ਪੜਚੋਲ ਕਰੋ

ਅਦਾਕਾਰਾ ਪਾਇਲ ਰੋਹਤਗੀ ਦੇ ਯੈੱਸ ਬੈਂਕ 'ਚ ਫਸੇ 2 ਕਰੋੜ, ਕੈਂਸਰ ਤੋਂ ਪੀੜਤ ਪਿਤਾ

ਐਕਟਰਸ ਪਾਇਲ ਰੋਹਤਗੀ ਦੇ ਪਿਤਾ ਦਾ ਯੈੱਸ ਬੈਂਕ ਵਿੱਚ ਦੋ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਦੱਸ ਦੇਈਏ ਕਿ ਆਰਬੀਆਈ ਨੇ ਵੀਰਵਾਰ ਨੂੰ ਯੈੱਸ ਬੈਂਕ ਦੇ ਗਾਹਕਾਂ 'ਤੇ ਕੁਝ ਸੀਮਾਵਾਂ ਲਾਈਆਂ ਸੀ। ਇਸ ਤੋਂ ਬਾਅਦ ਯੈੱਸ ਬੈਂਕ ਦੇ ਗਾਹਕ ਹੁਣ ਹਰ ਮਹੀਨੇ ਸਿਰਫ 50 ਹਜ਼ਾਰ ਰੁਪਏ ਕਢਵਾ ਸਕਦੇ ਹਨ।

ਮੁੰਬਈ: ਆਰਬੀਆਈ ਵੱਲੋਂ ਵੀਰਵਾਰ ਸ਼ਾਮ ਨੂੰ ਕੀਤੇ ਗਏ ਐਲਾਨ ਤੋਂ ਬਾਅਦ ਦੇਸ਼ ਭਰ ਵਿੱਚ ਯੈੱਸ ਬੈਂਕ ਦੇ ਲੱਖਾਂ ਖਾਤਾਧਾਰਕ ਮੁਸੀਬਤ ਵਿੱਚ ਫਸ ਗਏ ਹਨ। ਅਜਿਹੀ ਸਥਿਤੀ ਵਿੱਚ ਫ਼ਿਲਮ ਤੇ ਟੀਵੀ ਅਦਾਕਾਰਾ ਪਾਇਲ ਰੋਹਤਗੀ ਦਾ ਪਿਤਾ ਸ਼ਸ਼ਾਂਕ ਰੋਹਤਗੀ ਵੀ ਇਸ ਦਾ ਸ਼ਿਕਾਰ ਹੋ ਗਏ ਹਨ। ਅਹਿਮਦਾਬਾਦ ਦੇ ਸੁਭਾਸ਼ ਚੌਕ ਯੈੱਸ ਬੈਂਕ ਦੀ ਬ੍ਰਾਂਚ ਵਿੱਚ ਤਕਰੀਬਨ ਦੋ ਕਰੋੜ ਰੁਪਏ ਫਸ ਗਏ ਹਨ। ਅਹਿਮਦਾਬਾਦ ''ਏਬੀਪੀ ਨਿਊਜ਼' ਨਾਲ ਗੱਲ ਕਰਦਿਆਂ ਪਾਇਲ ਨੇ ਦੱਸਿਆ ਕਿ ਉਸ ਦੇ ਪਿਤਾ ਨੇ 11 ਸਾਲ ਪਹਿਲਾਂ ਗੁੜਗਾਓ 'ਚ ਯੈੱਸ ਬੈਂਕ ਵਿੱਚ ਅਕਾਉਂਟ ਖੁੱਲ੍ਹਵਾਇਆ ਸੀ ਤੇ ਸੱਤ ਸਾਲ ਪਹਿਲਾਂ ਇਸ ਨੂੰ ਅਹਿਮਦਾਬਾਦ 'ਚ ਟ੍ਰਾਂਸਫਰ ਕਰਵਾ ਲਿਆ ਸੀ। ਰਿਟਾਇਰਮੈਂਟ ਤੋਂ ਬਾਅਦ ਅਹਿਮਦਾਬਾਦ 'ਚ ਰਹਿਣ ਵਾਲਾ 70 ਸਾਲਾ ਸ਼ਸ਼ਾਂਕ ਰੋਹਤਗੀ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਤੇ ਹੋਰ ਗੰਭੀਰ ਬਿਮਾਰੀਆਂ ਨਾਲ ਜੂਝ ਰਿਹਾ ਹੈ। ਪਾਇਲ ਨੇ ਦੱਸਿਆ ਕਿ ਯੈੱਸ ਬੈਂਕ ਦੇ ਸੰਕਟ ਦੀ ਖ਼ਬਰ ਸੁਣਨ ਤੋਂ ਬਾਅਦ ਉਹ ਹੋਰ ਜ਼ਿਆਦਾ ਨਾਖੁਸ਼ ਹੋ ਗਏ। ਹੁਣ ਠੀਕ ਤਰ੍ਹਾਂ ਇਲਾਜ ਕਰਾਉਣ ਦਾ ਸੰਕਟ ਉਸ ਦੇ ਸਾਹਮਣੇ ਖੜ੍ਹਾ ਹੋ ਗਿਆ ਹੈ। ਅਦਾਕਾਰਾ ਪਾਇਲ ਰੋਹਤਗੀ ਦੇ ਯੈੱਸ ਬੈਂਕ 'ਚ ਫਸੇ 2 ਕਰੋੜ, ਕੈਂਸਰ ਤੋਂ ਪੀੜਤ ਪਿਤਾ ਪਾਇਲ ਰੋਹਤਗੀ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਕੱਲ੍ਹ ਉਸ ਨੇ ਤੇ ਉਸ ਦੇ ਪਿਤਾ ਨੇ ਬੈਂਕ ਤੋਂ ਸਾਰੀ ਰਕਮ ਕਢਵਾਉਣ ਤੇ ਇਸ ਨੂੰ ਕਿਸੇ ਹੋਰ ਬੈਂਕ ਵਿੱਚ ਜਮ੍ਹਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਤੇ ਬੈਂਕ ਅਧਿਕਾਰੀਆਂ ਨੇ ਅੱਜ ਸਵੇਰੇ ਉਨ੍ਹਾਂ ਦੀ ਜਮ੍ਹਾਂ ਰਾਸ਼ੀ ਨਾਲ ਸਬੰਧਤ ਚੈੱਕ ਦੇਣ ਦਾ ਭਰੋਸਾ ਦਿੱਤਾ ਸੀ। ਪਾਇਲ ਦਾ ਕਹਿਣਾ ਹੈ ਕਿ ਅੱਜ ਉਹ ਯੈੱਸ ਬੈਂਕ ਗਏ ਤੇ ਚੈੱਕ ਮਿਲਣ ਤੋਂ ਪਹਿਲਾਂ ਆਰਬੀਆਈ ਵੱਲੋਂ ਕੱਲ੍ਹ ਸ਼ਾਮ ਕੀਤੇ ਐਲਾਨ ਨੇ ਉਸ ਨੂੰ ਤੇ ਉਸ ਦੇ ਪਿਤਾ ਨੂੰ ਹੈਰਾਨ ਕਰ ਦਿੱਤਾ ਸੀ। ਅਹਿਮ ਗੱਲ ਇਹ ਹੈ ਕਿ ਯੈੱਸ ਬੈਂਕ ਦੇ ਸੰਕਟ ਦੀ ਖ਼ਬਰ ਤੋਂ ਬਾਅਦ ਪਾਇਲ ਨੇ ਕੱਲ੍ਹ ਸ਼ਾਮ ਆਪਣੇ ਪਿਤਾ ਦੇ ਪੈਸੇ ਦੇ ਫਸਣ ਦੇ ਸੰਬੰਧ ਵਿੱਚ ਇੱਕ ਟਵੀਟ ਕੀਤਾ ਸੀ, ਜਿਸ ਵਿੱਚ ਉਸਨੇ ਗ੍ਰਹਿ ਮੰਤਰਾਲੇ ਨੂੰ ਪ੍ਰਧਾਨ ਮੰਤਰੀ ਦਫਤਰ ਨੂੰ ਵੀ ਟੈਗ ਕੀਤਾ ਸੀ ਤੇ ਦੋਵਾਂ ਦੀ ਮਦਦ ਕਰਨ ਦੀ ਅਪੀਲ ਕੀਤੀ।

ਟਾਪ ਹੈਡਲਾਈਨ

Bharti Singh ਤੀਜੀ ਵਾਰ ਬਣੇਗੀ ਮਾਂ ? ਬੇਬੀ ਬੰਪ ਦੇਖ ਲੋਕ ਰਹਿ ਗਏ ਹੈਰਾਨ, ਫਿਰ ਸਾਹਮਣੇ ਆਇਆ ਸੱਚ
Bharti Singh ਤੀਜੀ ਵਾਰ ਬਣੇਗੀ ਮਾਂ ? ਬੇਬੀ ਬੰਪ ਦੇਖ ਲੋਕ ਰਹਿ ਗਏ ਹੈਰਾਨ, ਫਿਰ ਸਾਹਮਣੇ ਆਇਆ ਸੱਚ
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਸੰਮਨ ਕੀਤਾ ਜਾਰੀ; ਜਾਣੋ ਪੂਰਾ ਮਾਮਲਾ
ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਸੰਮਨ ਕੀਤਾ ਜਾਰੀ; ਜਾਣੋ ਪੂਰਾ ਮਾਮਲਾ
Artist Death: ਮਸ਼ਹੂਰ ਕਲਾਕਾਰ ਦੀ ਭਰੀ ਜਵਾਨੀ 'ਚ ਮੌਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
Artist Death: ਮਸ਼ਹੂਰ ਕਲਾਕਾਰ ਦੀ ਭਰੀ ਜਵਾਨੀ 'ਚ ਮੌਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Sangrur News : ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਭਲਕੇ ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ
Sangrur News : ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਭਲਕੇ ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ
ATM ਤੋਂ ਪੈਸੇ ਨਹੀਂ ਨਿਕਲੇ, ਪਰ ਖਾਤੇ 'ਚੋਂ ਕੱਟ ਗਏ? ਅਦਾਲਤ ਨੇ ਗਾਹਕ ਨੂੰ ਦਿੱਤਾ ਵੱਡਾ ਮੁਆਵਜ਼ਾ
ATM ਤੋਂ ਪੈਸੇ ਨਹੀਂ ਨਿਕਲੇ, ਪਰ ਖਾਤੇ 'ਚੋਂ ਕੱਟ ਗਏ? ਅਦਾਲਤ ਨੇ ਗਾਹਕ ਨੂੰ ਦਿੱਤਾ ਵੱਡਾ ਮੁਆਵਜ਼ਾ
Embed widget