ATM: ਹਰ ਕਿਸੇ ਨੂੰ ਪੈਸੇ ਦੀ ਲੋੜ ਹੁੰਦੀ ਹੈ। ਅੱਜ, ਜਦੋਂ ਵੀ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੈ, ਤੁਸੀਂ ਕਿਸੇ ਵੀ ਬੈਂਕ ਦੇ ਏਟੀਐੱਮ ਤੋਂ ਪੈਸੇ ਕਢਵਾ ਸਕਦੇ ਹੋ। ਪਰ ਕਈ ਸਾਲ ਪਹਿਲਾਂ ਇਹ ਸੰਭਵ ਨਹੀਂ ਸੀ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਏਟੀਐੱਮ  ਦੀ ਖੋਜ ਕਿਵੇਂ ਹੋਈ ਅਤੇ ਏਟੀਐੱਮ ਦਾ ਪੂਰਾ ਨਾਮ ਕੀ ਹੈ।



ATM : ਅੱਜਕੱਲ੍ਹ ਬੈਂਕ ਵਿੱਚ ਜਮ੍ਹਾ ਪੈਸਾ ਕਢਵਾਉਣਾ ਬਹੁਤ ਆਸਾਨ ਹੋ ਗਿਆ ਹੈ। ਇਸਦੇ ਲਈ ਤੁਸੀਂ ਕਿਸੇ ਵੀ ਬੈਂਕ ਦੇ ਏਟੀਐੱਮ ਵਿੱਚ ਜਾ ਕੇ ਪੈਸੇ ਕਢਵਾ ਸਕਦੇ ਹੋ ।ਏਟੀਐੱਮ ਦਾ ਪੂਰਾ ਨਾਮ ਆਟੋਮੇਟਿਡ ਟੈਲਰ ਮਸ਼ੀਨ ਹੈ।ਏਟੀਐੱਮ ਇੱਕ ਕੰਪਿਊਟਰਾਈਜ਼ਡ ਯੰਤਰ ਹੈ, ਜੋ ਵਿਅਕਤੀਆਂ ਨੂੰ ਮਨੁੱਖੀ ਟੈਲਰ ਦੀ ਲੋੜ ਤੋਂ ਬਿਨਾਂ ਵੱਖ-ਵੱਖ ਬੈਂਕਿੰਗ ਲੈਣ-ਦੇਣ ਕਰਨ ਦੇ ਯੋਗ ਬਣਾਉਂਦਾ ਹੈ। 



ਮਾਹਰਾਂ ਦੇ ਅਨੁਸਾਰ, ਪਹਿਲੀ ਸਵੈਚਾਲਤ ਬੈਂਕਿੰਗ ਮਸ਼ੀਨ ਸਾਲ 1939 ਵਿੱਚ ਅਮਰੀਕੀ ਖੋਜਕਰਤਾ ਅਤੇ ਕਾਰੋਬਾਰੀ ਲੂਥਰ ਸਿਮਜਿਅਨ ਦੁਆਰਾ ਬਣਾਈ ਗਈ ਸੀ। ਹਾਲਾਂਕਿ ਉਸ ਮਸ਼ੀਨ ਨੂੰ ਗਾਹਕਾਂ ਨੇ ਸਵੀਕਾਰ ਨਹੀਂ ਕੀਤਾ। ਜਿਸ ਕਾਰਨ ਉਸ ਨੂੰ ਹਟਾ ਦਿੱਤਾ ਗਿਆ। ਇਸ ਤੋਂ ਇਲਾਵਾ, ਅਮਰੀਕਾ ਵਿੱਚ ਪਹਿਲੀ ਆਟੋਮੇਟਿਡ ਬੈਂਕਿੰਗ ਮਸ਼ੀਨ ਡੋਨਾਲਡ ਵੇਗਲ ਦੁਆਰਾ ਸਤੰਬਰ 1969 ਵਿੱਚ ਕੈਮੀਕਲ ਬੈਂਕ ਦੀ ਸ਼ਾਖਾ ਵਿੱਚ ਸਥਾਪਿਤ ਕੀਤੀ ਗਈ ਸੀ। ਨਕਦੀ ਕਢਵਾਉਣ ਲਈ ਪਹਿਲਾ ਏਟੀਐੱਮ 27 ਜੂਨ 1967 ਨੂੰ ਲੰਡਨ ਦੇ ਬਰਕਲੇਜ਼ ਬੈਂਕ ਵਿੱਚ ਲਗਾਇਆ ਗਿਆ ਸੀ। ਏਟੀਐਮ ਸੇਵਾ ਭਾਰਤ ਵਿੱਚ ਪਹਿਲੀ ਵਾਰ 1987 ਵਿੱਚ ਸ਼ੁਰੂ ਕੀਤੀ ਗਈ ਸੀ, ਜਦੋਂ ਐਚਐਸਬੀਸੀ ਨੇ ਇਹ ਮਸ਼ੀਨ ਮੁੰਬਈ ਵਿੱਚ ਸਥਾਪਿਤ ਕੀਤੀ ਸੀ।



ਦੱਸ ਦੇਈਏ ਕਿ ਏਟੀਐਮ ਨੂੰ ਵੱਖ-ਵੱਖ ਦੇਸ਼ਾਂ ਵਿੱਚ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਜਿਵੇਂ ਕਿ ਯੂਨਾਈਟਿਡ ਕਿੰਗਡਮ ਅਤੇ ਨਿਊਜ਼ੀਲੈਂਡ ਵਿੱਚ ਇਸਨੂੰ ਕੈਸ਼ ਪੁਆਇੰਟ ਜਾਂ ਕੈਸ਼ ਮਸ਼ੀਨ ਕਿਹਾ ਜਾਂਦਾ ਹੈ। ਆਸਟ੍ਰੇਲੀਆ ਅਤੇ ਕੈਨੇਡਾ ਵਿੱਚ ਇਸਨੂੰ ਪੈਸੇ ਦੀ ਮਸ਼ੀਨ ਕਿਹਾ ਜਾਂਦਾ ਹੈ। ਭਾਰਤ ਵਿੱਚ ਇਸਨੂੰ ਏਟੀਐੱਮ ਮਸ਼ੀਨ ਕਿਹਾ ਜਾਂਦਾ ਹੈ।



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।