ਪੜਚੋਲ ਕਰੋ
Advertisement
Man Vs Wild 'ਚ ਨਜ਼ਰ ਆ ਸਕਦੇ ਨੇ ਕੋਹਲੀ ਅਤੇ ਦੀਪਿਕਾ
'ਮੈਨ ਵਰਸੀਜ਼ ਵਾਈਲਡ' 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਐਕਚਰਸ ਦੀਪਿਕਾ ਪਾਦੁਕੋਣ ਨਜ਼ਰ ਆਉਣਗੇ। ਹਾਲਾਂਕਿ, ਇਹ ਖੁਲਾਸਾ ਨਹੀਂ ਹੋਇਆ ਹੈ ਕਿ ਇਸ ਐਪੀਸੋਡ ਦੀ ਸ਼ੂਟਿੰਗ ਹੋਈ ਹੈ ਜਾਂ ਨਹੀਂ।
ਨਵੀਂ ਦਿੱਲੀ: ਬ੍ਰਿਟਿਸ਼ ਵਾਈਲਡ ਲਾਈਫ ਐਡਵੈਂਚਰ ਬੀਅਰ ਗ੍ਰੀਲਜ਼ ਦਾ ਨਾਂ ਉਸਦੇ ਸ਼ੋਅ 'ਮੈਨ ਵਰਸੀਜ਼ ਵਾਈਲਡ' ਦੁਨੀਆ ਭਰ 'ਚ ਮਸ਼ਹੂਰ ਹੈ। ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸ਼ੋਅ ਵਿੱਚ ਨਜ਼ਰ ਆਏ ਸੀ। ਸੁਪਰਸਟਾਰ ਰਜਨੀਕਾਂਤ ਵੀ ਜਲਦ ਹੀ ਇਸ ਸ਼ੋਅ 'ਚ ਨਜ਼ਰ ਆਉਣ ਵਾਲੇ ਹਨ।
ਦੱਸ ਦਇਏ ਕਿ ਬਯੇਅਰ ਗ੍ਰੀਲਜ਼ ਨੇ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੇ ਨਾਲ ਇਸ ਸ਼ੋਅ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਹੁਣ ਭਾਰਤੀ ਕ੍ਰਿਕਟਰ ਦੇ ਫੈਨਸ ਲਈ ਵੱਡੀ ਖ਼ਬਰ ਇਹ ਹੈ ਕਿ ਕਪਤਾਨ ਵਿਰਾਟ ਕੋਹਲੀ ਵੀ ਜਲਦੀ ਹੀ ਇਸ ਸ਼ੋਅ 'ਚ ਨਜ਼ਰ ਆ ਸਕਦੇ ਹਨ।
ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਵਿਰਾਟ ਕੋਹਲੀ 14 ਐਪੀਸੋਡ 'ਚ ਨਜ਼ਰ ਆਉਣਗੇ। ਇੰਨਾ ਹੀ ਨਹੀਂ, ਬਾਲੀਵੁੱਡ ਐਕਟਰਸ ਦੀਪਿਕਾ ਪਾਦੂਕੋਣ ਵੀ ਜਲਦੀ ਹੀ ਇਸ ਸ਼ੋਅ 'ਚ ਨਜ਼ਰ ਆਵੇਗੀ। ਫਿਲਹਾਲ, ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਵਿਰਾਟ ਅਤੇ ਦੀਪਿਕਾ ਇਸ ਸ਼ੋਅ ਦੀ ਸ਼ੂਟਿੰਗ ਕਰਣਗੇ ਜਾਂ ਸ਼ੂਟਿੰਗ ਹੋ ਚੁੱਕੀ ਹੈ।
ਫਿਲਹਾਲ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਆਪਣੇ ਨਵੇਂ ਪ੍ਰੋਜੈਕਟਾਂ ਵਿਚ ਰੁੱਝੀ ਹੋਈ ਹੈ, ਉੱਥੇ ਵਿਰਾਟ ਕੋਹਲੀ ਆਪਣੀ ਟੀਮ ਨਾਲ ਨਿਊਜ਼ੀਲੈਂਡ ਦੌਰੇ 'ਤੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement