ਮੁੰਬਈ: ਸਲਮਾਨ ਖ਼ਾਨ ਨੇ ਜ਼ਿੰਦਗੀ ‘ਚ ਕਈ ਉਤਾਰ-ਚੜ੍ਹਾਅ ਦੇਖੇ ਹਨ। ਜਦੋਂ ਵੀ ਸਲਮਾਨ ਦੀ ਕੋਈ ਫ਼ਿਲਮ ਆਉਂਦੀ ਹੈ ਉਸ ਦੀ ਟਿਕਟਾਂ ਬਿਨਾਂ ਰੁਕੇ ਵਿਕਦੀਆਂ ਹਨ। ਅੱਜ ਬੇਸ਼ੱਕ ਸਲਮਾਨ ਕਿਸੇ ਤੋਂ ਘੱਟ ਨਹੀਂ ਅਤੇ ਬਾਲੀਵੁੱਡ ‘ਚ ਵੀ ਭਾਈਜਾਨ ਦੇ ਨਾਂਅ ਦਾ ਡੰਕਾ ਵੱਜਦਾ ਹੈ। ਪਰ ਇੱਕ ਸਮਾਂ ਅਜਿਹਾ ਵੀ ਸੀ ਜਦ ਸਲਮਾਨ ਦੀ ਇੱਕ ਤੋਂ ਬਾਅਦ ਇੱਕ ਫੋਟੋ ਫ਼ਿਲਮ ਫਲੌਪ ਹੋ ਰਹੀ ਸੀ।




ਉਸ ਸਮੇਂ ਸਲਮਾਨ ਦਾ ਕਰੀਅਰ ਡੁੱਬਣ ਕਿਨਾਰੇ ਹੀ ਸੀ ਕਿ ਉਨ੍ਹਾਂ ਨੂੰ ਆਪਣੇ ਪਿਤਾ ਸਲੀਮ ਨੇ ਇੱਕ ਸਲਾਹ ਦਿੱਤੀ ਜਿਸ ਤੋਂ ਬਾਅਦ ਸਲਮਾਨ ਨੇ ਇੱਕ ਵਾਰ ਫੇਰ ਸਖ਼ਤ ਮਿਹਨਤ ਕੀਤੀ ਅਤੇ ਨਤੀਜਾ ਤੁਹਾਡੇ ਸਾਹਮਣੇ ਹੈ। ਹੁਣ ਸਲਮਾਨ ਖ਼ਾਨ ਸਿਰਫ ਇੱਕ ਅਦਾਕਾਰ ਨਹੀਂ ਸਗੋਂ ਹਿੱਟ ਤੇ 100 ਕਰੋੜ ਦੀ ਕਮਾਈ ਕਰਨ ਵਾਲਾ ਬ੍ਰਾਂਡ ਬਣ ਗਿਆ ਹੈ। ਜੇਕਰ ਸਲੀਮ ਖ਼ਾਨ ਵੱਲੋਂ ਮਿਲੀ ਸਲਾਹ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਸਲਮਾਨ ਆਪਣੇ ਡਿੱਗਦੇ ਕਰੀਅਰ ਤੋਂ ਪਰੇਸ਼ਾਨ ਸੀ ਤਾਂ ਉਹ ਸਲੀਮ ਕੋਲ ਗਏ। ਸਲੀਮ ਨੇ ਉਨ੍ਹਾਂ ਨੂੰ ਕਿਹਾ ਕਿ ‘ਜੇਕਰ ਤੈਨੂੰ ਕੋਈ ਬਰਬਾਦ ਕਾ ਸਕਦਾ ਹੈ ਤਾਂ ਉਹ ਸਿਰਫ਼ ਤੂੰ ਖ਼ੁਦ ਹੈ।’



ਸਲੀਮ ਨੇ ਸਲਮਾਨ ਨੂੰ ਅੱਗੇ ਕਿਹਾ, ‘ਰੱਬ ਵੀ ਨਹੀਂ ਚਾਹੁੰਦਾ ਕਿ ਤੇਰੇ ਨਾਲ ਕੁਝ ਬੁਰਾ ਹੋਵੇ ਅਤੇ ਸਾਰਾ ਪਰਿਵਾਰ ਵੀ ਤੁਹਾਡੀ ਭਲਾਈ ਚਾਹੁੰਦਾ ਹੈ। ਤੁਹਾਡੇ ਫੈਨ ਅੱਜ ਵੀ ਤੈਨੂੰ ਪਿਆਰ ਕਰਦੇ ਹਨ, ਇਸ ਲਈ ਮੈਂ ਫੇਰ ਕਹਿ ਰਿਹਾ ਹੈ ਕਿ ਤੂੰ ਹੀ ਤੇਰੀ ਮਦਦ ਕਰ ਸਕਦਾ ਹੈ ਕੋਈ ਹੋਰ ਨਹੀਂ।’ ਇਹ ਗੱਲ ਸੀ ਜਿਸ ਨੇ ਸਲਮਾਨ ਨੂੰ ਇਥੇ ਤਕ ਪਹੁੰਚਣ ਦਾ ਮਕਸਦ ਦਿੱਤਾ ਅਤੇ ਇਸ ਗੱਲ ਨੂੰ ਪੂਰੇ ਤਰੀਕੇ ਨਾਲ ਸਮਝਣ ‘ਤ ਸਲਮਾਨ ਦੀ ਮਦਦ ਉਨ੍ਹਾਂ ਦੇ ਭਰਾ ਅਰਬਾਜ਼ ਖ਼ਾਨ ਨੇ ਕੀਤੀ।



ਪਾਪਾ ਦੀ ਸਲਾਹ ਮਿਲਣ ਤੋਂ ਕੁਝ ਦਿਨ ਬਾਅਦ ਸਲਮਾਨ ਨੂੰ ਅਰਬਾਜ਼ ਨੇ ਕਿਹਾ, ‘ਜੇਕਰ ਸ਼ੋਲੇ ਫ਼ਿਲਮ ਦੇ ਗੱਬਰ ਨੂੰ ਕੋਈ ਮਾਰ ਸਕਦਾ ਹੈ ਤਾਂ ਉਹ ਸਿਰਫ ਗੱਬਰ ਹੈ।’ ਇਸ ਤੋਂ ਬਾਅਦ ਸਲਮਾਨ ਨੂੰ ਸਾਰੀ ਗੱਲ ਸਮਝ ਆਈ ਅਤੇ ਉਨ੍ਹਾਂ ਨੇ ਆਪਣੇ ਆਪ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦੀ ਬਦੌਲਤ ਅੱਜ ਸਲਮਾਨ ਦਾ ਨਾਂਅ ਇੰਡਸਟਰੀ ‘ਚ ਚਲਦਾ ਹੈ। ਉਸ ਦੀ ਫਲੌਪ ਫ਼ਿਲਮ ਵੀ 100 ਕਰੋੜ ਦੀ ਕਮਾਈ ਆਰਾਮ ਨਾਲ ਕਰ ਲੈਂਦੀ ਹੈ।