ਉਰਮਿਲਾ ਦਾ ਕੰਗਨਾ ਨੂੰ ਵਿਅੰਗ- ਭੈਣ ਸਿਰ ਦੇ ਭਾਰ ਡਿੱਗੀ ਸੀ ਕਦੇ ?
ਟਵੀਟ 'ਤੇ ਹੁਣ ਅਦਾਕਾਰਾ ਤੇ ਲੀਡਰ ਉਰਮਿਲਾ ਮਾਤੋਂਡਕਰ ਨੇ ਤਨਜ ਕੱਸਦਿਆਂ ਕੰਗਨਾ ਤੋਂ ਸਵਾਲ ਪੁੱਛ ਲਿਆ। ਉਨ੍ਹਾਂ ਕੰਗਨਾ ਤੋਂ ਪੁੱਛਿਆ ਕਿ ਭੈਣ ਕੀ ਤੂੰ ਕਦੇ ਸਿਰ ਦੇ ਭਾਰ ਡਿੱਗੀ ਸੀ?
ਕੰਗਨਾ ਰਣੌਤ ਅੱਜ ਮੁੰਬਈ ਪਹੁੰਚੀ ਤੇ ਸ਼ਹਿਰ 'ਚ ਪਹੁੰਚਦਿਆਂ ਹੀ ਉਨ੍ਹਾਂ ਸਿੱਧੀਵਿਨਾਇਕ ਦੇ ਦਰਸ਼ਨ ਕੀਤੇ ਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਬਾਅਦ 'ਚ ਉਨ੍ਹਾਂ ਮੰਦਰ ਦੇ ਬਾਹਰ ਦੀਆਂ ਕੁਝ ਤਸਵੀਰਾਂ ਟਵੀਟ ਕੀਤੀਆ ਤੇ ਮੁੰਬਈ ਨੂੰ ਆਪਣਾ ਪਿਆਰਾ ਸ਼ਹਿਰ ਦੱਸਿਆ। ਇਸ ਟਵੀਟ 'ਤੇ ਹੁਣ ਅਦਾਕਾਰਾ ਤੇ ਲੀਡਰ ਉਰਮਿਲਾ ਮਾਤੋਂਡਕਰ ਨੇ ਤਨਜ ਕੱਸਦਿਆਂ ਕੰਗਨਾ ਤੋਂ ਸਵਾਲ ਪੁੱਛ ਲਿਆ। ਉਨ੍ਹਾਂ ਕੰਗਨਾ ਤੋਂ ਪੁੱਛਿਆ ਕਿ ਭੈਣ ਕੀ ਤੂੰ ਕਦੇ ਸਿਰ ਦੇ ਭਾਰ ਡਿੱਗੀ ਸੀ?
ਕੰਗਣਾ ਨੇ ਕਹੀ ਸੀ ਇਹ ਗੱਲ:
ਦਰਅਸਲ, ਕੰਗਨਾ ਨੇ ਆਪਣੇ ਟਵੀਟ 'ਚ ਲਿਖਿਆ ਸੀ ਕਿ ਆਪਣੇ ਪਿਆਰੇ ਸ਼ਹਿਰ ਮੁੰਬਈ ਲਈ ਉਨ੍ਹਾਂ ਨੂੰ ਕਾਫੀ ਵਿਰੋਧ ਝੱਲਣੇ ਪਏ ਸੀ। ਜਿਸ ਨਾਲ ਉਹ ਹੈਰਾਨ ਸੀ ਪਰ ਅੱਜ ਉਨ੍ਹਾਂ ਮੁੰਬਾ ਦੇਵੀ ਤੇ ਸਿੱਦੀਵਿਨਾਇਕ ਦਾ ਆਸ਼ੀਰਵਾਦ ਲਿਆ ਜਿਸ ਨਾਲ ਉਹ ਖੁਦ ਨੂੰ ਸੇਫ ਮਹਿਸੂਸ ਕਰ ਰਹੀ ਹੈ।
The amount of hostility I faced for standing up for my beloved city Mumbai baffled me, today I went to Mumba devi and Shri Siddhivinayak ji and got their blessings, I feel protected, loved and welcomed. Jai Hind Jai Maharashtra ???? pic.twitter.com/sxT583P5w2
— Kangana Ranaut (@KanganaTeam) December 29, 2020
ਇਸ ਟਵੀਟ 'ਤੇ ਉਰਮਿਲਾ ਮਾਤੋਂਡਕਰ ਦਾ ਰੀਐਕਸ਼ਨ ਆਇਆ ਹੈ। ਉਨ੍ਹਾਂ ਕਮੈਂਟ ਕਰਦਿਆਂ ਕਿਹਾ-ਕੀ ਭੈਣ ਤੂੰ ਹਾਲ ਹੀ ਸਿਰ ਦੇ ਭਾਰ ਡਿੱਗੀ ਸੀ ਕੀ? ਬੇਸ਼ੱਕ ਹੀ ਉਰਮਿਲਾ ਨੇ ਜ਼ਿਆਦਾ ਕੁਝ ਨਹੀਂ ਕਿਹਾ ਹੋਵੇ ਪਰ ਏਨੀ ਗੱਲ ਤੋਂ ਹੀ ਉਹ ਕਾਫੀ ਕੁਝ ਕਹਿ ਗਈ ਹੈ।
“for standing up for my beloved city Mumbai “ ???????????? बाईंच्या डोक्यावर अपघात झाला आहे का हो भाऊ...????????????
— Urmila Matondkar (@UrmilaMatondkar) December 29, 2020
ਇਹ ਕੋਈ ਪਹਿਲਾ ਮੌਕਾ ਨਹੀਂ ਸੀ ਜਦੋਂ ਉਰਮਿਲਾ ਨੇ ਕੰਗਨਾ 'ਤੇ ਵਿਅੰਗ ਕੀਤਾ ਹੋਵੇ ਬਲਕਿ ਇਸ ਤੋਂ ਪਹਿਲਾਂ ਵੀ ਦੋਵਾਂ ਦੀ ਜ਼ੁਬਾਨੀ ਜੰਗ ਟਵਿੱਟਰ 'ਤੇ ਹੋ ਚੁੱਕੀ ਹੈ। ਮੁੰਬਈ ਦੇ ਮੁਕਾਬਲੇ ਪੀਓਕੇ ਨਾਲ ਕਰਨ 'ਤੇ ਵੀ ਉਰਮਿਲਾ ਭੜਕ ਉੱਠੀ ਸੀ ਤੇ ਉਨ੍ਹਾ ਕੰਗਣਾ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ