Arrest Kangana Ranaut ਇੰਟਰਨੈੱਟ 'ਤੇ ਕਿਉਂ ਕਰ ਰਿਹਾ ਟ੍ਰੈਂਡ
ਵਿਵਾਦਾਂ 'ਚ ਰਹਿਣਾ ਕੰਗਨਾ ਰਣੌਤ ਦਾ ਸ਼ੌਂਕ ਬਣ ਚੁੱਕਿਆ ਹੈ। ਇਸ ਸਮੇਂ ਕੰਗਨਾ ਦਾ ਇੱਕ ਵੀਡੀਓ ਜ਼ਬਰਦਸਤ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੰਗਨਾ ਨੂੰ ਉਨ੍ਹਾਂ ਦੇ ਮੁੰਬਈ ਵਾਲੇ ਆਫਿਸ ਦੇ ਬਾਹਰ ਦੇਖਿਆ ਗਿਆ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕੰਗਨਾ ਜ਼ਬਰਦਸਤ ਟ੍ਰੋਲ ਹੋ ਰਹੀ ਹੈ। ਉਹ ਆਪਣੇ ਆਫਿਸ ਦੇ ਬਾਹਰ ਬਿਨ੍ਹਾਂ ਮਾਸਕ ਦੇ ਘੁੰਮਦੀ ਨਜ਼ਰ ਆਈ।

ਜਦ ਸਾਰੇ ਲੋਕਾਂ ਨੇ ਮਾਸਕ ਪਾਇਆ ਹੋਇਆ ਸੀ ਤਾਂ ਸਿਰਫ ਕੰਗਨਾ ਨੂੰ ਹੀ ਦਿੱਕਤ ਸੀ ਮਾਸਕ ਨਾ ਪਾਉਣ ਦੀ। ਲੋਕ ਕਹਿ ਰਹੇ ਹਨ ਕਿ ਹੁਣ ਤਾਂ ਲੱਗਦਾ ਹੈ ਕਿ ਕੰਗਨਾ ਇਹ ਸਭ ਜਾਣ ਬੁਝ ਕੇ ਕਰਦੀ ਹੈ ਤਾਂ ਕਿ ਉਹ ਸੁਰਖੀਆਂ 'ਚ ਬਣੀ ਰਹੇ। ਕੰਗਨਾ ਦੀ ਇਸ ਹਰਕਤ ਤੋਂ ਬਾਅਦ ਉਸ ਨੂੰ ਇੰਟਰਨੈੱਟ 'ਤੇ ਰੱਜ ਕੇ ਟ੍ਰੋਲ ਕੀਤਾ ਜਾ ਰਿਹਾ ਹੈ।
ਕਈ ਯੂਜ਼ਰਸ ਦਾ ਤਾਂ ਇਹ ਵੀ ਕਹਿਣਾ ਹੈ ਕਿ ਕੰਗਨਾ ਰਣੌਤ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿਸੇ ਨੇ ਲਿਖਿਆ ਕਿ ਇਹ ਲੇਡੀ ਮਾਸਕ ਕਿਉਂ ਨਹੀਂ ਪਹਿਨਦੀ, sunglasses ਪਹਿਨਣਾ ਇਸ ਨੂੰ ਯਾਦ ਹੈ। ਹਾਲ ਹੀ ਵਿੱਚ ਅਦਾਕਾਰ ਵਿਕਰਾਂਤ ਮੈਸੀ ਦੇ ਖਿਲਾਫ ਗਲਤ ਕੁਮੈਂਟ ਕਰਕੇ ਵੀ ਕੰਗਨਾ ਰਣੌਤ ਚਰਚਾ ਦੇ ਵਿਚ ਰਹੀ ਹੈ।