ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦਾ ਰਿਸ਼ਤਾ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ, ਦੋਵਾਂ ਸਿਤਾਰਿਆਂ ਵਿੱਚੋਂ ਕਿਸੇ ਨੇ ਵੀ ਅਜਿਹੀਆਂ ਖਬਰਾਂ ਦਾ ਜਵਾਬ ਨਹੀਂ ਦਿੱਤਾ। ਹੁਣ ਵਿੱਕੀ ਕੌਸ਼ਲ ਨੇ ਕੈਟਰੀਨਾ ਨਾਲ ਕਥਿਤ ਤੌਰ 'ਤੇ ਅਫੇਅਰ ਦੀਆਂ ਖਬਰਾਂ 'ਤੇ ਚੁੱਪੀ ਤੋੜ ਦਿੱਤੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਵਿੱਕੀ ਨੇ ਇੱਕ ਅਖ਼ਬਾਰ ਨਾਲ ਆਪਣੇ ਤੇ ਕੈਟਰੀਨਾ ਦੇ ਰਿਸ਼ਤੇ ਬਾਰੇ ਗੱਲ ਕੀਤੀ। ਜਦੋਂ ਉਸ ਨੂੰ ਡੇਟਿੰਗ ਦੀਆਂ ਅਫਵਾਹਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਡੇਟਿੰਗ ਇੱਕ ਖੂਬਸੁਰਤ ਅਹਿਸਾਸ ਹੈ।
ਪੇਪਰਾਜ਼ੀ ਕੈਟਰੀਨਾ ਤੇ ਵਿੱਕੀ 'ਤੇ ਵਿਸ਼ੇਸ਼ ਧਿਆਨ ਦਿੰਦੇ ਹਨ। ਇਸ ਲਈ, ਉਸ ਨੇ ਕਿਹਾ, "ਮੈਂ ਸਮਝਦਾ ਹਾਂ ਕਿ ਪੇਪਰਾਜ਼ੀ ਆਪਣਾ ਕੰਮ ਕਰਦੇ ਹਨ। ਮੈਂ ਇਹ ਵੀ ਮੰਨਦਾ ਹਾਂ ਕਿ ਲੋਕ ਸਾਡੀ ਨਿੱਜੀ ਜ਼ਿੰਦਗੀ ਵਿੱਚ ਦਿਲਚਸਪੀ ਰੱਖਦੇ ਹਨ, ਕਿਉਂਕਿ ਅਸੀਂ ਇੱਕ ਜਨਤਕ ਸ਼ਖਸੀਅਤ ਹਾਂ। ਇਹ ਵੀ ਸਹੀ ਹੈ ਪਰ ਇਹ ਮੇਰੇ ਤੇ ਨਿਰਭਰ ਕਰਦਾ ਹੈ। ਭਾਵੇਂ ਮੈਂ ਸਾਂਝਾ ਕਰਨਾ ਚਾਹੁੰਦਾ ਹਾਂ ਜਾਂ ਨਹੀਂ। ਮੈਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕਰਨਾ ਚੰਗਾ ਮਹਿਸੂਸ ਨਹੀਂ ਕਰਦਾ। ਮੇਰੇ ਲਈ ਮਹੱਤਵਪੂਰਨ ਹੈ ਕਿ ਮੈਂ ਚੰਗੀਆਂ ਚੀਜ਼ਾਂ ਦਾ ਖਿਆਲ ਰੱਖਾਂ।"
ਇਹ ਵੀ ਪੜ੍ਹੋ:
https://punjabi.abplive.com/entertainment/will-vicky-kaushal-be-out-of-salmans-good-books-526025/amp
ਵਿੱਕੀ ਕੌਸ਼ਲ ਨੇ ਕੈਟਰੀਨਾ ਨਾਲ ਅਫੇਅਰ ਦੀ ਖਬਰ 'ਤੇ ਤੋੜੀ ਚੁੱਪੀ, ਕਹੀਆਂ ਇਹ ਗੱਲਾਂ
ਏਬੀਪੀ ਸਾਂਝਾ
Updated at:
26 Feb 2020 03:40 PM (IST)
-ਬਾਲੀਵੁੱਡ ਅਭਿਨੇਤਾ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦਾ ਰਿਸ਼ਤਾ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ।
-ਹੁਣ ਵਿੱਕੀ ਕੌਸ਼ਲ ਨੇ ਕੈਟਰੀਨਾ ਨਾਲ ਕਥਿਤ ਤੌਰ 'ਤੇ ਅਫੇਅਰ ਦੀਆਂ ਖਬਰਾਂ 'ਤੇ ਚੁੱਪੀ ਤੋੜ ਦਿੱਤੀ ਹੈ।
- - - - - - - - - Advertisement - - - - - - - - -