ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅਰਸੇ ਬਾਅਦ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਨੇ ਸਟੇਜ ਕੀਤਾ ਸ਼ੇਅਰ, ਵੀਡੀਓ ਹੈ ਰਹੀ ਵਾਇਰਲ
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਾਲੇ ਚੱਲ ਰਹੀ ਤਕਰਾਰ ਹੁਣ ਘੱਟਦੀ ਜਾਪਦੀ ਹੈ। ਹਾਲ ਹੀ ਵਿੱਚ, ਦੋਵੇਂ ਇੱਕ ਫੰਕਸ਼ਨ ਵਿੱਚ ਨਜ਼ਰ ਆਏ। ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
![ਅਰਸੇ ਬਾਅਦ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਨੇ ਸਟੇਜ ਕੀਤਾ ਸ਼ੇਅਰ, ਵੀਡੀਓ ਹੈ ਰਹੀ ਵਾਇਰਲ When Kapil Sharma Reunited With Sunil Grover At A Wedding ਅਰਸੇ ਬਾਅਦ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਨੇ ਸਟੇਜ ਕੀਤਾ ਸ਼ੇਅਰ, ਵੀਡੀਓ ਹੈ ਰਹੀ ਵਾਇਰਲ](https://static.abplive.com/wp-content/uploads/sites/5/2020/03/14212421/Kapil-and-Sunil.jpg?impolicy=abp_cdn&imwidth=1200&height=675)
ਮੁੰਬਈ: ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਕਾਰ ਤਲਖ਼ੀ ਘੱਟ ਹੁੰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਦੋਵੇਂ ਇੱਕ ਫੰਕਸ਼ਨ 'ਚ ਇਕੱਠੇ ਨਜ਼ਰ ਆਏ। ਇਸ ਫੰਕਸ਼ਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਦੋਵੇਂ ਕਾਫੀ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕਪਿਲ ਅਤੇ ਸੁਨੀਲ ਗਰੋਵਰ ਪੁਰਾਣੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਭੁੱਲ ਗਏ ਹਨ।
ਕਪਿਲ ਸ਼ਰਮਾ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿੱਚ ਸੁਨੀਲ ਗਰੋਵਰ ਇਕੱਠੇ ਨਜ਼ਰ ਆ ਰਹੇ ਹਨ। ਇਹ ਵੀਡੀਓ ਕਪਿਲ ਦੇ ਕਰੀਬੀ ਦੋਸਤ ਦੇ ਵਿਆਹ ਦੀ ਹੈ। ਇਸ ਵੀਡੀਓ 'ਚ ਗਾਇਕ ਮੀਕਾ ਸਿੰਘ ਵੀ ਨਜ਼ਰ ਆ ਰਹੇ ਹਨ। ਮੀਕਾ 'ਆਈ ਮੇਰੀ ਜ਼ੋਹਰਾ ਜਬੀਨ' ਗਾ ਰਹੇ ਹਨ। ਇਸ ਵੀਡੀਓ ਵਿੱਚ ਕਪਿਲ ਸੁਰ ਨਾਲ ਸੁਰ ਵੀ ਜੋੜ ਰਹੇ ਹਨ, ਖਾਸ ਗੱਲ ਇਹ ਹੈ ਕਿ ਸੁਨੀਲ ਵੀ ਕਪਿਲ ਦਾ ਸਮਰਥਨ ਕਰਦੇ ਦਿਖਾਈ ਦੇ ਰਹੇ ਹਨ।
ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੀ ਕਾਮੇਡੀ ਟਿਉਨਿੰਗ ਗਜਬ ਹੈ। ਕਪਿਲ ਸ਼ਰਮਾ ਸ਼ੋਅ ਦੇ ਫੈਨਸ ਨੂੰ ਅਜੇ ਵੀ ਸੁਨੀਲ ਗਰੋਵਰ ਦਾ 'ਗੁਥੀ' ਕਿਰਦਾਰ ਯਾਦ ਹੈ। ਦੋਵਾਂ ਨੂੰ ਇਕੱਠੇ ਵੇਖਣ ਦੀ ਇੱਛਾ ਦਰਸ਼ਕਾਂ 'ਚ ਹਮੇਸ਼ਾ ਸੀ। ਦੋਵਾਂ 'ਚ ਜੋ ਵੀ ਮਤਭੇਦ ਹਨ, ਉਹ ਬਹੁਤ ਹੱਦ ਤਕ ਦੂਰ ਹੋ ਗਏ ਹਨ। ਇਸੇ ਕਰਕੇ ਦੋਵੇਂ ਕਾਫੀ ਸਮੇਂ ਬਾਅਦ ਇਕੋ ਪਲੇਟਫਾਰਮ 'ਤੇ ਇਕੱਠੇ ਦਿਖਾਈ ਦਿੱਤੇ।
" ਪਾਜੀ, ਇਹ ਇੱਕ ਬਹੁਤ ਹੀ ਖ਼ਾਸ ਅਤੇ ਖੂਬਸੂਰਤ ਸ਼ਾਮ ਸੀ। ਸਾਰੇ ਪਿਆਰ ਲਈ ਧੰਨਵਾਦ। ਕੁਮਾਰੀਆ ਪਰਿਵਾਰ ਨੂੰ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ। "
-ਕਪਿਲ ਸ਼ਰਮਾ
ਇਸ ਵੀਡੀਓ 'ਤੇ ਟਿੱਪਣੀ ਕਰਦਿਆਂ ਸੁਨੀਲ ਗਰੋਵਰ ਨੇ ਲਿਖਿਆ- 'ਇਹ ਸੱਚਮੁੱਚ ਖ਼ਾਸ ਦਿਨ ਹੈ। ਵਰੁਣ, ਕਨਿਕਾ ਅਤੇ ਸਾਰੇ ਪਰਿਵਾਰ ਨੂੰ ਵਧਾਈ। ਬਹੁਤ ਸਾਰੇ ਪਿਆਰ ਅਤੇ ਧੰਨਵਾਦ।"
![ਅਰਸੇ ਬਾਅਦ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਨੇ ਸਟੇਜ ਕੀਤਾ ਸ਼ੇਅਰ, ਵੀਡੀਓ ਹੈ ਰਹੀ ਵਾਇਰਲ](https://static.abplive.com/wp-content/uploads/sites/5/2020/03/14212102/Kapil-and-Sunil-1.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)