ਹੋਰਰ ਕਾਮੇਡੀ ਫ਼ਿਲਮ 'ਪਤਾਲਪਾਨੀ' ਲੈ ਕਿ ਆ ਰਹੀ ਜ਼ਰੀਨ ਖਾਨ
ਜ਼ਰੀਨ ਖਾਨ ਜਲਦ ਹੋਰਰ ਕਾਮੇਡੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ।ਜ਼ਰੀਨ ਦੀ ਆਖਰੀ ਫਿਲਮ 'ਹਮ ਭੀ ਅਕੇਲਾ ਤੁਮ ਭੀ ਅਕੇਲਾ', ਜਿਸ ਦੇ ਤਹਿਤ ਉਸਨੇ ਇੱਕ ਗੇ ਦਾ ਕਿਰਦਾਰ ਨਿਭਾਇਆ ਸੀ।
ਚੰਡੀਗੜ੍ਹ: ਜ਼ਰੀਨ ਖਾਨ ਸਭ ਨੂੰ ਡਰਾਉਣ ਲਈ ਤੇ ਮਨੋਰੰਜਨ ਦੇਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।ਹੁਣ ਜ਼ਰੀਨ ਖਾਨ ਜਲਦ ਹੋਰਰ ਕਾਮੇਡੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ।ਜ਼ਰੀਨ ਦੀ ਆਖਰੀ ਫਿਲਮ 'ਹਮ ਭੀ ਅਕੇਲਾ ਤੁਮ ਭੀ ਅਕੇਲਾ', ਜਿਸ ਦੇ ਤਹਿਤ ਉਸਨੇ ਇੱਕ ਗੇ ਦਾ ਕਿਰਦਾਰ ਨਿਭਾਇਆ ਸੀ, ਨੂੰ ਭਾਰਤੀ ਅਤੇ ਅੰਤਰਰਾਸ਼ਟਰੀ ਫਿਲਮ ਫੈਸਟੀਵਲਸ ਦੌਰਾਨ ਭਰਵਾਂ ਹੁੰਗਾਰਾ ਮਿਲਿਆ ਸੀ। ਹੁਣ ਉਹ 'ਪਾਤਾਲਪਾਨੀ' ਨਾਲ ਹੋਰਰ ਕਾਮੇਡੀ ਸ਼ੈਲੀ ਵਿੱਚ ਇਕ
ਨਵੀਂ ਪਛਾਣ ਬਣਾਉਣ ਜਾ ਰਹੀ ਹੈ।
ਰਾਜ ਆਸ਼ੂ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਹ ਫਿਲਮ 'ਆਜ਼ਾਦ ਦੇਸ਼ ਕੇ ਗੁਲਾਮ ਭੂਤ' ਦੀ ਕਹਾਣੀ 'ਤੇ ਅਧਾਰਤ ਹੈ, ਜਿਸ ਵਿਚ ਫਿਲਮ ਵਿਚ ਜ਼ਰੀਨ ਦੇ ਨਾਲ ਕਰਨਵੀਰ ਬੋਹਰਾ ਸਮੇਤ ਕਈ ਹੋਰ ਕਲਾਕਾਰ ਦਿਖਾਈ ਦੇਣਗੇ ਜਿਸ ਵਿੱਚ ਇਲਾ ਅਰੁਣ, ਰਾਜੇਸ਼ ਸ਼ਰਮਾ, ਅਲੀ ਅਸਗਰ, ਉਪਾਸਨਾ ਸਿੰਘ, ਅਦਿਤੀ ਗੋਵਿਤਕਰ, ਸੁਮਿਤ ਗੁਲਾਟੀ ਅਤੇ ਰਾਕੇਸ਼ ਸ੍ਰੀਵਾਸਤਵ ਵੀ ਸ਼ਾਮਲ ਹੋਣਗੇ।
ਫਿਲਮ ਬਾਰੇ ਗੱਲ ਕਰਦਿਆਂ ਜ਼ਰੀਨ ਖਾਨ ਕਹਿੰਦੀ ਹੈ “ਪਤਾਲਪਾਨੀ ਨੂੰ ਓਟੀਟੀ ਪਲੇਟਫਾਰਮ‘ਤੇ ਇੱਕ ਓਰਿਜਨਾਲ ਫਿਲਮ ਦੇ ਤੌਰ ‘ਤੇ ਰਿਲੀਜ਼ ਕੀਤਾ ਜਾਵੇਗਾ। ਦਰਅਸਲ, ਇੱਕ ਡਰਾਉਣੀ ਕਾਮੇਡੀ ਵਿੱਚ ਕੰਮ ਕਰਨਾ ਬਹੁਤ ਚੁਣੌਤੀ ਭਰਪੂਰ ਹੈ ਕਿਉਂਕਿ ਦੋਵਾਂ ਸਟਾਈਲਸ ਵਿੱਚ ਬਹੁਤ ਜ਼ਿਆਦਾ ਟਾਇਮਿੰਗ ਦੀ ਜ਼ਰੂਰਤ ਹੁੰਦੀ ਹੈ।
ਜ਼ਰੀਨ ਖਾਨ ਸਟਾਰਰ ਫਿਲਮ 'ਪਤਾਲਪਾਨੀ' ਦੀ ਸ਼ੂਟਿੰਗ ਇਸ ਮਹੀਨੇ ਸ਼ੁਰੂ ਹੋਣ ਵਾਲੀ ਹੈ।