Birth Certificate Applying Process: ਬੱਚੇ ਦਾ ਜਨਮ ਹੋਣ ਦੇ ਨਾਲ ਹੀ ਕੁਝ ਚੀਜ਼ਾਂ ਕਾਨੂੰਨੀ ਤੌਰ ‘ਤੇ ਤਿਆਰ ਕਰਵਾਉਣੀਆਂ ਹੁੰਦੀਆਂ ਹਨ। ਉਨ੍ਹਾਂ ਵਿਚੋਂ ਇੱਕ ਹੁੰਦਾ ਬੱਚੇ ਦਾ ਬਰਥ ਸਰਟੀਫਿਕੇਟ। ਇਹ ਕਾਫੀ ਜ਼ਰੂਰੀ ਹੁੰਦਾ ਹੈ ਅਤੇ ਅੱਗੇ ਪੂਰੀ ਜ਼ਿੰਦਗੀ ਭਰ ਇਹ ਸਰਟੀਫਿਕੇਟ ਤੁਹਾਡੀ ਜਨਮ ਮਿਤੀ ਨੂੰ ਸਾਬਤ ਕਰਨ ਲਈ ਵਰਤਿਆ ਜਾਂਦਾ ਹੈ। ਨਾ ਸਿਰਫ਼ ਸਰਕਾਰੀ ਕੰਮਾਂ ਵਿੱਚ ਸਗੋਂ ਸਕੂਲ-ਕਾਲਜ ਵਿੱਚ ਐਡਮਿਸ਼ਨ ਤੋਂ ਲੈਕੇ ਕਈ ਪ੍ਰਾਈਵੇਟ ਕੰਮਾਂ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਕਿਵੇਂ ਬਣਾਇਆ ਜਾਂਦਾ ਬਰਥ ਸਰਟੀਫਿਕੇਟ।
21 ਦਿਨਾਂ ਦੇ ਅੰਦਰ ਬਣਵਾਉਣਾ ਹੁੰਦਾ ਬਰਥ ਸਰਟੀਫਿਕੇਟ
ਬੱਚੇ ਦੇ ਲਈ ਸਭ ਤੋਂ ਪਹਿਲਾ ਸਰਟੀਫਿਕੇਟ ਉਸ ਦਾ ਜਨਮ ਸਰਟੀਫਿਕੇਟ ਹੁੰਦਾ ਹੈ। ਇਸ ਸਰਟੀਫਿਕੇਟ ਦੇ ਆਧਾਰ 'ਤੇ ਬਾਅਦ ਵਿਚ ਹੋਰ ਦਸਤਾਵੇਜ਼ ਤਿਆਰ ਕੀਤੇ ਜਾਂਦੇ ਹਨ। ਜੇਕਰ ਬੱਚੇ ਦੇ ਜਨਮ ਤੋਂ ਬਾਅਦ ਕਿਸੇ ਵੀ ਸਕੀਮ ਦਾ ਲਾਭ ਮਿਲਦਾ ਹੈ, ਤਾਂ ਉਹ ਜਨਮ ਸਰਟੀਫਿਕੇਟ ਦੇ ਆਧਾਰ 'ਤੇ ਹੀ ਮਿਲਦਾ ਹੈ। ਜਨਮ ਦੇ 21 ਦਿਨਾਂ ਦੇ ਅੰਦਰ ਜਨਮ ਸਰਟੀਫਿਕੇਟ ਬਣਾਉਣਾ ਹੁੰਦਾ ਹੈ। ਇਸ ਦੇ ਲਈ ਤੁਸੀਂ ਜਾਂ ਤਾਂ ਆਪਣੇ ਨਜ਼ਦੀਕੀ ਨਗਰ ਨਿਗਮ ਦਫ਼ਤਰ ਜਾ ਸਕਦੇ ਹੋ। ਉੱਥੇ ਜਾਣ ਤੋਂ ਬਾਅਦ ਤੁਹਾਨੂੰ ਜ਼ਰੂਰੀ ਜਾਣਕਾਰੀ ਅਤੇ ਦਸਤਾਵੇਜ਼ ਦੇਣੇ ਪੈਂਦੇ ਹਨ ਅਤੇ ਕੁਝ ਦਿਨਾਂ ਵਿੱਚ ਤੁਹਾਨੂੰ ਬੱਚੇ ਦਾ ਜਨਮ ਸਰਟੀਫਿਕੇਟ ਮਿਲ ਜਾਂਦਾ ਹੈ।
ਇਹ ਵੀ ਪੜ੍ਹੋ: Arbi Farming Tips: ਇਸ ਤਰਕੀਬ ਨਾਲ ਕਰੋ ਅਰਬੀ ਦੀ ਖੇਤੀ, ਚੰਗੇ ਝਾੜ ਨਾਲ ਹੋਵੇਗਾ ਸ਼ਾਨਦਾਰ ਮੁਨਾਫ਼ਾ
ਆਨਲਾਈਨ ਵੀ ਕਰ ਸਕਦੇ ਅਪਲਾਈ
ਬਰਥ ਸਰਟੀਫਿਕੇਟ ਦੇ ਲਈ ਅਰਜ਼ੀ ਸਰਕਾਰੀ ਦਫ਼ਤਰ ਜਾ ਕੇ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਕੋਈ ਇਸ ਲਈ ਆਨਲਾਈਨ ਵੀ ਅਪਲਾਈ ਕਰ ਸਕਦਾ ਹੈ। ਇਸ ਦੇ ਲਈ ਤੁਹਾਨੂੰ ਆਪਣੇ ਸੂਬੇ ਦੀ ਸਿਵਲ ਸੇਵਾਵਾਂ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰਨਾ ਹੋਵੇਗਾ। ਬਰਥ ਸਰਟੀਫਿਕੇਟ ਲਈ ਬੱਚੇ ਦੇ ਮਾਪਿਆਂ ਦੇ ਦਸਤਾਵੇਜ਼ ਜ਼ਰੂਰੀ ਹੁੰਦੇ ਹਨ। ਜਿਸ ਵਿੱਚ ਹਸਪਤਾਲ ਵੱਲੋਂ ਦਿੱਤਾ ਗਿਆ ਬਰਥ ਲੈਟਰ, ਮਾਤਾ-ਪਿਤਾ ਦਾ ਆਧਾਰ ਕਾਰਡ ਅਤੇ ਜੇਕਰ ਮੈਰਿਜ ਸਰਟੀਫਿਕੇਟ ਉਪਲਬਧ ਹੋਵੇ ਤਾਂ ਉਸ ਦੀ ਕਾਪੀ ਵੀ ਜਮ੍ਹਾਂ ਕਰਵਾਉਣੀ ਹੁੰਦੀ ਹੈ।
ਇਹ ਵੀ ਪੜ੍ਹੋ: Fastag Rules: ਫਾਸਟੈਗ ਨਹੀਂ ਕਰ ਰਿਹਾ ਕੰਮ, ਤਾਂ ਵੀ ਦੁੱਗਣਾ ਟੈਕਸ ਦੇਣ ਦੀ ਲੋੜ ਨਹੀਂ, ਬਸ ਕਰ ਲਓ ਆਹ ਕੰਮ