ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਚਾਰ ਰੁੱਤਾਂ ਮੰਨੀਆਂ ਜਾਂਦੀਆਂ ਹਨ। ਜੇਕਰ ਸਾਡੇ ਦੇਸ਼ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਰੁੱਤਾਂ ਦੀ ਗਿਣਤੀ 6 ਹੈ। ਉਥੇ ਹੀ ਗੁਆਂਢੀ ਦੇਸ਼ ਚੀਨ 'ਚ ਰੁੱਤਾਂ ਦੀ ਗਿਣਤੀ 22 ਹੈ ਪਰ ਕੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਅਜਿਹਾ ਦੇਸ਼ ਹੈ ਜਿੱਥੇ ਰੁੱਤਾਂ ਦੀ ਗਿਣਤੀ ਇਕ ਜਾਂ ਦੋ ਨਹੀਂ ਸਗੋਂ 72 ਹੈ। ਇਸ ਦੇਸ਼ ਵਿੱਚ ਮੌਸਮ ਥੋੜ੍ਹੇ ਸਮੇਂ ਵਿੱਚ ਹੀ ਬਦਲ ਜਾਂਦਾ ਹੈ।
ਜਿਸ ਦੇਸ਼ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਾ ਨਾਂ ਜਾਪਾਨ ਹੈ। ਜਾਪਾਨ ਆਪਣੀ ਤਕਨੀਕ, ਸਫਾਈ ਅਤੇ ਵਿਵਸਥਾ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਦੂਜੇ ਪਾਸੇ ਇਹ ਦੇਸ਼ ਬਦਲਦੇ ਮੌਸਮ ਲਈ ਵੀ ਜਾਣਿਆ ਜਾਂਦਾ ਹੈ।ਦੱਸ ਦੇਈਏ ਕਿ ਜਾਪਾਨ ਵਿੱਚ ਆਮ ਤੌਰ 'ਤੇ ਸਿਰਫ 4 ਮੌਸਮ ਹੁੰਦੇ ਹਨ। ਜੋ ਸਰਦੀ, ਗਰਮੀ, ਬਰਸਾਤ ਅਤੇ ਬਸੰਤ ਹਨ, ਪਰ ਫਿਰ ਵੀ ਇਹਨਾਂ ਚਾਰਾਂ ਰੁੱਤਾਂ ਵਿੱਚ ਸ਼ਾਮਿਲ ਹਰ ਰੁੱਤ ਨੂੰ ਇੱਥੇ 6 ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਤਰ੍ਹਾਂ ਹਰ ਸੀਜ਼ਨ ਵਿੱਚ 24 ਸੇਕੀਆਂ ਬਣਦੀਆਂ ਹਨ। ਜਿਸ ਦੀ ਹਰੇਕ ਸੇਕੀ 15 ਦਿਨਾਂ ਦੀ ਹੁੰਦੀ ਹੈ। ਇਸ ਤਰ੍ਹਾਂ ਇਹ ਸੇਕੀ 3 'ਕੋ' ਵਿਚ ਵੰਡੇ ਜਾਂਦੇ ਹਨ। ਇਸ ਤਰ੍ਹਾਂ ਜਾਪਾਨ ਵਿੱਚ ਕੁੱਲ 72 ‘ਕੋ’ ਬਣਦੇ ਹਨ। ਕੋ ਦਾ ਅਰਥ ਹੈ ਮਾਈਕ੍ਰੋ ਸੀਜ਼ਨ ਜੋ 5 ਦਿਨਾਂ ਦਾ ਹੁੰਦਾ ਹੈ।
ਇਸਤੋਂ ਇਲਾਵਾ ਜਾਪਾਨ ਦੇ ਮਾਈਕ੍ਰੋਸੀਜ਼ਨ ਕੁਦਰਤੀ ਘਟਨਾਵਾਂ ਨੂੰ ਦਰਸਾਉਂਦੇ ਹਨ ਜਿਵੇਂ ਕਿ ਕਣਕ ਦਾ ਪੱਕਣਾ, ਪੁੰਗਰਨਾ, ਫਸਲ ਬੀਜਣਾ, ਅਤੇ ਫੁੱਲ ਖਿੜਨਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਾਪਾਨ ਵਿੱਚ ਇੰਨੀਆਂ ਰੁੱਤਾਂ ਕਿਵੇਂ ਪੈਦਾ ਹੋਈਆਂ? ਤਾਂ ਤੁਹਾਨੂੰ ਦੱਸ ਦਈਏ ਕਿ ਜਾਪਾਨ ਦੇ ਇਹ ਛੋਟੇ ਮੌਸਮ ਛੇਵੀਂ ਸਦੀ ਵਿੱਚ ਮੱਧ ਕੋਰੀਆ ਤੋਂ ਲਏ ਗਏ ਸਨ। ਉਸੇ ਸਮੇਂ, ਉਨ੍ਹਾਂ ਦੇ ਨਾਮ ਉੱਤਰੀ ਚੀਨ ਦੇ ਮੌਸਮ ਤੋਂ ਲਏ ਗਏ ਸਨ।
ਜਿਸ ਨੂੰ 1685 ਵਿੱਚ ਖਗੋਲ-ਵਿਗਿਆਨੀ ਸ਼ਿਬੂਕਾਵਾ ਸ਼ੰਕਾਈ ਦੁਆਰਾ ਜਾਪਾਨ ਦੇ ਮਾਹੌਲ ਵਜੋਂ ਅਨੁਕੂਲਿਤ ਕੀਤਾ ਗਿਆ ਸੀ। ਹਾਲਾਂਕਿ, ਮੌਡਲਾਈਜ਼ੇਸ਼ਨ ਦੇ ਮੱਦੇਨਜ਼ਰ, ਸਰਕਾਰ ਨੇ 72 ਰੁੱਤਾਂ ਵਾਲੇ ਇਸ ਰਵਾਇਤੀ ਕੈਲੰਡਰ ਨੂੰ ਗ੍ਰੇਗੋਰੀਅਨ ਕੈਲੰਡਰ ਵਿੱਚ ਬਦਲ ਦਿੱਤਾ ਸੀ। ਹਾਲਾਂਕਿ, ਜਾਪਾਨ ਦੇ ਕੁਝ ਪੇਂਡੂ ਕਿਸਾਨ ਅਤੇ ਮਛੇਰੇ ਅਜੇ ਵੀ ਇਸ ਰਵਾਇਤੀ ਕੈਲੰਡਰ ਦੀ ਪਾਲਣਾ ਕਰਦੇ ਹਨ।