Indian Railway Complaint Number: ਭਾਰਤੀ ਰੇਲਵੇ ਵਿੱਚ ਰੋਜ਼ ਕਰੋੜਾਂ ਯਾਤਰੀ ਸਫਰ ਕਰਦੇ ਹਨ। ਜਿਸ ਲਈ ਹਰ ਰੋਜ਼ ਹਜ਼ਾਰਾਂ ਟਰੇਨਾਂ ਪਟੜੀਆਂ 'ਤੇ ਚੱਲਦੀਆਂ ਹਨ। ਅਕਸਰ ਜਦੋਂ ਕਿਸੇ ਨੂੰ ਦੂਰ ਦੀ ਯਾਤਰਾ ਕਰਨੀ ਹੁੰਦੀ ਹੈ, ਤਾਂ ਭਾਰਤ ਵਿੱਚ ਜ਼ਿਆਦਾਤਰ ਲੋਕਾਂ ਦੀ ਪਹਿਲੀ ਪਸੰਦ ਰੇਲ ਹੁੰਦੀ ਹੈ। ਟਰੇਨ ਵਿੱਚ ਦੋ ਤਰ੍ਹਾਂ ਦੇ ਕੋਚ ਹੁੰਦੇ ਹਨ, ਇੱਕ ਰਿਜ਼ਰਵਡ ਅਤੇ ਦੂਜਾ ਅਨਰਿਜ਼ਰਵਡ। ਵਧੇਰੇ ਲੋਕ ਰਿਜ਼ਰਵਡ ਡੱਬਿਆਂ ਵਿੱਚ ਸਫ਼ਰ ਕਰਨਾ ਪਸੰਦ ਕਰਦੇ ਹਨ।


ਕਿਉਂਕਿ ਉੱਥੇ ਜ਼ਿਆਦਾ ਭੀੜ ਨਹੀਂ ਹੁੰਦੀ ਹੈ ਅਤੇ ਆਰਾਮ ਨਾਲ ਸਫਰ ਤੈਅ ਕੀਤਾ ਜਾ ਸਕਦਾ ਹੈ। ਪਰ ਕਈ ਵਾਰ ਇਹ ਦੇਖਿਆ ਗਿਆ ਹੈ ਕਿ ਕੋਈ ਹੋਰ ਆ ਕੇ ਤੁਹਾਡੀ ਰਿਜ਼ਰਵਡ ਸੀਟ 'ਤੇ ਬੈਠ ਜਾਂਦਾ ਹੈ ਅਤੇ ਫਿਰ ਤੁਹਾਡੇ ਕਹਿਣ ਤੋਂ ਬਾਅਦ ਵੀ ਨਹੀਂ ਹਿੱਲਦਾ। ਜੇਕਰ ਕੋਈ ਤੁਹਾਡੇ ਨਾਲ ਅਜਿਹਾ ਕਰਦਾ ਹੈ ਤਾਂ ਇਸ ਲਈ ਤੁਹਾਨੂੰ ਉਸ ਨਾਲ ਲੜਨ ਦੀ ਲੋੜ ਨਹੀਂ ਹੈ। ਤੁਸੀਂ ਸ਼ਿਕਾਇਤ ਕਰਨ ਅਤੇ ਆਪਣੀ ਸੀਟ ਵਾਪਸ ਲੈਣ ਲਈ ਸਿੱਧੇ ਭਾਰਤੀ ਰੇਲਵੇ ਦੀ ਹੈਲਪਲਾਈਨ ਨੰਬਰ 'ਤੇ ਕਾਲ ਕਰ ਸਕਦੇ ਹੋ।


ਇਨ੍ਹਾਂ ਨੰਬਰਾਂ 'ਤੇ ਕਰੋ ਕਾਲ
ਭਾਰਤੀ ਰੇਲਵੇ ਯਾਤਰੀਆਂ ਨੂੰ ਅਸੁਵਿਧਾ ਹੋਣ 'ਤੇ ਯਾਤਰੀਆਂ ਨੂੰ ਮਦਦ ਦਿੰਦਾ ਹੈ। ਜੇਕਰ ਕੋਈ ਟਰੇਨ ਵਿੱਚ ਤੁਹਾਡੇ ਰਿਜ਼ਰਵਡ ਡੱਬੇ ਵਿੱਚ ਜਾਂਦਾ ਹੈ ਅਤੇ ਜ਼ਬਰਦਸਤੀ ਤੁਹਾਡੀ ਸੀਟ 'ਤੇ ਬੈਠ ਜਾਂਦਾ ਹੈ। ਇਸ ਦੇ ਨਾਲ ਹੀ  ਤੁਹਾਡੇ ਵਾਰ-ਵਾਰ ਕਹਿਣ 'ਤੇ ਵੀ ਤੁਹਾਡੀ ਸੀਟ ਖਾਲੀ ਨਹੀਂ ਕਰਦਾ। ਇਸ ਲਈ ਅਜਿਹੀ ਸਥਿਤੀ ਵਿੱਚ ਤੁਹਾਨੂੰ ਉਸ ਨਾਲ ਲੜਨ ਦੀ ਲੋੜ ਨਹੀਂ ਹੈ। ਤੁਸੀਂ ਬੱਸ ਰੇਲਵੇ ਦੀ ਹੈਲਪਲਾਈਨ ਨੰਬਰ 139 'ਤੇ ਕਾਲ ਕਰੋ। ਅਤੇ ਸ਼ਿਕਾਇਤ ਦਰਜ ਕਰਾ ਦਿਓ। ਇਸ ਵਿੱਚ ਤੁਹਾਨੂੰ ਦੱਸਣਾ ਹੋਵੇਗਾ ਕਿ ਤੁਹਾਡਾ ਕਿਹੜਾ ਕੋਚ ਨੰਬਰ ਹੈ, ਕਿਹੜੀ ਟਰੇਨ ਹੈ ਅਤੇ ਕਿਹੜੀ ਸੀਟ ਨੰਬਰ ਹੈ। ਇਸ ਤੋਂ ਬਾਅਦ, TTE ਰੇਲਵੇ ਖੁਦ ਆ ਕੇ ਤੁਹਾਨੂੰ ਤੁਹਾਡੀ ਸੀਟ ਵਾਪਸ ਕਰਵਾਏਗਾ। 


ਕਰ ਸਕਦੇ ਮੈਸੇਜ ਵੀ


ਇੰਨਾ ਹੀ ਨਹੀਂ ਜੇਕਰ ਤੁਹਾਡੀ ਸੀਟ 'ਤੇ ਕੋਈ ਜ਼ਬਰਦਸਤੀ ਬੈਠ ਗਿਆ ਹੈ। ਤਾਂ ਆਪਣੀ ਸੀਟ ਖਾਲੀ ਕਰਵਾਉਣ ਲਈ ਤੁਸੀਂ ਰੇਲਵੇ ਹੈਲਪਲਾਈਨ ਨੰਬਰ 139 'ਤੇ ਮੈਸੇਜ ਵੀ ਭੇਜ ਸਕਦੇ ਹੋ। ਇਸਦੇ ਲਈ ਤੁਹਾਨੂੰ ਵੱਡੇ ਅੱਖਰਾਂ ਵਿੱਚ SEAT ਟਾਈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣਾ PNR ਨੰਬਰ ਦੇਣਾ ਹੋਵੇਗਾ। ਹੁਣ ਸਪੇਸ ਦੇ ਕੇ ਤੁਹਾਨੂੰ ਆਪਣਾ ਕੋਚ ਨੰਬਰ ਪਾਉਣਾ ਹੋਵੇਗਾ, ਫਿਰ ਸੀਟ ਨੰਬਰ, ਇਸ ਤੋਂ ਬਾਅਦ ਤੁਹਾਨੂੰ ਸਿਰਫ਼ ਵੱਡੇ ਅੱਖਰਾਂ ਵਿੱਚ OCCUPIED BY UNKNOWN PASSENGER ਲਿਖਣਾ ਹੋਵੇਗਾ। ਮੈਸੇਜ 'ਚ ਇਹ ਜਾਣਕਾਰੀ ਪਾਉਣ ਤੋਂ ਬਾਅਦ ਤੁਹਾਨੂੰ ਇਹ ਮੈਸੇਜ 139 'ਤੇ ਭੇਜਣਾ ਹੋਵੇਗਾ। ਇਸ ਤੋਂ ਬਾਅਦ ਰੇਲਵੇ ਵੱਲੋਂ ਕਾਰਵਾਈ ਕੀਤੀ ਜਾਵੇਗੀ।