ਜਲੰਧਰ: ਮਕਸੂਦਾਂ ਥਾਣੇ ਵਿੱਚ ਕੱਲ੍ਹ ਸ਼ਾਮ ਕਰੀਬ ਪੌਣੇ ਅੱਠ ਵਜੇ ਚਾਰ ਧਮਾਕੇ ਹੋਏ। ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਲੋਕਾਂ ਵਿੱਚ ਦਹਿਸ਼ਤ ਜ਼ਰੂਰ ਫੈਲ ਗਈ। ਪੁਲਿਸ ਨੂੰ ਹਾਲੇ ਤਕ ਧਮਾਕਿਆਂ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ। ਧਮਾਕੇ ਦੌਰਾਨ ਐਸਐਚਓ ਨੂੰ ਮਾਮੂਲੀ ਸੱਟ ਲੱਗੀ ਹੈ। ਗੰਭੀਰ ਜ਼ਖ਼ਮੀ ਇੱਕ ਮੁਲਾਜ਼ਮ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।


ਗ਼ੌਰਤਲਬ ਹੈ ਕਿ ਡੀਜੀਪੀ ਸੁਰੇਸ਼ ਅਰੋੜਾ ਪੁਲਿਸ ਖੇਡਾਂ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੱਲ੍ਹ ਜਲੰਧਰ ਪੁੱਜੇ ਹੋਏ ਸਨ। ਥਾਣੇ ਵਿੱਚ ਧਮਾਕਿਆਂ ਦਾ ਘਟਨਾ ਉਨ੍ਹਾਂ ਵੀ ਹਾਲਾਤ ਦਾ ਜਾਇਜ਼ਾ ਲਿਆ। ਡੀਜੀਪੀ ਸੁਰੇਸ਼ ਅਰੋੜਾ ਮੁਤਾਬਕ ਇਹ ਕਿਸੇ ਦੀ ਸ਼ਰਾਰਤ ਵੀ ਹੋ ਸਕਦੀ ਹੈ।

ਥਾਣੇ ਵਿੱਚ ਚਾਰੋਂ ਧਮਾਕੇ ਵੱਖ-ਵੱਖ ਥਾਈਂ ਹੋਏ। ਇੱਕ ਧਮਾਕਾ ਐਸਐਚਓ ਦੇ ਕਮਰੇ ਨਜ਼ਦੀਕ ਹੋਇਆ। ਇੱਕ ਥਾਣੇ ਦੇ ਗੇਟ ਕੋਲ ਤੇ ਦੋ ਨਜ਼ਦੀਕ ਦੀ ਕਿਸੇ ਹੋਰ ਥਾਂ ’ਤੇ ਹੋਏ। ਪਰ ਪੁਲਿਸ ਨੇ ਕਿਹਾ ਕਿ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕੀਤੀ ਜਾਏਗੀ। ਅੱਜ ਚੰਡੀਗੜ੍ਹ ਦੀ ਫੌਰੇਂਸਿਕ ਟੀਮ ਵੀ ਇਸ ਦੀ ਜਾਂਚ ਕਰੇਗੀ।