ਪੜਚੋਲ ਕਰੋ
‘ਭਾਰਤ’ ਦੀ ਸ਼ੂਟਿੰਗ ਦਾ ਆਖਰੀ ਸ਼ੈਡਿਊਲ ਸ਼ੁਰੂ

ਮੁੰਬਈ: ਸਲਮਾਨ ਖ਼ਾਨ ਆਪਣੇ ਜਨਮ ਦਿਨ ਤੇ ਨਵੇਂ ਸਾਲ ਦੇ ਜਸ਼ਨ ਤੋਂ ਬਾਅਦ ਆਪਣੀ ਆਉਣ ਵਾਲੀ ਫ਼ਿਲਮ ‘ਭਾਰਤ’ ਦੀ ਬਚੀ ਹੋਈ ਸ਼ੂਟਿੰਗ ਨੂੰ ਪੂਰਾ ਕਰਨ ‘ਚ ਲੱਗੇ ਹੋਏ ਹਨ। ਫ਼ਿਲਮ ਦਾ 80% ਹਿੱਸਾ ਪੂਰਾ ਹੋ ਚੁੱਕਿਆ ਹੈ। ਇਸ ਦੇ ਬਾਕੀ ਹਿੱਸੇ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਰਹੀ ਹੈ ਜੋ ਇਸ ਦਾ ਆਖਰੀ ਸ਼ੈਡਿਊਲ ਹੋਣ ਵਾਲਾ ਹੈ। ਇਸ ਦੀ ਜਾਣਕਾਰੀ ਖੁਦ ਫ਼ਿਲਮ ਦੇ ਡਾਇਰੈਕਟਰ ਅਲੀ ਅੱਬਾਸ ਜ਼ਫ਼ਰ ਨੇ ਦਿੱਤੀ ਹੈ।
ਅਲੀ ਅੱਬਾਸ ਨੇ ਭਾਈਜਾਨ ਦੇ ਜਨਮ ਦਿਨ ਕਰਕੇ ਫ਼ਿਲਮ ਦੀ ਸ਼ੂਟਿੰਗ ਨੂੰ ਟਾਲਿਆ ਸੀ। ਇਸ ਦੇ ਨਾਲ ਹੀ ‘ਭਾਰਤ’ ਦੀ ਸ਼ੂਟਿੰਗ ਵਿਚਾਲੇ ਹੀ ਰੋਕੇ ਜਾਣ ਦਾ ਇੱਕ ਕਾਰਨ ਹੋਰ ਵੀ ਮੰਨਿਆ ਜਾਂਦਾ ਹੈ। ਉਹ ਇਹ ਕਿ ਕੈਟਰੀਨਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਜ਼ੀਰੋ’ ਦੇ ਪ੍ਰਮੋਸ਼ਨ ‘ਚ ਬਿਜ਼ੀ ਸੀ। ‘ਭਾਰਤ’ ‘ਚ ਕੈਟਰੀਨਾ-ਸਲਮਾਨ ਨਾਲ ਤੱਬੂ, ਜੈਕੀ ਸ਼ਰੌਫ, ਦਿਸ਼ਾ ਪਟਾਨੀ, ਸੁਨੀਲ ਗ੍ਰੋਵਰ, ਮੇਯਾਂਗ ਚਾਂਗ, ਨੋਰਾ ਫਤੇਹੀ ਜਿਹੇ ਸਟਾਰਸ ਨਜ਼ਰ ਆਉਣਗੇ। ਫ਼ਿਲਮ ਨੂੰ ਸਲਮਾਨ ਦੇ ਜੀਜਾ ਅਤੁਲ ਅਗਨੀਹੋਤਰੀ ਪ੍ਰੋਡਿਊਸ ਕਰ ਰਹੇ ਹਨ।Last shooting schedule of @Bharat_TheFilm begins today .... Ab Eid door Nahin :)
— ali abbas zafar (@aliabbaszafar) January 7, 2019
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ




















