Urvashi Rautela On Trolling: ਅਭਿਨੇਤਰੀ ਉਰਵਸ਼ੀ ਰੌਤੇਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਇੰਸਟਾਗ੍ਰਾਮ 'ਤੇ ਉਸ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਸ ਨੇ ਵੀਡੀਓ ਦੇ ਨਾਲ ਇੱਕ ਕੈਪਸ਼ਨ ਵੀ ਲਿਖਿਆ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਇੱਕ ਔਰਤ ਹੋਣ ਕਾਰਨ ਉਸ ਨਾਲ ਵਾਰ-ਵਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਉਸ ਨੇ ਇਸ ਦੀ ਤੁਲਨਾ ਈਰਾਨ ਦੇ ਹਾਲੀਆ ਹਾਲਾਤ ਨਾਲ ਵੀ ਕੀਤੀ ਹੈ।


ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ, ''ਈਰਾਨ `ਚ ਮਹਿਸਾ ਅਮੀਨੀ ਨਾਲ ਧੱਕਾ ਹੋਇਆ ਤੇ ਭਾਰਤ `ਚ ਮੇਰੇ ਨਾਲ। ਇਹ ਸਾਰੇ ਮੈਨੂੰ ਲੁਟੇਰੇ ਵਾਂਗ ਧਮਕੀਆਂ ਦੇ ਰਹੇ ਹਨ। ਇਸ ਨਾਲ ਨਾ ਤਾਂ ਕਿਸੇ ਨੂੰ ਕੋਈ ਫਰਕ ਪੈ ਰਿਹਾ ਹੈ ਅਤੇ ਨਾ ਹੀ ਕੋਈ ਮੇਰੇ ਸਮਰਥਨ ਵਿੱਚ ਹੈ।ਇੱਕ ਮਜ਼ਬੂਤ ਔਰਤ ਉਹ ਹੈ ਜੋ ਡੂੰਘਾਈ ਨਾਲ ਮਹਿਸੂਸ ਕਰਦੀ ਹੈ ਤੇ ਬਿਨਾਂ ਡਰ ਦੇ ਪਿਆਰ ਕਰਦੀ ਹੈ। ਉਸ ਦੇ ਹਾਸੇ ਦੀ ਤਰ੍ਹਾਂ ਉਸ ਦੇ ਹੰਜੂ ਵੀ ਵਗਦੇ ਹਨ। ਉਹ ਕੋਮਲ ਤੇ ਸ਼ਕਤੀਸ਼ਾਲੀ ਦੋਵੇਂ ਹੈ। ਵਿਵਹਾਰਕ ਤੇ ਆਤਮਿਕ ਦੋਵੇਂ ਹੈ। ਉਹ ਦੁਨੀਆ ਲਈ ਇੱਕ ਤੋਹਫ਼ਾ ਹੈ।"









ਇੰਨਾਂ ਹੀ ਨਹੀਂ ਉਰਵਸ਼ੀ ਨੇ ਇੰਸਟਾਗ੍ਰਾਮ ਸਟੌਰੀਜ਼ `ਚ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ। ੳੇੁਸ ਨੇ ਸਟਾਕਰ ਸ਼ਬਦ ਦੇ ਅਰਥ ਦਾ ਇੱਕ ਵੱਡਾ ਸਕ੍ਰੀਨਸ਼ਾਟ ਜੋੜਿਆ ਅਤੇ ਉਸੇ ਸਟੋਰੀ `ਚ ਲਿਖਿਆ, "ਭਾਰਤੀ ਮੀਡੀਆ ਲਈ ਸਟਾਕਰ ਦਾ ਅਸਲ ਅਰਥ ਸਮਝਣ ਲਈ।" ਇੱਕ ਹੋਰ ਸਟੋਰੀ ;ਚ ਉਸ ਨੇ ਦੁਨੀਆ ਦੇ ਨਕਸ਼ੇ `ਤੇ ਆਸਟਰੇਲੀਆ ਦੀ ਇੱਕ ਤਸਵੀਰ ਜੋੜੀ ਅਤੇ ਲਿਖਿਆ, "ਇਹ ਭਾਰਤੀ ਮੀਡੀਆ ਲਈ ਹੈ ਕਿ ਆਸਟਰੇਲੀਆ ਕਿੰਨਾ ਵੱਡਾ ਹੈ।"


ਰਿਸ਼ਭ ਪੰਤ ਨੂੰ ਲੈ ਕੇ ਟਰੋਲ ਕਿਉਂ ਹੋ ਰਹੀ ਹੈ ਉਰਵਸ਼ੀ ਰੌਤੇਲਾ?
ਉਰਵਸ਼ੀ ਅਤੇ ਰਿਸ਼ਭ ਦੀ ਡੇਟਿੰਗ ਦੀਆਂ ਅਫਵਾਹਾਂ 2018 ਵਿੱਚ ਸ਼ੁਰੂ ਹੋਈਆਂ ਸਨ ਜਦੋਂ ਉਨ੍ਹਾਂ ਨੂੰ ਰੈਸਟੋਰੈਂਟ ਅਤੇ ਜਨਤਕ ਸਮਾਗਮਾਂ ਵਿੱਚ ਇਕੱਠੇ ਦੇਖਿਆ ਗਿਆ ਸੀ। ਹਾਲਾਂਕਿ, 2019 ਵਿੱਚ, ਰਿਸ਼ਭ ਨੇ ਉਰਵਸ਼ੀ ਨੂੰ ਡੇਟ ਕਰਨ ਤੋਂ ਇਨਕਾਰ ਕੀਤਾ। ਰਿਸ਼ਭ ਨੇ ਆਪਣੀ ਪ੍ਰੇਮਿਕਾ ਈਸ਼ਾ ਨੇਗੀ ਨਾਲ ਆਪਣੇ ਰਿਸ਼ਤੇ ਦਾ ਐਲਾਨ ਵੀ ਕੀਤਾ। ਇਸ ਸਾਲ ਦੇ ਸ਼ੁਰੂ ਵਿੱਚ, ਉਰਵਸ਼ੀ ਨੇ ਇਸ਼ਾਰਾ ਕੀਤਾ ਸੀ ਕਿ ਰਿਸ਼ਭ ਇੱਕ ਵਾਰ ਇੱਕ ਹੋਟਲ ਵਿੱਚ ਲਗਭਗ 10 ਘੰਟਿਆਂ ਤੋਂ ਉਸਦਾ ਇੰਤਜ਼ਾਰ ਕਰ ਰਹੇ ਸਨ। ਉਸਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਇੱਕ ਵਿਅਕਤੀ, 'ਮਿਸਟਰ ਆਰਪੀ', ਉਸ ਨੂੰ ਮਿਲਣ ਲਈ ਇੰਤਜ਼ਾਰ ਕਰ ਰਿਹਾ ਸੀ ਜਦੋਂ ਉਹ ਇੱਕ ਵਿਅਸਤ ਦਿਨ ਤੋਂ ਬਾਅਦ ਸੌਂ ਰਹੀ ਸੀ। ਉਸ ਦੀ '16-17 ਮਿਸ ਕਾਲ' ਦੇਖ ਕੇ ਉਸ ਨੂੰ ਬੁਰਾ ਲੱਗਾ। ਰਿਸ਼ਭ ਨੇ ਫਿਰ ਇੰਸਟਾਗ੍ਰਾਮ 'ਤੇ ਉਰਵਸ਼ੀ 'ਤੇ ਅਸਿੱਧੇ ਤੌਰ 'ਤੇ ਇਸ਼ਾਰਾ ਕਰਦੇ ਹੋਏ ਕਿਹਾ, "ਇਹ ਅਜੀਬ ਹੈ ਕਿ ਲੋਕ ਪ੍ਰਸਿੱਧੀ ਪ੍ਰਾਪਤ ਕਰਨ ਅਤੇ ਲਾਈਮਲਾਈਟ ਵਿਚ ਆਉਣ ਲਈ ਇੰਟਰਵਿਊਆਂ ਵਿਚ ਝੂਠ ਬੋਲਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਕੁਝ ਲੋਕ ਕਿਵੇਂ ਪ੍ਰਸਿੱਧੀ ਅਤੇ ਨਾਮ ਦੇ ਭੁੱਖੇ ਹਨ। ਰੱਬ ਉਨ੍ਹਾਂ ਦਾ ਭਲਾ ਕਰੇ।"