ਦੁਨੀਆ ਵਿੱਚ ਕਈ ਅਜਿਹੇ ਦੇਸ਼ ਹਨ ਜੋ ਆਪਣੇ ਵੱਖ-ਵੱਖ ਗੁਣਾਂ ਲਈ ਜਾਣੇ ਜਾਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਛੋਟੇ ਜਿਹੇ ਦੇਸ਼ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਤੁਸੀਂ ਠੀਕ ਸਮਝਿਆ ਅੱਜ ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੇ ਸਭ ਤੋਂ ਛੋਟੇ ਦੇਸ਼ ਵੇਟਿਕਨ ਸਿਟੀ ਦੀ। ਇਹ ਦੇਸ਼ 11 ਫਰਵਰੀ 1929 ਨੂੰ ਬਣਿਆ ਸੀ। ਇਸ ਦੇਸ਼ ਨੂੰ 95 ਸਾਲ ਹੋ ਗਏ ਹਨ। ਇੰਨੇ ਲੰਬੇ ਸਮੇਂ ਵਿੱਚ ਇੱਥੇ ਕਿਸੇ ਬੱਚੇ ਨੇ ਜਨਮ ਨਹੀਂ ਲਿਆ ਹੈ। ਜਾਣੋ ਕੀ ਹੈ ਇਸ ਪਿੱਛੇ ਕਾਰਨ।


 ਦੱਸ ਦਈਏ ਕਿ ਰੋਮਨ ਕੈਥੋਲਿਕ ਈਸਾਈ ਧਰਮ ਦੇ ਸਾਰੇ ਵੱਡੇ ਧਾਰਮਿਕ ਆਗੂ ਇੱਥੇ ਰਹਿੰਦੇ ਹਨ। ਪੋਪ ਇੱਥੇ ਦਾ ਸ਼ਾਸਕ ਹੈ। ਅਸਲ ਵਿਚ, ਜਦੋਂ ਇਹ ਦੇਸ਼ ਬਣਾਇਆ ਗਿਆ ਸੀ, ਇਹ ਸਪੱਸ਼ਟ ਸੀ ਕਿ ਇਹ ਦੇਸ਼ ਰੋਮਨ ਕੈਥੋਲਿਕ ਈਸਾਈਆਂ ਲਈ ਹੀ ਕੰਮ ਕਰੇਗਾ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਪੂਰੀ ਦੁਨੀਆ ਦੇ ਸਾਰੇ ਕੈਥੋਲਿਕ ਚਰਚਾਂ ਅਤੇ ਕੈਥੋਲਿਕ ਈਸਾਈਆਂ ਨੂੰ ਇੱਥੋਂ ਦੇ ਆਦੇਸ਼ ਪ੍ਰਾਪਤ ਹੁੰਦੇ ਹਨ। ਦੁਨੀਆ ਭਰ ਦੇ ਕੈਥੋਲਿਕ ਚਰਚ ਅਤੇ ਇਸਦੇ ਪਾਦਰੀਆਂ ਅਤੇ ਪ੍ਰਮੁੱਖ ਧਾਰਮਿਕ ਨੇਤਾਵਾਂ ਨੂੰ ਇੱਥੋਂ ਨਿਯੰਤਰਿਤ ਕੀਤਾ ਜਾਂਦਾ ਹੈ।


ਸਭ ਤੋਂ ਪਹਿਲਾਂ ਇਸ ਦੇਸ਼ ਦੇ ਬਣਨ ਤੋਂ ਬਾਅਦ, ਇੱਥੇ ਕਈ ਵਾਰ ਚਰਚਾ ਹੋਈ ਕਿ ਇੱਥੇ ਕੋਈ ਹਸਪਤਾਲ ਕਿਉਂ ਨਹੀਂ ਹੈ? ਇਸ ਦੀ ਮੰਗ ਵੀ ਕੀਤੀ ਗਈ ਪਰ ਹਰ ਵਾਰ ਇਸ ਨੂੰ ਰੱਦ ਕਰ ਦਿੱਤਾ ਗਿਆ। ਇੱਥੇ, ਜਦੋਂ ਕੋਈ ਗੰਭੀਰ ਰੂਪ ਵਿੱਚ ਬਿਮਾਰ ਹੋ ਜਾਂਦਾ ਹੈ ਜਾਂ ਕੋਈ ਔਰਤ ਗਰਭਵਤੀ ਹੁੰਦੀ ਹੈ, ਤਾਂ ਉਸ ਨੂੰ ਜਾਂ ਤਾਂ ਰੋਮ ਦੇ ਕਿਸੇ ਹਸਪਤਾਲ ਵਿੱਚ ਭੇਜਿਆ ਜਾਂਦਾ ਹੈ ਜਾਂ ਉਸ ਨੂੰ ਆਪਣੇ ਦੇਸ਼ ਭੇਜਣ ਦਾ ਪ੍ਰਬੰਧ ਕੀਤਾ ਜਾਂਦਾ ਹੈ।ਜਾਣਕਾਰੀ ਅਨੁਸਾਰ ਵੇਟਿਕਨ ਸਿਟੀ ਵਿੱਚ ਹਸਪਤਾਲ ਨਾ ਖੋਲ੍ਹਣ ਦਾ ਫੈਸਲਾ ਸ਼ਾਇਦ ਇਸ ਦੇ ਛੋਟੇ ਆਕਾਰ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਮਿਆਰੀ ਡਾਕਟਰੀ ਸਹੂਲਤਾਂ ਦੀ ਨੇੜਤਾ ਕਾਰਨ ਲਿਆ ਗਿਆ ਸੀ। ਵੇਟਿਕਨ ਸਿਟੀ ਦਾ ਆਕਾਰ ਸਿਰਫ 118 ਏਕੜ ਹੈ। ਇੱਥੇ ਕੋਈ ਹਸਪਤਾਲ ਨਹੀਂ ਹੈ। ਸਾਰੇ ਮਰੀਜ਼ਾਂ ਨੂੰ ਦੇਖਭਾਲ ਲਈ ਰੋਮ ਦੇ ਕਲੀਨਿਕਾਂ ਅਤੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ। ਵੇਟਿਕਨ ਸਿਟੀ ਵਿੱਚ ਕੋਈ ਡਿਲੀਵਰੀ ਰੂਮ ਨਹੀਂ ਹੈ, ਇਸ ਲਈ ਇੱਥੇ ਕੋਈ ਬੱਚਾ ਪੈਦਾ ਨਹੀਂ ਹੋ ਸਕਦਾ।



ਜਾਣਕਾਰੀ ਮੁਤਾਬਕ ਇੱਥੇ ਕਦੇ ਵੀ ਕੁਦਰਤੀ ਬੱਚੇ ਦੀ ਡਿਲੀਵਰੀ ਨਹੀਂ ਹੋਈ ਹੈ। ਕਿਉਂਕਿ ਜਦੋਂ ਵੀ ਇੱਥੇ ਕੋਈ ਔਰਤ ਗਰਭਵਤੀ ਹੁੰਦੀ ਹੈ ਅਤੇ ਉਸ ਦੀ ਡਿਲੀਵਰੀ ਦਾ ਸਮਾਂ ਨੇੜੇ ਆਉਂਦਾ ਹੈ। ਇਸ ਲਈ ਇੱਥੋਂ ਦੇ ਨਿਯਮਾਂ ਅਨੁਸਾਰ ਉਸ ਨੂੰ ਬੱਚੇ ਨੂੰ ਜਨਮ ਦੇਣ ਤੱਕ ਇੱਥੋਂ ਬਾਹਰ ਜਾਣਾ ਪੈਂਦਾ ਹੈ। ਇਹ ਇਕ ਅਜਿਹਾ ਨਿਯਮ ਹੈ ਜਿਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਵੇਟਿਕਨ ਸਿਟੀ ਵਿੱਚ 95 ਸਾਲਾਂ ਵਿੱਚ ਕਦੇ ਵੀ ਕਿਸੇ ਬੱਚੇ ਨੇ ਜਨਮ ਨਹੀਂ ਲਿਆ ਹੈ। ਇੱਕ ਕਾਰਨ ਇਹ ਵੀ ਹੈ ਕਿ ਵੇਟਿਕਨ ਸਿਟੀ ਵਿੱਚ ਕਦੇ ਵੀ ਕਿਸੇ ਨੂੰ ਸਥਾਈ ਨਾਗਰਿਕਤਾ ਨਹੀਂ ਮਿਲਦੀ। ਇੱਥੇ ਰਹਿਣ ਵਾਲੇ ਸਾਰੇ ਲੋਕ ਆਪਣੇ ਕਾਰਜਕਾਲ ਤੱਕ ਹੀ ਇੱਥੇ ਰਹਿੰਦੇ ਹਨ, ਉਦੋਂ ਤੱਕ ਉਨ੍ਹਾਂ ਨੂੰ ਅਸਥਾਈ ਨਾਗਰਿਕਤਾ ਮਿਲਦੀ ਹੈ।