![ABP Premium](https://cdn.abplive.com/imagebank/Premium-ad-Icon.png)
ਜਦੋਂ ਸ਼ੋਅ ਦੌਰਾਨ Bharti Singh ਨੂੰ ਗਲਤ ਤਰੀਕੇ ਨਾਲ ਛੂਹੰਦੇ ਸੀ ਲੋਕ! ਸਾਲਾਂ ਬਾਅਦ ਬਿਆਨ ਕੀਤਾ ਦਰਦ
ਭਾਰਤੀ ਸਿੰਘ ਨੇ ਮਨੀਸ਼ ਪਾਲ ਨਾਲ ਇੱਕ ਇੰਟਰਵਿਊ ਦੌਰਾਨ ਜ਼ਿੰਦਗੀ ਨਾਲ ਜੁੜੇ ਕਈ ਕਿੱਸਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸ਼ੋਅ ਲਈ ਜਾਂਦੀ ਸੀ ਤਾਂ ਲੋਕ ਉਸਨੂੰ ਗਲਤ ਤਰੀਕੇ ਨਾਲ ਛੂਹੰਦੇ ਸਨ।
![ਜਦੋਂ ਸ਼ੋਅ ਦੌਰਾਨ Bharti Singh ਨੂੰ ਗਲਤ ਤਰੀਕੇ ਨਾਲ ਛੂਹੰਦੇ ਸੀ ਲੋਕ! ਸਾਲਾਂ ਬਾਅਦ ਬਿਆਨ ਕੀਤਾ ਦਰਦ When people touched Bharti Singh in the wrong way during the show! Pain described years later ਜਦੋਂ ਸ਼ੋਅ ਦੌਰਾਨ Bharti Singh ਨੂੰ ਗਲਤ ਤਰੀਕੇ ਨਾਲ ਛੂਹੰਦੇ ਸੀ ਲੋਕ! ਸਾਲਾਂ ਬਾਅਦ ਬਿਆਨ ਕੀਤਾ ਦਰਦ](https://feeds.abplive.com/onecms/images/uploaded-images/2021/07/16/549870d8e59b01d249e97f0efbc44ab4_original.jpg?impolicy=abp_cdn&imwidth=1200&height=675)
ਭਾਰਤੀ ਸਿੰਘ दे ਸੰਘਰਸ਼ ਦੀ ਕਹਾਣੀ ਤੋਂ ਅਸੀਂ ਸਾਰੇ ਚੰਗੀ ਤਰ੍ਹਾਂ ਜਾਣੂ ਹਾਂ। ਬਹੁਤ ਸਾਰੀਆਂ ਮੁਸ਼ਕਲਾਂ ਨਾਲ ਜੂਝਣ ਤੋਂ ਬਾਅਦ, ਫਰਸ਼ ਤੋਂ ਅਰਸ਼ ਤੱਕ ਦੀ ਯਾਤਰਾ ਹਰੇਕ ਲਈ ਇੱਕ ਮਿਸਾਲ ਬਣ ਸਕਦੀ ਹੈ। ਇਸ ਦੇ ਨਾਲ ਹੀ ਸਾਲਾਂ ਬਾਅਦ, ਭਾਰਤੀ ਨੇ ਆਪਣੀ ਜ਼ਿੰਦਗੀ ਬਾਰੇ ਬਹੁਤ ਕੁਝ ਰਿਵੀਲ ਕੀਤਾ ਹੈ। ਆਪਣੇ ਪਿਤਾ ਤੋਂ ਲੈ ਕੇ ਆਪਣੇ ਕਰੀਅਰ ਤੱਕ, ਉਸ ਨੇ ਗੱਲ ਕੀਤੀ ਅਤੇ ਹੁਣ ਬਹੁਤ ਸਾਰੀਆਂ ਅਣਸੁਣੀਆਂ ਗੱਲਾਂ ਸਾਹਮਣੇ ਆਈਆਂ ਹਨ। ਭਾਰਤੀ ਸਿੰਘ ਨੇ ਦੱਸਿਆ ਕਿ ਆਪਣੇ ਕੈਰੀਅਰ ਦੀ ਸ਼ੁਰੂਆਤ 'ਚ ਉਹ ਆਪਣੀ ਮਾਂ ਨਾਲ ਸ਼ੋਅ ਲਈ ਜਾਂਦੀ ਸੀ ਅਤੇ ਇਸਦੇ ਪਿੱਛੇ ਇੱਕ ਖ਼ਾਸ ਕਾਰਨ ਸੀ। ਦਰਅਸਲ, ਸ਼ੋਅ ਦੌਰਾਨ ਲੋਕ ਉਸ ਨੂੰ ਗਲਤ ਤਰੀਕੇ ਨਾਲ ਛੂਹੰਦੇ ਸਨ।
ਭਾਰਤੀ ਸਿੰਘ ਨੇ ਮਨੀਸ਼ ਪਾਲ ਨਾਲ ਇੱਕ ਇੰਟਰਵਿਊ ਦੌਰਾਨ ਜ਼ਿੰਦਗੀ ਨਾਲ ਜੁੜੇ ਕਈ ਕਿੱਸਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸ਼ੋਅ ਲਈ ਜਾਂਦੀ ਸੀ ਤਾਂ ਲੋਕ ਉਸਨੂੰ ਗਲਤ ਤਰੀਕੇ ਨਾਲ ਛੂਹੰਦੇ ਸਨ। ਹਾਲਾਂਕਿ, ਉਸ ਸਮੇਂ ਇਹ ਸਮਝ ਨਹੀਂ ਆਇਆ। ਅਤੇ ਉਹ ਇਹ ਵੀ ਨਹੀਂ ਜਾਣਦੀ ਸੀ ਕਿ ਉਸ ਨਾਲ ਕੀ ਵਾਪਰਿਆ ਸੀ। ਫਿਰ ਉਹ ਹਰ ਸ਼ੋਅ ਵਿਚ ਆਪਣੀ ਮਾਂ ਨੂੰ ਲੈ ਕੇ ਜਾਣ ਲੱਗੀ। ਅਤੇ ਹਰ ਜਗ੍ਹਾ ਉਸਦੀ ਮਾਂ ਉਸਦੇ ਨਾਲ ਸੀ।
ਲੋਕ ਉਸ ਸਮੇਂ ਭਾਰਤੀ ਦੀ ਮਾਂ ਨੂੰ ਦਿਲਾਸਾ ਦਿੰਦੇ ਸਨ ਕਿ ਡਰੋ ਨਾ, ਉਹ ਭਾਰਤੀ ਦੀ ਦੇਖਭਾਲ ਕਰਨਗੇ। ਪਰ ਉਸ ਸਮੇਂ ਭਾਰਤੀ ਨੂੰ ਅਜਿਹੀਆਂ ਚੀਜ਼ਾਂ ਬਾਰੇ ਘੱਟ ਜਾਣਕਾਰੀ ਸੀ ਅਤੇ ਉਹ ਨਹੀਂ ਜਾਣਦੀ ਸੀ ਕਿ ਕੌਣ ਉਸ ਨੂੰ ਕਿਸ ਮਨਸ਼ਾ ਨਾਲ ਛੂਹ ਰਿਹਾ ਸੀ। ਇਸਦੇ ਨਾਲ ਹੀ, ਭਾਰਤੀ ਨੇ ਕਿਹਾ - “ਉਹ ਕੋਆਰਡੀਨੇਟਰ ਜੋ ਪੈਸੇ ਦਿੰਦੇ ਸੀ, ਹ ਕਮਰ 'ਤੇ ਹੱਥ ਰੱਖਦੇ ਸੀ। ਮੈਨੂੰ ਪਤਾ ਹੈ ਕਿ ਇਹ ਚੰਗੀ ਫੀਲਿੰਗ ਨਹੀਂ ਹੁੰਦੀ ਹੈ।"
ਭਾਰਤੀ ਸਿੰਘ ਨੇ ਇਸ ਇੰਟਰਵਿਊ ਵਿਚ ਅੱਗੇ ਕਿਹਾ ਕਿ ਉਹ ਪਹਿਲਾਂ ਬਹੁਤ ਮੂਰਖ ਸੀ ਕਿਉਂਕਿ ਉਹ ਇਨ੍ਹਾਂ ਗੱਲਾਂ ਨੂੰ ਨਹੀਂ ਸਮਝਦੀ ਸੀ। ਪਰ ਹੁਣ ਉਹ ਸਭ ਕੁਝ ਸਮਝ ਗਈ ਹੈ ਅਤੇ ਆਪਣੇ ਲਈ ਆਪਣੀ ਆਵਾਜ਼ ਵੀ ਬੁਲੰਦ ਕਰ ਸਕਦੀ ਹੈ. ਉਸਨੇ ਕਿਹਾ ਕਿ ਹੁਣ ਉਹ ਆਪਣੇ ਲਈ ਲੜ ਸਕਦੀ ਹੈ। ਹੁਣ ਉਹ ਹਿੰਮਤ ਉਸਦੇ ਅੰਦਰ ਆ ਗਈ ਹੈ ਕਿ ਹੁਣ ਉਹ ਲੋਕਾਂ ਨੂੰ ਪੁੱਛ ਸਕਦੀ ਹੈ ਕਿ ਉਹ ਕਿੱਥੇ ਅਤੇ ਕਿਸ ਚੀਜ਼ ਨੂੰ ਦੇਖ ਰਹੇ ਹਨ। ਉਹ ਹੁਣ ਆਪਣੇ ਲਈ ਆਪਣੀ ਆਵਾਜ਼ ਉਠਾ ਸਕਦੀ ਹੈ। ਪਰ ਪਹਿਲਾਂ ਅਜਿਹਾ ਨਹੀਂ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)