ਪੜਚੋਲ ਕਰੋ
‘ਕਲੰਕ’ ਲਈ ਵਰੁਣ ਨੇ ਪਸੀਨੇ ਨਾਲ ਵਹਾਇਆ ਖੂਨ, ਤਸਵੀਰ ਗਵਾਹ

ਮੁੰਬਈ: ਵਰੁਣ ਧਵਨ ਨੇ ਆਪਣੇ ਕੁਝ ਸਾਲਾਂ ਦੇ ਕਰੀਅਰ ‘ਚ ਕਈ ਵੱਖ-ਵੱਖ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਸ ਸਾਲ ਕੁਝ ਮਹੀਨੇ ਪਹਿਲਾਂ ਵਰੁਣ ਨੇ ‘ਸੂਈ ਧਾਗਾ’ ਫ਼ਿਲਮ ਦੀ ਕਾਮਯਾਬੀ ਦਾ ਆਨੰਦ ਲਿਆ। ਇਸ ਤੋਂ ਬਾਅਦ ਉਹ ਆਪਣਾ ਪੂਰਾ ਧਿਆਨ ਹੁਣ ਕਰਨ ਜੌਹਰ ਦੇ ਬੈਨਰ ਹੇਠ ਬਣ ਰਹੀ ਫ਼ਿਲਮ ‘ਕਲੰਕ’ ਵੱਲ ਦੇ ਰਹੇ ਹਨ। ਇਸ ਫ਼ਿਲਮ ਲਈ ਵਰੁਣ ਖੂਬ ਮਿਹਨਤ ਕਰ ਰਹੇ ਹਨ। ਉਹ ‘ਕਲੰਕ’ ਲਈ ਸਿਰਫ ਪਸੀਨਾ ਹੀ ਨਹੀਂ ਸਗੋਂ ਆਪਣਾ ਖੂਨ ਵੀ ਵਹਾ ਰਹੇ ਹਨ। ਇਸ ਦਾ ਸਬੂਤ ਹਾਲ ਹੀ ‘ਚ ਵਰੁਣ ਵੱਲੋਂ ਸ਼ੇਅਰ ਕੀਤੀ ਤਸਵੀਰ ਹੈ। ਵਰੁਣ ਨੇ ਸੋਸ਼ਲ ਮੀਡੀਆ ‘ਤੇ ਆਪਣੀ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ, "ਕਲੰਕ ਯੁੱਧ ਦੇ ਨਿਸ਼ਾਨ, ਸ਼ੁਰੂ ਤੂੰ ਕੀਤੇ ਖ਼ਤਮ ਮੈਂ ਕਰਾਂਗਾ। ਦ ਰਿਅਲ ਡੀਲ।"
‘ਕਲੰਕ’ ਨਾਲ ਕਰਨ ਜੌਹਰ ਪਹਿਲੀ ਵਾਰ ਪੀਰੀਅਡ ਡ੍ਰਾਮਾ ਫ਼ਿਲਮ ਦੇ ਜੌਨਰ ‘ਚ ਐਂਟਰੀ ਕਰ ਰਿਹਾ ਹੈ। ਇਸ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਫ਼ਿਲਮ ਬਾਕਸਆਫਿਸ ‘ਤੇ ਪੱਕਾ ਧਮਾਲ ਕਰੇਗੀ। ਉਧਰ ਸ਼ੇਅਰ ਕੀਤੀ ਤਸਵੀਰ ‘ਚ ਵਰੁਣ ਦੀ ਇੱਕ ਬਾਂਹ ਜ਼ਖ਼ਮੀ ਹੈ। ਫ਼ਿਲਮ ਮਲਟੀ ਸਟਾਰਰ ਹੈ ਜੋ ਅਗਲੇ ਸਾਲ ਅਪ੍ਰੈਲ ‘ਚ ਆਉਣੀ ਹੈ।#KALANK- battlescars. शुरू तूने किया ख़त्म में करूँगा। #therealdeal. pic.twitter.com/VBAVZq6lSW
— Varun Dhawan (@Varun_dvn) November 21, 2018
Before You Go
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ
ਟ੍ਰੈਂਡਿੰਗ ਟੌਪਿਕ





















