ਪੜਚੋਲ ਕਰੋ
ਖੂਨ ਨਾਲ ਲੱਥਪਥ ਬਾਥਟੱਬ 'ਚ ਦਿਖੀ ਜ਼ਖ਼ਮੀ ਪਰੀਨੀਤੀ ਚੋਪੜਾ
ਬਾਲੀਵੁੱਡ ਐਕਟਰਸ ਪਰੀਨੀਤੀ ਚੋਪੜਾ ਦੀ ਅਗਲੀ ਫ਼ਿਲਮ ‘ਦ ਗਰਲ ਆਨ ਦ ਟ੍ਰੇਨ’ ਦਾ ਫਸਟ ਲੁੱਕ ਰਿਲੀਜ਼ ਹੋ ਗਿਆ ਹੈ। ਫਸਟ ਲੁੱਕ ‘ਚ ਸਿਰਫ ਪਰੀਨੀਤੀ ਚੋਪੜਾ ਦੀ ਫੋਟੋ ਹੈ, ਜਿਸ ‘ਚ ਉਹ ਕਾਫੀ ਇੰਨਟੈਂਸ ਨਜ਼ਰ ਆ ਰਹੀ ਹੈ।

ਮੁੰਬਈ: ਬਾਲੀਵੁੱਡ ਐਕਟਰਸ ਪਰੀਨੀਤੀ ਚੋਪੜਾ ਦੀ ਅਗਲੀ ਫ਼ਿਲਮ ‘ਦ ਗਰਲ ਆਨ ਦ ਟ੍ਰੇਨ’ ਦਾ ਫਸਟ ਲੁੱਕ ਰਿਲੀਜ਼ ਹੋ ਗਿਆ ਹੈ। ਫਸਟ ਲੁੱਕ ‘ਚ ਸਿਰਫ ਪਰੀਨੀਤੀ ਚੋਪੜਾ ਦੀ ਫੋਟੋ ਹੈ, ਜਿਸ ‘ਚ ਉਹ ਕਾਫੀ ਇੰਨਟੈਂਸ ਨਜ਼ਰ ਆ ਰਹੀ ਹੈ। ਇਹ ਫ਼ਿਲਮ ‘ਦ ਗਰਲ ਆਨ ਦ ਟ੍ਰੇਨ’ ਦਾ ਰੀਮੇਕ ਹੈ। ਇਸ ਦੀ ਫਸਟ ਲੁੱਕ ਦੀ ਸੋਸ਼ਲ ਮੀਡੀਆ ‘ਤੇ ਕਾਫੀ ਤਾਰੀਫ ਹੋ ਰਹੀ ਹੈ।
ਫਸਟ ਲੁੱਕ ਪੋਸਟ ‘ਚ ਨਜ਼ਰ ਆ ਰਿਹਾ ਹੈ ਕਿ ਪਰੀਨੀਤੀ ਚੋਪੜਾ ਇੱਕ ਬਾਥਟੱਬ ‘ਚ ਡਰੀ ਹੋਈ ਬੈਠੀ ਹੈ। ਉਸ ਦੇ ਸਿਰ ‘ਤੇ ਡੂੰਘੀ ਸੱਟ ਲੱਗੀ ਹੈ। ਉਸ ਦੇ ਪੂਰੇ ਸਰੀਰ ‘ਤੇ ਖੂਨ ਲੱਗਿਆ ਹੈ ਤੇ ਖੂਨ ਨਾਲ ਲਿਬੜੀ ਐਕਟਰ ਕਾਫੀ ਇੰਟੈਂਸ ਨਜ਼ਰ ਆ ਰਹੀ ਹੈ। ਫੋਟੋ ਨੂੰ ਵੇਖ ਲੱਗ ਰਿਹਾ ਹੈ ਕਿ ਉਹ ਬਾਥਟੱਬ ‘ਚ ਹਾਫ ਨਿਊਡ ਹੈ ਤੇ ਹਰ ਪਾਸੇ ਖੂਨ ਬਿਖਰਿਆ ਪਿਆ ਹੈ।
ਇਸ ਨੂੰ ਸ਼ੇਅਰ ਕਰਦੇ ਹੋਏ ਪਰੀਨੀਤੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ। ਯੂਜ਼ਰਸ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਫ਼ਿਲਮ ਦਾ ਇੰਤਜ਼ਾਰ ਕਰਨ ਦੀ ਗੱਲ ਕਰ ਰਹੇ ਹਨ। ਫ਼ਿਲਮ ਨੂੰ ਰਿਭੂ ਦਾਸਗੁਪਤਾ ਕਰ ਰਿਹਾ ਹੈ ਜਿਸ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ।
ਹੋਰ ਪੜ੍ਹੋ























