ਪੜਚੋਲ ਕਰੋ

Vivek Agnihotri Controversy: ਵਿਵੇਕ ਅਗਨੀਹੋਤਰੀ ਦੇ ਨਵੇਂ ਬਿਆਨ ਨੂੰ ਲੈ ਕੇ ਛਿੜਿਆ ਵਿਵਾਦ, ਮੁਆਫੀ ਮੰਗਣ ਦੀ ਮੰਗ

Vivek Agnihotri Controversy: ਫਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ (Vivek Agnihotri) ਸ਼ੁੱਕਰਵਾਰ ਨੂੰ ਇੱਕ ਨਵੇਂ ਵਿਵਾਦ ਵਿੱਚ ਫਸ ਗਏ ਹਨ। ਇਹ ਵਿਵਾਦ ਉਹਨਾਂ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਦ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਨਹੀਂ

Vivek Agnihotri Controversy: ਫਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ (Vivek Agnihotri) ਸ਼ੁੱਕਰਵਾਰ ਨੂੰ ਇੱਕ ਨਵੇਂ ਵਿਵਾਦ ਵਿੱਚ ਫਸ ਗਏ ਹਨ। ਇਹ ਵਿਵਾਦ ਉਹਨਾਂ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਦ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਨਹੀਂ ਸਗੋਂ ਉਹਨਾਂ ਦੇ ਬਿਆਨ ਨੂੰ ਲੈ ਕੇ ਖੜ੍ਹਾ ਹੋਇਆ ਹੈ ਕਿ ‘ਭੋਪਾਲੀ’ ਦਾ ਮਤਲਬ ਸਥਾਨਕ ਭਾਸ਼ਾ ਵਿੱਚ ‘ਗੇ’ ਹੈ। ਅਗਨੀਹੋਤਰੀ ਦੀ ਇਕ ਆਨਲਾਈਨ ਚੈਨਲ ਨੂੰ ਇੰਟਰਵਿਊ ਦਾ ਵੀਡੀਓ ਸ਼ੁੱਕਰਵਾਰ ਨੂੰ ਭੋਪਾਲ ਇਕ ਫਿਲਮ ਫੈਸਟੀਵਲ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਵਾਇਰਲ ਹੋ ਗਿਆ ਸੀ।

ਦਿਗਵਿਜੇ ਸਿੰਘ ਨੇ ਕੀਤਾ ਵਿਰੋਧ 
ਵੀਡੀਓ ਜੋ ਤਿੰਨ ਹਫ਼ਤੇ ਪੁਰਾਣਾ ਦੱਸਿਆ ਜਾ ਰਿਹਾ ਹੈ, ਅਗਨੀਹੋਤਰੀ ਹਿੰਦੀ ਵਿੱਚ ਇਹ ਕਹਿੰਦੇ ਹੋਏ ਦਿਖਾਈ ਦੇ ਰਿਹਾ ਹੈ, "ਮੈਂ ਭੋਪਾਲ ਵਿੱਚ ਵੱਡਾ ਹੋਇਆ ਹਾਂ, ਪਰ ਮੈਂ 'ਭੋਪਾਲੀ' ਨਹੀਂ ਹਾਂ, ਕਿਉਂਕਿ ਭੋਪਾਲੀ ਦੀ ਇੱਕ ਵੱਖਰੀ ਪਛਾਣ ਹੈ। ਭਾਵ ਮੈਂ ਤੁਹਾਨੂੰ ਇਕੱਲੇ ਵਿਚ ਸਮਝਾਵਾਂਗਾ, ਕਿਸੇ ਭੋਪਾਲੀ ਨੂੰ ਪੁੱਛੋ। ਕਿਸੇ ਨੂੰ ਬੋਲੋ... ਇਹ ਭੋਪਾਲੀ ਹੈ, ਇਸਦਾ ਆਮ ਤੌਰ 'ਤੇ ਮਤਲਬ ਹੁੰਦਾ ਹੈ ਕਿ ਉਹ ਸਮਲਿੰਗੀ ਹੈ। ਹਾਂ, ਨਵਾਬੀ ਸ਼ੌਕ ਵਾਲਾ ਵਿਅਕਤੀ…।” ਅਗਨੀਹੋਤਰੀ ਦੀ ਇਸ ਟਿੱਪਣੀ ਦਾ ਕਈਆਂ ਨੇ ਵਿਰੋਧ ਕੀਤਾ। ਇਨ੍ਹਾਂ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਵੀ ਸ਼ਾਮਲ ਹਨ।

ਅਗਨੀਹੋਤਰੀ 'ਤੇ ਪਲਟਵਾਰ ਕਰਦੇ ਹੋਏ ਦਿਗਵਿਜੇ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ''ਵਿਵੇਕ ਅਗਨੀਹੋਤਰੀ ਜੀ ਇਹ ਤੁਹਾਡਾ ਨਿੱਜੀ ਅਨੁਭਵ ਹੋ ਸਕਦਾ ਹੈ, ਆਮ ਭੋਪਾਲੀ ਦਾ ਨਹੀਂ। ਮੈਂ 1977 ਤੋਂ ਭੋਪਾਲ ਅਤੇ ਭੋਪਾਲ ਨਿਵਾਸੀਆਂ ਦੇ ਸੰਪਰਕ ਵਿੱਚ ਵੀ ਹਾਂ, ਪਰ ਮੈਨੂੰ ਇਹ ਅਨੁਭਵ ਕਦੇ ਨਹੀਂ ਹੋਇਆ। ਤੁਸੀਂ ਜਿੱਥੇ ਵੀ ਹੋ, ਸੰਗਤ ਦਾ ਪ੍ਰਭਾਵ ਹੁੰਦਾ ਹੈ।'' ਅਗਨੀਹੋਤਰੀ ਨੂੰ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਾਰੇ ਲੋਕਾਂ ਵੱਲੋਂ ਟ੍ਰੋਲ ਕੀਤਾ ਗਿਆ । ਭੋਪਾਲ ਦੇ ਕਈ ਲੋਕਾਂ ਨੇ ਉਨ੍ਹਾਂ ਦੀ ਟਿੱਪਣੀ 'ਤੇ ਸਵਾਲ ਚੁੱਕੇ ਹਨ।


ਕਾਂਗਰਸ ਦੇ ਸੂਬਾ ਬੁਲਾਰੇ ਨੇ ਚੁੱਕੇ ਸਵਾਲ-
ਸਾਬਕਾ ਰਾਜ ਮੰਤਰੀ ਅਤੇ ਭੋਪਾਲ ਦੱਖਣੀ ਤੋਂ ਕਾਂਗਰਸ ਵਿਧਾਇਕ ਨੇ ਅਗਨੀਹੋਤਰੀ ਨੂੰ ਆਪਣੀ ਟਿੱਪਣੀ ਲਈ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, “ਰਾਜਧਾਨੀ ਭੋਪਾਲ ਦੀ ਪਛਾਣ ਰਾਜਾ ਭੋਜ ਦੀ ਸੱਭਿਆਚਾਰਕ ਵਿਰਾਸਤ, ਭਾਰਤ ਭਵਨ, ਇਸਦੀ ਕਲਾ ਅਤੇ ਸੱਭਿਆਚਾਰ ਨਾਲ ਹੁੰਦੀ ਹੈ। ਭੋਪਾਲ ਦੇ ਲੋਕਾਂ ਲਈ ਸਮਲਿੰਗੀ ਵਰਗੇ ਸ਼ਬਦਾਂ ਦੀ ਵਰਤੋਂ ਕਰਕੇ ਦੇਸ਼ ਦੇ ਕੇਂਦਰ ਮੱਧ ਪ੍ਰਦੇਸ਼ ਦੇ ਖਿਲਾਫ ਇੱਕ ਨਾ ਮੁਆਫ਼ੀਯੋਗ ਅਪਰਾਧ ਕੀਤਾ ਗਿਆ ਹੈ... ਵਿਵੇਕ ਅਗਨੀਹੋਤਰੀ ਨੂੰ ਇਸ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।ਕਾਂਗਰਸ ਦੇ ਪ੍ਰਦੇਸ਼ ਬੁਲਾਰੇ ਕੇ ਕੇ ਮਿਸ਼ਰਾ ਨੇ ਕਿਹਾ, “ ਝੀਲਾਂ ਦੀ ਨਗਰੀ, ਸਾਡੀ ਖੂਬਸੂਰਤ ਰਾਜਧਾਨੀ ਭੋਪਾਲ ਨੂੰ "ਸਮਲਿੰਗੀਆਂ ਦੀ ਪਛਾਣ" ਕਹਿਣ ਵਰਗੇ ਗੰਭੀਰ ਦੁਰਵਿਵਹਾਰ ਲਈ ਵਿਵੇਕ ਅਗਨੀਹੋਤਰੀ ਦੇ ਖਿਲਾਫ ਕਾਰਵਾਈ ਲਈ ਹੁਣ ਤੱਕ ਕੋਈ ਵੀ ਬਹਾਦਰ ਸਰਕਾਰੀ ਨੁਮਾਇੰਦਾ ਅੱਗੇ ਨਹੀਂ ਆਇਆ। ਇਸ ਨੂੰ ਕਿਹਾ ਜਾਂਦਾ ਹੈ ਸਿਆਸੀ ਖਲਾਅ ।” ਮਿਸ਼ਰਾ ਨੇ ਰਾਜ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਤੋਂ ਅਗਨੀਹੋਤਰੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ।

25 ਲੱਖ ਭੋਪਾਲੀਆਂ ਦਾ ਅਪਮਾਨ - ਕਾਂਗਰਸ ਮੀਡੀਆ ਸੈੱਲ ਦੇ ਮੀਤ ਪ੍ਰਧਾਨ 
ਪ੍ਰਦੇਸ਼ ਕਾਂਗਰਸ ਦੇ ਮੀਡੀਆ ਕੋਆਰਡੀਨੇਟਰ ਨਰਿੰਦਰ ਸਲੂਜਾ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਲੋਕਾਂ ਦਾ ਖੁੱਲ੍ਹੇਆਮ ਮਜ਼ਾਕ ਉਡਾਉਣ ਵਾਲੇ, ਭੋਪਾਲ ਦੀ ਪਛਾਣ ਨੂੰ ਸਮਲਿੰਗੀ ਦੱਸ ਰਹੇ ਵਿਅਕਤੀ ਨੂੰ ਸੂਬਾ ਪ੍ਰਧਾਨ ਵੱਲੋਂ ਸ਼ਾਲ ਪਹਿਨਾ ਕੇ, ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਹੋ ਸਕਦਾ ਹੈ ਕਿ ਉਹ ਵੀ ਉਸ ਦੀ ਰਾਏ ਨਾਲ ਸਹਿਮਤ ਹੋਵੇਗਾ... ਹਿੰਮਤ ਦਿਖਾਉਂਦੇ ਹੋਏ, ਮਿਲਣ ਤੋਂ ਇਨਕਾਰ ਕਰਦੇ ਹੋਏ, ਮੁਆਫੀ ਮੰਗਵਾਉਂਦੇ।'' ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐੱਨ.ਐੱਸ.ਯੂ.ਆਈ.) ਦੀ ਭੋਪਾਲ ਇਕਾਈ ਦੇ ਪ੍ਰਧਾਨ ਅਭਿਮਨਿਊ ਤਿਵਾੜੀ ਦੀ ਅਗਵਾਈ ਹੇਠ ਕਾਰਕੁਨਾਂ ਨੇ ਅਗਨੀਹੋਤਰੀ ਦੇ ਪੋਸਟਰ ਸਾੜ ਦਿੱਤੇ ਅਤੇ ਨੂੰ ਵਿਵਾਦਤ ਟਿੱਪਣੀ ਲਈ ਮੁਆਫੀ ਮੰਗਣ ਦੀ ਮੰਗ ਕੀਤੀ।

ਪ੍ਰਦੇਸ਼ ਕਾਂਗਰਸ ਮੀਡੀਆ ਸੈੱਲ ਦੇ ਉਪ-ਪ੍ਰਧਾਨ ਭੂਪੇਂਦਰ ਗੁਪਤਾ ਨੇ ਅਗਨੀਹੋਤਰੀ ਦੀ ਟਿੱਪਣੀ ਨੂੰ ਭੋਪਾਲ ਦੇ 25 ਲੱਖ ਨਿਵਾਸੀਆਂ ਲਈ ਅਪਮਾਨਜਨਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅਗਨੀਹੋਤਰੀ ਨੇ 24 ਘੰਟਿਆਂ ਦੇ ਅੰਦਰ ਅੰਦਰ ਭੋਪਾਲ ਵਾਸੀਆਂ ਤੋਂ ਮੁਆਫੀ ਨਾ ਮੰਗੀ ਤਾਂ ਉਨ੍ਹਾਂ ਖਿਲਾਫ ਧਰਨਾ ਜਾਰੀ ਰਹੇਗਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਟਾਪ ਹੈਡਲਾਈਨ

Punjabi Singer: ਪੰਜਾਬੀ ਗਾਇਕ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ, ਜਾਣੋ ਕਿਉਂ ਬਣਿਆ ਡਰ ਦਾ ਮਾਹੌਲ?
ਪੰਜਾਬੀ ਗਾਇਕ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ, ਜਾਣੋ ਕਿਉਂ ਬਣਿਆ ਡਰ ਦਾ ਮਾਹੌਲ?
Singer Passed Away: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦੀ ਭਰੀ ਜਵਾਨੀ ਚ ਮੌਤ, ਘਰ 'ਚ ਲਏ ਆਖਰੀ ਸਾਹ..
ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦੀ ਭਰੀ ਜਵਾਨੀ ਚ ਮੌਤ, ਘਰ 'ਚ ਲਏ ਆਖਰੀ ਸਾਹ..
Artist Passed Away: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਕਲਾਕਾਰ ਦੀ ਭਰੀ ਜਵਾਨੀ 'ਚ ਮੌਤ, ਸੌਂਦੇ ਸਮੇਂ ਆਇਆ ਹਾਰਟ ਅਟੈਕ; ਸਦਮੇ 'ਚ ਪ੍ਰਸ਼ੰਸਕ...
ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਕਲਾਕਾਰ ਦੀ ਭਰੀ ਜਵਾਨੀ 'ਚ ਮੌਤ, ਸੌਂਦੇ ਸਮੇਂ ਆਇਆ ਹਾਰਟ ਅਟੈਕ; ਸਦਮੇ 'ਚ ਪ੍ਰਸ਼ੰਸਕ...
SAD News: ਮਨੋਰੰਜਨ ਜਗਤ ਅਤੇ ਸੱਭਿਆਚਾਰਕ ਵਿਰਾਸਤ ਨੂੰ ਵੱਡਾ ਘਾਟਾ, ਮਸ਼ਹੂਰ ਸ਼ਖਸ਼ੀਅਤ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
ਮਨੋਰੰਜਨ ਜਗਤ ਅਤੇ ਸੱਭਿਆਚਾਰਕ ਵਿਰਾਸਤ ਨੂੰ ਵੱਡਾ ਘਾਟਾ, ਮਸ਼ਹੂਰ ਸ਼ਖਸ਼ੀਅਤ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਕਾਂਗਰਸ ਹਾਈਕਮਾਨ ਵੱਲੋਂ ਸੀਨੀਅਰ ਆਗੂ ਖਿਲਾਫ ਐਕਸ਼ਨ ਮਗਰੋਂ ਹੁਣ FIR ਦਰਜ, ਲੱਗੇ ਗੰਭੀਰ ਦੋਸ਼, ਜਾਣੋ ਪੂਰਾ ਮਾਮਲਾ...
ਪੰਜਾਬ ਕਾਂਗਰਸ ਹਾਈਕਮਾਨ ਵੱਲੋਂ ਸੀਨੀਅਰ ਆਗੂ ਖਿਲਾਫ ਐਕਸ਼ਨ ਮਗਰੋਂ ਹੁਣ FIR ਦਰਜ, ਲੱਗੇ ਗੰਭੀਰ ਦੋਸ਼, ਜਾਣੋ ਪੂਰਾ ਮਾਮਲਾ...
Punjab News: ਪੰਜਾਬ ਤੋਂ ਵੱਡੀ ਖਬਰ, ਵਾਹਨਾਂ 'ਚ ਹਥਿਆਰ ਰੱਖਣ 'ਤੇ ਲੱਗੀ ਰੋਕ, ਇਸ ਜ਼ਿਲ੍ਹੇ 'ਚ ਪੁਲਿਸ ਕਮਿਸ਼ਨਰ ਨੇ ਨਵੇਂ ਹੁਕਮ ਜਾਰੀ ਕੀਤੇ...
ਪੰਜਾਬ ਤੋਂ ਵੱਡੀ ਖਬਰ, ਵਾਹਨਾਂ 'ਚ ਹਥਿਆਰ ਰੱਖਣ 'ਤੇ ਲੱਗੀ ਰੋਕ, ਇਸ ਜ਼ਿਲ੍ਹੇ 'ਚ ਪੁਲਿਸ ਕਮਿਸ਼ਨਰ ਨੇ ਨਵੇਂ ਹੁਕਮ ਜਾਰੀ ਕੀਤੇ...
Police Officer Suspended: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਸਬ-ਇੰਸਪੈਕਟਰ ਨੂੰ ਕੀਤਾ ਗਿਆ ਸਸਪੈਂਡ, ਤਸਕਰੀ ਦੇ ਦੋਸ਼ੀ ਕੋਲੋਂ...
ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਸਬ-ਇੰਸਪੈਕਟਰ ਨੂੰ ਕੀਤਾ ਗਿਆ ਸਸਪੈਂਡ, ਤਸਕਰੀ ਦੇ ਦੋਸ਼ੀ ਕੋਲੋਂ...
Political News: ਸਿਆਸੀ ਜਗਤ ਤੋਂ ਵੱਡੀ ਖਬਰ, ਗ੍ਰਹਿ ਮੰਤਰੀ ਸ਼ਾਹ ਦੇ ਦੌਰੇ ਤੋਂ ਪਹਿਲਾਂ 22 ਆਗੂ ਹਿਰਾਸਤ 'ਚ ਲਏ ਗਏ, ਲਗਭਗ 1300 ਪੁਲਿਸ ਮੁਲਾਜ਼ਮਾਂ ਨੇ ਘੇਰਿਆ ਇਲਾਕਾ...
ਸਿਆਸੀ ਜਗਤ ਤੋਂ ਵੱਡੀ ਖਬਰ, ਗ੍ਰਹਿ ਮੰਤਰੀ ਸ਼ਾਹ ਦੇ ਦੌਰੇ ਤੋਂ ਪਹਿਲਾਂ 22 ਆਗੂ ਹਿਰਾਸਤ 'ਚ ਲਏ ਗਏ, ਲਗਭਗ 1300 ਪੁਲਿਸ ਮੁਲਾਜ਼ਮਾਂ ਨੇ ਘੇਰਿਆ ਇਲਾਕਾ...
ਪੰਜਾਬ 'ਚ ਕਈ SHO's ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਪੜ੍ਹੋ ਪੂਰੀ ਲਿਸਟ
ਪੰਜਾਬ 'ਚ ਕਈ SHO's ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਪੜ੍ਹੋ ਪੂਰੀ ਲਿਸਟ
ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਨੂੰ ਦੀਵਾਲੀ 'ਤੇ ਨਹੀਂ ਮਿਲੇਗੀ ਛੁੱਟੀ, ਲੱਗੀ ਰੋਕ; ਜਾਣੋ ਵਜ੍ਹਾ
ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਨੂੰ ਦੀਵਾਲੀ 'ਤੇ ਨਹੀਂ ਮਿਲੇਗੀ ਛੁੱਟੀ, ਲੱਗੀ ਰੋਕ; ਜਾਣੋ ਵਜ੍ਹਾ
ਝੋਟਾ ਦੇ ਪੋਸਟਮਾਰਟਮ ਦੇ ਲਈ ਮੰਨਿਆ ਪਰਿਵਾਰ, CM-DGP ਦੇ ਅਸਤੀਫੇ ਨੂੰ ਛੱਡ ਕੇ ਬਾਕੀਆਂ ਸਾਰੀਆਂ ਮੰਗਾਂ ਮੰਨੀਆਂ; ਕਦੋਂ ਹੋਵੇਗਾ ਅੰਤਿਮ ਸਸਕਾਰ
ਝੋਟਾ ਦੇ ਪੋਸਟਮਾਰਟਮ ਦੇ ਲਈ ਮੰਨਿਆ ਪਰਿਵਾਰ, CM-DGP ਦੇ ਅਸਤੀਫੇ ਨੂੰ ਛੱਡ ਕੇ ਬਾਕੀਆਂ ਸਾਰੀਆਂ ਮੰਗਾਂ ਮੰਨੀਆਂ; ਕਦੋਂ ਹੋਵੇਗਾ ਅੰਤਿਮ ਸਸਕਾਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਨਵੰਬਰ 2026
Embed widget