ਪੜਚੋਲ ਕਰੋ
Advertisement
ਕਿਆਰਾ ਤੇ ਵਰੁਣ ਦੀ ‘ਫਸਟ ਕਲਾਸ’, ਕੀ ਆਵੇਗੀ ਲੋਕਾਂ ਨੂੰ ਪਸੰਦ ?
ਮੁੰਬਈ: ਕੁਝ ਸਮਾਂ ਪਹਿਲਾਂ ਹੀ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ ‘ਕਲੰਕ’ ਦਾ ਟ੍ਰੇਲਰ ਅਤੇ ਪਹਿਲਾ ਗਾਣਾ ਰਿਲੀਜ਼ ਹੋਇਆ ਹੈ। ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਫ਼ਿਲਮ ਦਾ ਪਹਿਲਾਂ ਗਾਣਾ ਲੋਕਾਂ ਨੂੰ ਇਸ ਲਈ ਪਸੰਦ ਆਇਆ ਕਿਉਂਕਿ ਉਹ ‘ਕਲੰਕ’ ਦੀ ਕਹਾਣੀ ਨਾਲ ਢੁਕਦਾ ਸੀ।
ਹੁਣ ਫ਼ਿਲਮ ਦਾ ਦੂਜਾ ਗਾਣਾ ‘ਫਸਟ ਕਲਾਸ’ ਰਿਲੀਜ਼ ਹੋਇਆ ਹੈ। ਜਿਸ ‘ਚ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਦੀ ਜ਼ਬਰਦਸਤ ਕੈਮਿਸਟ੍ਰੀ ਦੇਖਣ ਨੂੰ ਮਿਲ ਰਹੀ ਹੈ। ਹੋ ਸਕਦਾ ਹੈ ਕਿ ਇਹ ਗਾਣਾ ਵਰੁਣ ਧਵਨ ਦਾ ਇੰਟਰੋ ਸੌਂਗ ਹੋਵੇ।
ਜੇਕਰ ਗਾਣੇ ਦੇ ਬੋਲ ਅਤੇ ਮਿਊਜ਼ਿਕ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਫ਼ਿਲਮ ‘ਚ ਕੋਈ ਲੋੜ ਨਹੀਂ ਸੀ। ਗਾਣੇ ਦੇ ਬੋਲ ਅਤੇ ਮਿਊਜ਼ਿਕ ਅੱਜ ਦੇ ਬਾਲੀਵੁੱਡ ਸੌਂਗ ਦੀ ਤਰ੍ਹਾਂ ਹੀ ਹੈ। ਜਿਸ ‘ਚ ਜੇਕਰ ਦੇਖਣ ਲਾਈਕ ਹੈ ਤਾਂ ਉਹ ਹੈ ਵਰੁਣ-ਕਿਆਰਾ ਦੀ ਕੈਮਿਸਟਰੀ ਅਤੇ ਡਾਂਸ। ਗਾਣੇ ਦੀ ਸ਼ੁਰੂਆਤ ਆਲਿਆ ਤੇ ਆਦਿੱਤਿਆ ਰਾਏ ਕਪੂਰ ਦੇ ਵਿਆਹ ਹੋ ਹੁੰਦੀ ਹੇ। ਗਾਣੇ ਦੇ ਅੰਤ ‘ਚ ਮਾਧੁਰੀ ਦੀਕਸ਼ਿਤ ਹੱਸਦੇ ਹੋਏ ਨਜ਼ਰ ਆਉਂਦੀ ਹੈ ਇਸ ਗਾਣੇ ਨੂੰ ਸਿੰਗਰ ਅਰੀਜੀਤ ਸਿੰਘ ਅਤੇ ਨੀਤੀ ਮੋਹਨ ਨੇ ਗਾਇਆ ਹੈ। ਜਿਸ ਨੂੰ ਪ੍ਰੀਤਮ ਨੇ ਕੰਪੋਜ਼ ਕੀਤਾ ਹੈ ਅਤੇ ਅਮਿਤਾਭ ਭਟਾਚਾਰਿਆ ਨੇ ਇਸ ਦੇ ਬੋਲ ਲਿਖੇ ਹਨ।#firstclass out today at 2 get ready #kalank pic.twitter.com/8eQzfxJdqu
— Varun ZAFAR Dhawan (@Varun_dvn) March 22, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਪੰਜਾਬ
Advertisement