ਦੁਨੀਆ 'ਚ ਖਾਣ-ਪੀਣ ਦੀਆਂ ਚੀਜ਼ਾਂ ਦੇ ਸਵਾਦ 'ਤੇ ਲਗਾਤਾਰ ਕੋਈ ਨਾ ਕੋਈ ਖੋਜ ਕੀਤੀ ਜਾ ਰਹੀ ਹੈ। ਪਰ ਅੱਜ ਅਸੀਂ ਤੁਹਾਨੂੰ ਲਸਣ ਬਾਰੇ ਕੁਝ ਅਜਿਹਾ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ। ਅਸਲ ਵਿੱਚ ਲਸਣ ਨੂੰ ਪੈਰਾਂ ਦੇ ਹੇਠਾਂ ਰੱਖ ਕੇ ਵੀ ਸਵਾਦ ਲਿਆ ਜਾ ਸਕਦਾ ਹੈ। ਇਹ ਸੁਣ ਕੇ ਹੈਰਾਨ ਨਾ ਹੋਵੋ, ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ, ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਵਿਗਿਆਨ ਵੀ ਦੱਸਾਂਗੇ। 


ਜਦੋਂ ਤੁਸੀਂ ਲਸਣ ਨੂੰ 25 ਜਾਂ 30 ਮਿੰਟਾਂ ਲਈ ਆਪਣੇ ਪੈਰਾਂ ਹੇਠਾਂ ਰੱਖੋਗੇ, ਤਾਂ ਲਸਣ ਦੀਆਂ ਕਲੀਆਂ ਥੋੜ੍ਹੀਆਂ ਕੁਚਲੀਆਂ ਜਾਣਗੀਆਂ। ਉਸ ਸਮੇਂ ਤੁਹਾਨੂੰ ਇੰਝ ਲੱਗੇਗਾ ਜਿਵੇਂ ਤੁਸੀਂ ਲਸਣ ਖਾ ਲਿਆ ਹੋਵੇ। ਇਸਦਾ ਅਸਲ ਲਸਣ ਖਾਣ ਵਰਗਾ ਪ੍ਰਭਾਵ ਨਹੀਂ ਹੁੰਦਾ। ਅਸਲ ਵਿੱਚ ਇਹ ਸਾਡੀਆਂ ਇੰਦਰੀਆਂ ਕਾਰਨ ਵਾਪਰਦਾ ਹੈ। ਜੇਕਰ ਤੁਸੀਂ ਲਸਣ ਦੀਆਂ ਕਲੀਆਂ ਨੂੰ ਆਪਣੇ ਪੈਰਾਂ ਦੇ ਤਲੇ 'ਤੇ ਰਗੜਦੇ ਹੋ ਜਾਂ ਪੈਰਾਂ ਦੇ ਹੇਠਾਂ ਦਬਾਉਂਦੇ ਹੋ ਅਤੇ ਕੁਝ ਦੇਰ ਲਈ ਰੱਖ ਦਿੰਦੇ ਹੋ, ਤਾਂ ਤੁਹਾਡੀ ਚਮੜੀ ਵੀ ਲਸਣ ਦੇ ਤੱਤ ਨੂੰ ਜਜ਼ਬ ਕਰ ਲਵੇਗੀ।


ਇਸਤੋਂ ਇਲਾਵਾ ਲਸਣ ਦੀ ਮਹਿਕ ਐਲੀਸਿਨ ਨਾਮਕ ਮਿਸ਼ਰਣ ਕਾਰਨ ਆਉਂਦੀ ਹੈ। ਇਸ ਕਾਰਨ ਲਸਣ ਦੇ ਅਣੂ ਚਮੜੀ ਦੇ ਅੰਦਰ ਚਲੇ ਜਾਂਦੇ ਹਨ ਅਤੇ ਖੂਨ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦੇ ਹਨ।  


ਜ਼ਿਕਰਯੋਗ ਹੈ ਕਿ ਅਜਿਹਾ ਇਸ ਲਈ ਲੱਗਦਾ ਹੈ ਕਿਉਂਕਿ ਇਸ ਦੀ ਗੰਧ ਇੰਨੀ ਤੇਜ਼ ਹੁੰਦੀ ਹੈ ਕਿ ਸਾਡੇ ਦਿਮਾਗ ਨੂੰ ਖੁਦ ਇਹ ਅਹਿਸਾਸ ਹੋਣ ਲੱਗਦਾ ਹੈ ਕਿ ਅਸੀਂ ਲਸਣ ਖਾ ਲਿਆ ਹੈ। ਹਾਲਾਂਕਿ ਇਸ ਬਾਰੇ ਵਿਗਿਆਨਕ ਤੱਥਾਂ ਨੇ ਪੂਰੀ ਤਰ੍ਹਾਂ ਇਹ ਤੈਅ ਨਹੀਂ ਕੀਤਾ ਹੈ ਕਿ ਅਸਲੀ ਸੁਆਦ ਮੂੰਹ ਦੇ ਅੰਦਰ ਆਵੇਗਾ ਜਾਂ ਨਹੀਂ, ਪਰ ਇਹ ਜ਼ਰੂਰ ਮਹਿਸੂਸ ਕੀਤਾ ਜਾਂਦਾ ਹੈ। ਤੁਸੀਂ ਇਸ ਨੂੰ ਘਰ ਵਿੱਚ ਅਜ਼ਮਾ ਸਕਦੇ ਹੋ, ਇਹ ਤੁਹਾਨੂੰ ਦੱਸੇਗਾ ਕਿ ਅਜਿਹਾ ਅਸਲ ਵਿੱਚ ਹੁੰਦਾ ਹੈ ਜਾਂ ਨਹੀਂ। 


ਦੱਸ ਦਈਏ ਕਿ ਲਸਣ ਨੂੰ ਪੈਰਾਂ ਦੇ ਹੇਠਾਂ ਰੱਖਣ ਦੇ ਹੋਰ ਵੀ ਫਾਇਦੇ ਹਨ। ਉਦਾਹਰਨ ਲਈ, ਲਸਣ ਨੂੰ ਪੈਰਾਂ ਦੇ ਹੇਠਾਂ ਰਗੜਨ ਨਾਲ ਪੈਰਾਂ ਦੇ ਤਲ਼ਿਆਂ 'ਤੇ ਉੱਲੀ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਸਰਦੀਆਂ ਵਿਚ ਸਰ੍ਹੋਂ ਦੇ ਤੇਲ ਨੂੰ ਗਰਮ ਕਰਕੇ ਉਸ ਵਿਚ ਲਸਣ ਦੀ ਕਲੀ ਮਿਲਾ ਕੇ ਉਸ ਤੇਲ ਨੂੰ ਪੈਰਾਂ ਦੇ ਹੇਠਾਂ ਲਗਾਉਣ ਨਾਲ ਸਰੀਰ ਗਰਮ ਰਹਿੰਦਾ ਹੈ।