Longwa: ਆਪਣੇ ਦੇਸ਼ ਵਿੱਚ ਕਈ ਅਜਿਹੇ ਰੇਲਵੇ ਸਟੇਸ਼ਨ ਹਨ, ਜਿਹੜੇ ਵੱਖ-ਵੱਖ ਸੂਬਿਆਂ ਦਾ ਹਿੱਸਾ ਹਨ ਅਤੇ ਉੱਥੇ ਹੀ ਕਈ ਦੇਸ਼ ਵਿੱਚ ਅਜਿਹੇ ਹਨ ਜਿਨ੍ਹਾਂ ਦੀ ਸਰਹੱਦ ਹੀ ਅਜੀਬੋਗਰੀਬ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਦੇਸ਼ ਦੀ ਕਹਾਣੀ ਦੱਸਾਂਗੇ ਜਿੱਥੇ ਦੇ ਦੇਸ਼ ਦਾ ਰਾਜਾ ਖਾਂਦਾ ਕਿਸੇ ਹੋਰ ਦੇਸ਼ ਵਿੱਚ ਹੈ ਅਤੇ ਸੌਣ ਲਈ ਕਿਸੇ ਹੋਰ ਦੇਸ਼ ਵਿੱਚ ਚਲਾ ਜਾਂਦਾ ਹੈ। ਜੀ ਹਾਂ ਇਹ ਕਹਾਣੀ ਕਿਸੇ ਬਾਹਰਲੇ ਦੇਸ਼ ਦੀ ਨਹੀਂ ਸਗੋਂ ਭਾਰਤ ਦੇ ਹੀ ਇੱਕ ਪਿੰਡ ਦੀ ਹੈ, ਜੋ ਕਿ ਦੇਖਣ ਵਿੱਚ ਤਾਂ ਬਹੁਤ ਸੋਹਣਾ ਲੱਗਦਾ ਹੈ ਪਰ ਇਸ ਦੀ ਕਹਾਣੀ ਕੁਝ ਅਜੀਬ ਹੀ ਹੈ।
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਸ ਪਿੰਡ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਪਿੰਡ ਦਾ ਨਾਮ ਹੈ ਲੋਂਗਵਾ, ਜਿਸ ਦਾ ਅੱਧਾ ਹਿੱਸਾ ਭਾਰਤ ਵਿੱਚ ਪੈਂਦਾ ਹੈ, ਤਾਂ ਅੱਧਾ ਮਿਆਂਮਾਰ ਵਿੱਚ। ਇਸ ਪਿੰਡ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਇੱਥੇ ਰਹਿਣ ਵਾਲੇ ਲੋਕਾਂ ਵਿੱਚ ਦੁਸ਼ਮਣ ਦਾ ਸਿਰ ਵੱਢਣ ਦੀ ਪਰੰਪਰਾ ਸੀ ਜਿਸ ‘ਤੇ 1940 ਵਿੱਚ ਪੋਕ ਲਾਈ ਗਈ।
ਇਹ ਵੀ ਪੜ੍ਹੋ: Road Accident: ਮੋਹਾਲੀ ਬਣਿਆ ਹਾਦਸਿਆਂ ਦਾ ਗੜ੍ਹ ! ਐਕਟਿਵਾ ਸਵਾਰ ਦੀ ਹਾਦਸੇ 'ਚ ਮੌਤ, ਨਹੀਂ ਹੋ ਸਕੀ ਮ੍ਰਿਤਕ ਦੀ ਪਛਾਣ
ਲੋਂਗਵਾ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਵਿੱਚ ਸੰਘੜੇ ਜੰਗਲਾਂ ਵਿੱਚ ਮਿਆਂਮਾਰ ਦੀ ਸਰਹੱਦ ਨਾਲ ਲੱਗਿਆ ਹੋਇਆ ਭਾਰਤ ਦਾ ਆਖਰੀ ਪਿੰਡ ਹੈ। ਇੱਥੇ ਕੋਯਾਂਕ ਆਦਿਵਾਸੀ ਰਹਿੰਦੇ ਹਨ। ਉਹ ਆਪਣੇ ਕਬੀਲੇ ਦੀ ਸੱਤਾ ਅਤੇ ਜ਼ਮੀਨ ਹੜਪਣ ਲਈ ਹਮੇਸ਼ਾ ਗੁਆਂਢੀ ਪਿੰਡਾਂ ਨਾਲ ਲੜਾਈ ਕਰਦੇ ਰਹਿੰਦੇ ਸਨ।
ਜੀ ਹਾਂ, 1940 ਤੋਂ ਪਹਿਲਾਂ, ਕੋਯਾਂਕ ਆਦਿਵਾਸੀ ਆਪਣੇ ਕਬੀਲੇ ਅਤੇ ਉਸ ਦੀ ਜ਼ਮੀਨ 'ਤੇ ਕਬਜ਼ਾ ਕਰਨ ਲਈ ਦੂਜੇ ਲੋਕਾਂ ਦੇ ਸਿਰ ਵੱਢ ਦਿੰਦੇ ਸਨ। ਕੋਯਾਂਕ ਆਦਿਵਾਸੀਆਂ ਨੂੰ ਹੈਡ ਹੰਟਰਸ ਵੀ ਕਿਹਾ ਜਾਂਦਾ ਹੈ।
ਇਨ੍ਹਾਂ ਆਦਿਵਾਸੀਆਂ ਦੇ ਜ਼ਿਆਦਾਤਰ ਪਿੰਡ ਪਹਾੜਾਂ ਦੀਆਂ ਚੋਟੀਆਂ ਦੇ ਹੁੰਦੇ ਸਨ, ਤਾਂ ਕਿ ਉਹ ਦੁਸ਼ਮਣਾਂ 'ਤੇ ਨਜ਼ਰ ਰੱਖ ਸਕਣ। ਹਾਲਾਂਕਿ, 1940 ਵਿੱਚ ਹੀ ਦੁਸ਼ਮਨੀ ਕਰਕੇ ਸਿਰ ਵੱਢਣ ਦੀ ਪਰੰਪਰਾ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ। ਕਿਹਾ ਜਾਂਦਾ ਹੈ ਕਿ 1969 ਤੋਂ ਬਾਅਦ ਇਨ੍ਹਾਂ ਆਦਿਵਾਸੀਆਂ ਦੇ ਪਿੰਡਾਂ ਵਿੱਚ ਕਿਸੇ ਦਾ ਵੀ ਸਿਰ ਨਹੀਂ ਵੱਢਿਆ ਗਿਆ ਸੀ।
ਕਿਹਾ ਜਾਂਦਾ ਹੈ ਕਿ ਜਦੋਂ ਅਧਿਕਾਰੀਆਂ ਨੂੰ ਸਮਝ ਨਹੀਂ ਆਇਆ ਕਿ ਇਸ ਪਿੰਡ ਨੂੰ ਦੋ ਹਿੱਸਿਆਂ ਵਿੱਚ ਕਿਵੇਂ ਵੰਡਿਆ ਜਾਵੇ ਤਾਂ ਉਨ੍ਹਾਂ ਨੇ ਤੈਅ ਕੀਤਾ ਕਿ ਜਿਹੜੀ ਸਰਹੱਦ ਹੋਵੇਗੀ, ਉਹ ਪਿੰਡ ਦੇ ਵਿਚਾਲਿਓਂ ਜਾਵੇਗੀ ਪਰ ਕੋਯਾਂਕ ‘ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਸਰਹੱਦ ਦੇ ਪਿਲਰ ‘ਤੇ ਇੱਕ ਪਾਸੇ ਬਰਮੀਜ ਵਿੱਚ (ਮਿਆਂਮਾਰ ਦੀ ਭਾਸ਼ਾ) ਅਤੇ ਦੂਜੇ ਪਾਸੇ ਹਿੰਦੀ ਵਿੱਚ ਸੁਨੇਹਾ ਲਿਖਿਆ ਹੋਇਆ ਹੈ।
ਮੰਨਿਆ ਜਾਂਦਾ ਹੈ ਕਿ ਕੋਯਾਂਕ ਆਦਿਵਾਸੀਆਂ ਵਿੱਚ ਮੁਖੀਆ ਪ੍ਰਥਾ ਚੱਲਦੀ ਹੈ। ਇਹ ਮੁਖੀ ਕਈ ਪਿੰਡਾਂ ਦਾ ਮੁਖੀ ਹੁੰਦਾ ਹੈ। ਉਸ ਨੂੰ ਇੱਕ ਤੋਂ ਵੱਧ ਪਤਨੀਆਂ ਰੱਖਣ ਦੀ ਇਜਾਜ਼ਤ ਹੁੰਦੀ ਹੈ। ਇਸ ਵੇਲੇ ਇਸ ਥਾਂ ਦੇ ਮੁਖੀ ਦੀਆਂ 60 ਪਤਨੀਆਂ ਹਨ। ਭਾਰਤ ਅਤੇ ਮਿਆਂਮਾਰ ਦੀ ਸਰਹੱਦ ਇਸ ਪਿੰਡ ਦੇ ਮੁਖੀ ਦੇ ਘਰ ‘ਚੋਂ ਲੰਘਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਇੱਥੋਂ ਦਾ ਮੁਖੀ ਭਾਰਤ ਵਿੱਚ ਖਾਣਾ ਖਾਂਦਾ ਹੈ ਅਤੇ ਮਿਆਂਮਾਰ ਵਿੱਚ ਸੌਂਦਾ ਹੈ। ਇਸ ਪਿੰਡ ਦੇ ਲੋਕਾਂ ਕੋਲ ਭਾਰਤ ਅਤੇ ਮਿਆਂਮਾਰ ਦੋਵਾਂ ਦੀ ਨਾਗਰਿਕਤਾ ਹੈ। ਉਹ ਬਿਨਾਂ ਪਾਸਪੋਰਟ-ਵੀਜ਼ਾ ਤੋਂ ਦੋਵਾਂ ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।
ਇਹ ਵੀ ਪੜ੍ਹੋ: ਭਾਰਤ ਦੇ ਇਸ ਸ਼ਹਿਰ ਨੂੰ ਕਿਹਾ ਜਾਂਦਾ ਸੀਮੇਂਟ ਸਿਟੀ , ਕੀ ਤੁਸੀਂ ਜਾਣਦੇ ਹੋ ਨਾਮ ?