ ਦਿਨ ਮਨਾਉਣਗੇ। ਇਸ ਸਾਲ ਸਾਰੇ ਵਰਚੁਅਲ ਹੋਣਗੇ ਪਰ ਜਸ਼ਨ ਸ਼ਾਨਦਾਰ ਹੋਣਗੇ।
ਯਸ਼ ਨੇ ਇਹ ਵੀ ਦੱਸਿਆ ਕਿ ਇਸ ਖਾਸ ਦਿਨ ਤੇ ਉਹ ਚੈਰਿਟੀ ਵੀ ਕਰਨਗੇ ਤੇ ਮਾਸਕ, ਸੈਨੀਟਾਈਜ਼ਰ ਦੇ ਨਾਲ ਨਾਲ 5555 ਕੋਵਿਡ ਕਿੱਟਸ ਜ਼ਰੂਰਤਮੰਦਾਂ ਨੂੰ ਦੇਣਗੇ। ਸ਼ਾਹਰੁਖ ਦੇ ਜਨਮ ਦਿਨ ਨੂੰ ਅਨਾਥ ਆਸ਼ਰਮ ਅਤੇ ਓਲਡ ਏਜ ਹੋਮ ਜਾ ਕੇ ਮਨਾਉਣਗੇ। ਰਿਪੋਰਟਸ ਮੁਤਾਬਕ ਸ਼ਾਹਰੁਖ ਖਾਨ ਨਿਸ਼ਚਤ ਤੌਰ 'ਤੇ ਆਪਣੇ ਫੈਨਜ਼ ਲਈ ਕੁਝ ਖਾਸ ਕਰਨਗੇ। ਉਹ ਆਪਣੇ ਫੈਨਜ਼ ਨੂੰ ਬਹੁਤ ਪਿਆਰ ਕਰਦੇ ਹਨ। ਪੂਰੀ ਦੁਨੀਆ ਤੋਂ ਲਗਭਗ 5000 ਫੈਨਜ਼ ਵਰਚੁਅਲ ਪਾਰਟੀ 'ਚ ਸ਼ਾਮਲ ਹੋਣ ਜਾ ਰਹੇ ਹਨ।